ਕਰੀਨਾ ਕਪੂਰ ਦੇ ਦੂਜੇ ਬੇਟੇ ਦਾ ਇਹ ਹੈ ਪੂਰਾ ਨਾਂ, ‘ਜੇਹ’ ਸਿਰਫ ਨਿਕ ਨੇਮ

Tuesday, Aug 10, 2021 - 10:16 AM (IST)

ਕਰੀਨਾ ਕਪੂਰ ਦੇ ਦੂਜੇ ਬੇਟੇ ਦਾ ਇਹ ਹੈ ਪੂਰਾ ਨਾਂ, ‘ਜੇਹ’ ਸਿਰਫ ਨਿਕ ਨੇਮ

ਮੁੰਬਈ (ਬਿਊਰੋ)– ਕਰੀਨਾ ਕਪੂਰ ਦੇ ਵੱਡੇ ਬੇਟੇ ਤੈਮੂਰ ਅਲੀ ਖ਼ਾਨ ਅਕਸਰ ਸੋਸ਼ਲ ਮੀਡੀਆ ’ਤੇ ਛਾਏ ਰਹਿੰਦੇ ਹਨ। ਉਹ ਫੋਟੋਗ੍ਰਾਫਰਾਂ ਦੇ ਫੇਵਰੇਟ ਸਟਾਰ ਕਿੱਡ ਹਨ। ਫਰਵਰੀ ’ਚ ਕਰੀਨਾ ਨੇ ਦੂਜੇ ਬੇਟੇ ਨੂੰ ਜਨਮ ਦਿੱਤਾ। ਤੈਮੂਰ ਵਾਂਗ ਲੋਕਾਂ ’ਚ ਉਸ ਨੂੰ ਲੈ ਕੇ ਵੀ ਕਾਫੀ ਕ੍ਰੇਜ਼ ਦੇਖਿਆ ਗਿਆ। ਪ੍ਰਸ਼ੰਸਕਾਂ ’ਚ ਉਸ ਦੇ ਨਾਂ ਤੋਂ ਲੈ ਕੇ ਚਿਹਰਾ ਦੇਖਣ ਦੀ ਬੇਤਾਬੀ ਵੀ ਦੇਖੀ ਗਈ। ਲੋਕ ਜਾਣਨਾ ਚਾਹੁੰਦੇ ਸਨ ਕਿ ਤੈਮੂਰ ਤੋਂ ਬਾਅਦ ਕਰੀਨਾ ਦੂਜੇ ਬੇਟੇ ਨੂੰ ਕੀ ਨਾਂ ਦਿੰਦੀ ਹੈ। ਹਾਲਾਂਕਿ ਉਸ ਦੇ ਬੇਟੇ ਦਾ ਚਿਹਰਾ ਤਾਂ ਕੋਈ ਨਹੀਂ ਦੇਖ ਸਕਿਆ ਪਰ ਪਿਛਲੇ ਦਿਨੀਂ ਖ਼ਬਰ ਆਈ ਕਿ ਕਰੀਨਾ ਨੇ ਬੇਟੇ ਦਾ ਨਾਂ ਜੇਹ ਰੱਖਿਆ ਹੈ ਪਰ ਹੁਣ ਉਸ ਦੇ ਨਵੇਂ ਨਾਂ ਦਾ ਖ਼ੁਲਾਸਾ ਹੋ ਰਿਹਾ ਹੈ। ਖ਼ਬਰ ਹੈ ਕਿ ਕਰੀਨਾ ਦੇ ਦੂਜੇ ਬੇਟੇ ਦਾ ਪੂਰਾ ਨਾਂ ਜੇਹ ਨਹੀਂ, ਸਗੋਂ ਜਹਾਂਗੀਰ ਅਲੀ ਖ਼ਾਨ ਹੈ।

PunjabKesari

ਜੇਹ ਦੇ ਜਨਮ ਤੋਂ ਬਾਅਦ ਕਰੀਨਾ ਨੇ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਇਕ ਕਿਤਾਬ ਲਾਂਚ ਕੀਤੀ ਹੈ। ਇਸ ਕਿਤਾਬ ਦਾ ਨਾਂ ਉਸ ਨੇ ‘ਪ੍ਰੈਗਨੈਂਸੀ ਬਾਈਬਲ : ਦਿ ਅਲਟੀਮੇਟ ਮੈਨੁਅਲ ਫਾਰ ਮੌਮ ਟੂ ਬੀ’ ਰੱਖਿਆ ਹੈ। ਇਸ ਕਿਤਾਬ ’ਚ ਉਸ ਨੇ ਦੋਵਾਂ ਪ੍ਰੈਗਨੈਂਸੀਜ਼ ਦੇ ਤਜਰਬਿਆਂ ਨੂੰ ਸਾਂਝਾ ਕੀਤਾ ਹੈ।

PunjabKesari

ਇਸ ਕਿਤਾਬ ਰਾਹੀਂ ਹੀ ਜੇਹ ਦੇ ਅਸਲੀ ਨਾਂ ਨੂੰ ਲੈ ਕੇ ਕਿਆਸ ਸ਼ੁਰੂ ਹੋ ਗਈ ਹੈ। ਅਸਲ ’ਚ ਕਰੀਨਾ ਨੇ ਇਸ ’ਚ ਦੂਜੇ ਬੇਟੇ ਨੂੰ ਕਈ ਜਗ੍ਹਾ ਜੇਹ ਦੇ ਨਾਂ ਨਾਲ ਬੁਲਾਇਆ ਹੈ ਪਰ ਅਖੀਰ ਦੇ ਕੁਝ ਸਫਿਆਂ ’ਤੇ ਉਸ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ, ਜਿਸ ’ਚ ਉਸ ਨੇ ਪ੍ਰੈਗਨੈਂਸੀ ਦੌਰਾਨ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਜੇਹ ਦਾ ਨਾਂ ਜਹਾਂਗੀਰ ਲਿਖਿਆ ਗਿਆ ਹੈ।

PunjabKesari

ਜਹਾਂਗੀਰ ਮੁਗਲ ਬਾਦਸ਼ਾਹ ਅਕਬਰ ਦੇ ਬੇਟੇ ਮੁਹੰਮਦ ਨੂਰ-ਉਦ-ਦੀਨ ਸਲੀਮ ਦਾ ਦੂਜਾ ਨਾਂ ਸੀ। ਇਹ ਇਕ ਪਾਰਸੀ ਸ਼ਬਦ ਹੈ, ਜਿਸ ਦਾ ਅਰਥ ਹੈ ‘ਪੂਰੇ ਜਹਾਂ ਦਾ ਰਾਜਾ’। ਜੇਹ ਉਸ ਦਾ ਛੋਟਾ ਨਾਂ ਹੈ, ਜਿਵੇਂ ਤੈਮੂਰ ਨੂੰ ਘਰ ’ਚ ਟਿਮਟਿਮ ਕਿਹਾ ਜਾਂਦਾ ਹੈ।

PunjabKesari

ਕਰੀਨਾ ਦੇ ਵੱਡੇ ਬੇਟੇ ਤੈਮੂਰ ਦੇ ਨਾਂ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ। ਅਸਲ ’ਚ ਇਹ ਨਾਂ ਇਕ ਜ਼ਾਲਿਮ ਤੁਰਕ ਸ਼ਾਸਕ ‘ਤੈਮੂਰਲੰਗ’ ਦੇ ਨਾਂ ’ਤੇ ਹੈ। ਇਸ ਤੋਂ ਬਾਅਦ ਕਾਫੀ ਹੰਗਾਮਾ ਮਚਿਆ ਸੀ। ਇਹੀ ਵਜ੍ਹਾ ਸੀ ਕਿ ਕਰੀਨਾ ਜਦੋਂ ਦੂਜੀ ਵਾਰ ਮਾਂ ਬਣੀ ਤਾਂ ਉਸ ਨੇ ਆਪਣੇ ਬੇਟੇ ਦਾ ਨਾਂ ਜ਼ਾਹਿਰ ਨਹੀਂ ਕੀਤਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News