ਏਅਰਪੋਰਟ ’ਤੇ ਭੀੜ ਨੇ ਕਰੀਨਾ ਕਪੂਰ ਨੂੰ ਘੇਰਿਆ, ਬੈਗ ਖਿੱਚਿਆ ਤੇ ਕੀਤੀ ਧੱਕਾ-ਮੁੱਕੀ

10/03/2022 4:42:53 PM

ਮੁੰਬਈ (ਬਿਊਰੋ)– ਸਿਤਾਰਿਆਂ ਦੀ ਇਕ ਝਲਕ ਪਾਉਣ ਲਈ ਪ੍ਰਸ਼ੰਸਕ ਬੇਕਰਾਰ ਰਹਿੰਦੇ ਹਨ। ਫਿਰ ਜਦੋਂ ਕਦੇ ਅਜਿਹਾ ਮੌਕਾ ਆਉਂਦਾ ਹੈ ਤਾਂ ਉਹ ਆਪਣੇ ਚਹੇਤੇ ਸਟਾਰ ਨਾਲ ਤਸਵੀਰ ਕੈਮਰੇ ’ਚ ਕੈਦ ਕਰਨਾ ਨਹੀਂ ਭੁੱਲਦੇ ਪਰ ਕਦੇ-ਕਦੇ ਪ੍ਰਸ਼ੰਸਕਾਂ ਦਾ ਉਤਸ਼ਾਹ ਜ਼ਿਆਦਾ ਹੀ ਵੱਧ ਜਾਂਦਾ ਹੈ। ਉਨ੍ਹਾਂ ਦੀ ਦੀਵਾਨਗੀ ਇਸ ਹੱਦ ਤਕ ਦਿਖਦੀ ਹੈ ਕਿ ਸਿਤਾਰੇ ਡਰ ਜਾਂਦੇ ਹਨ। ਅਜਿਹਾ ਹੀ ਕੁਝ ਕਰੀਨਾ ਕਪੂਰ ਨਾਲ ਹੋਇਆ।

ਇਹ ਖ਼ਬਰ ਵੀ ਪੜ੍ਹੋ : ਗਾਇਕ ਅਲਫ਼ਾਜ਼ ਦੀ ਸਿਹਤ ਨੂੰ ਲੈ ਕੇ ਹਨੀ ਸਿੰਘ ਨੇ ਸਾਂਝੀ ਕੀਤੀ ਪੋਸਟ, ਕਿਹਾ- ਅਰਦਾਸ ਕਰੋ

ਸੋਮਵਾਰ ਸਵੇਰੇ ਕਰੀਨਾ ਕਪੂਰ ਨੂੰ ਏਅਰਪੋਰਟ ’ਤੇ ਸਪਾਟ ਕੀਤਾ ਗਿਆ। ਉਹ ਆਪਣੀ ਆਗਾਮੀ ਫ਼ਿਲਮ ਲਈ ਲੰਡਨ ਰਵਾਨਾ ਹੋ ਰਹੀ ਸੀ। ਜਿਵੇਂ ਹੀ ਕਰੀਨਾ ਏਅਰਪੋਰਟ ’ਤੇ ਆਪਣੀ ਗੱਡੀ ਤੋਂ ਬਾਹਰ ਨਿਕਲੀ ਤਾਂ ਪ੍ਰਸ਼ੰਸਕਾਂ ਦੀ ਭੀੜ ਨੇ ਅਦਾਕਾਰਾ ਨੂੰ ਘੇਰ ਲਿਆ। ਕਰੀਨਾ ਨਾਲ ਸੈਲਫੀ ਲੈਣ ਲਈ ਲੋਕ ਪਾਗਲ ਹੋ ਗਏ।

ਕਰੀਨਾ ਨਾਲ ਧੱਕਾ-ਮੁੱਕੀ ਕਰਨ ਲੱਗੇ। ਕਰੀਨਾ ਨੂੰ ਆਪਣੇ ਕੈਮਰੇ ’ਚ ਕੈਦ ਕਰਨ ਲਈ ਪ੍ਰਸ਼ੰਸਕ ਇੰਨੇ ਉਤਸ਼ਾਹਿਤ ਨਜ਼ਰ ਆਏ ਕਿ ਉਨ੍ਹਾਂ ਨੇ ਕਰੀਨਾ ਨੂੰ ਅਸਹਿਜ ਕਰ ਦਿੱਤਾ। ਕਰੀਨਾ ਕਪੂਰ ਦਾ ਕਿਸੇ ਨੇ ਬੈਗ ਖਿੱਚਿਆ ਤਾਂ ਕੋਈ ਸੈਲਫੀ ਲਈ ਜ਼ਬਰਦਸਤੀ ਉਸ ਦੇ ਕੋਲ ਆਉਂਦਾ ਦਿਖਿਆ।

ਕਰੀਨਾ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ। ਇਕ ਫ੍ਰੇਮ ਅਜਿਹਾ ਵੀ ਹੈ, ਜਿਸ ’ਚ ਉਹ ਪ੍ਰਸ਼ੰਸਕ ਦੀ ਅਜਿਹੀ ਹਰਕਤ ਦੇਖ ਕੇ ਡਰੀ ਨਜ਼ਰ ਆ ਰਹੀ ਹੈ ਪਰ ਭੀੜ ਵਿਚਾਲੇ ਫਸੀ ਕਰੀਨਾ ਨੇ ਆਪਣਾ ਸਬਰ ਬਣਾਈ ਰੱਖਿਆ। ਉਹ ਬਿਲਕੁਲ ਵੀ ਗੁੱਸਾ ਨਹੀਂ ਹੋਈ। ਕਰੀਨਾ ਨੇ ਇੰਨਾ ਸਭ ਹੋਣ ਤੋਂ ਬਾਅਦ ਵੀ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕੀਤਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News