ਮਹਿਬੂਬ ਸਟੂਡੀਓ ਪੁੱਜੀ ਕਰੀਨਾ ਕਪੂਰ, ਦੂਜੀ ਡਿਲੀਵਰੀ ਤੋਂ ਬਾਅਦ ਹੁਣ ਇਸ ਗੱਲ ਦੀ ਹੋ ਰਹੀ ਚਰਚਾ
Wednesday, Aug 04, 2021 - 12:14 PM (IST)

ਮੁੰਬਈ (ਬਿਊਰੋ) - ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੂੰ ਹਾਲ ਹੀ 'ਚ ਮੁੰਬਈ 'ਚ ਪਾਪਰਾਜ਼ੀ ਦੁਆਰਾ ਦੇਖਿਆ ਗਿਆ। ਇਸ ਦੌਰਾਨ ਦੀਆਂ ਕਰੀਨਾ ਕਪੂਰ ਖ਼ਾਨ ਕਾਫ਼ੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਉਹ ਮਹਿਬੂਬ ਸਟੂਡੀਓ ਜਾਂਦੀ ਹੋਈ ਨਜ਼ਰ ਆ ਰਹੀ ਹੈ। ਇਸ ਦੌਰਾਨ ਕਰੀਨਾ ਕਪੂਰ ਖ਼ਾਨ ਦੀ ਪੋਸਟ ਪ੍ਰੈਗਨੈਂਸੀ ਗਲੋ ਦੀ ਖੂਬ ਚਰਚਾ ਹੋ ਰਹੀ ਹੈ।
ਦੱਸ ਦੇਈਏ ਕਿ ਦੂਜੇ ਬੇਟੇ ਦੇ ਜਨਮ ਤੋਂ ਬਾਅਦ ਕਰੀਨਾ ਕਪੂਰ ਹੁਣ ਵਰਕ ਫਰੰਟ 'ਤੇ ਵਾਪਸੀ ਕਰ ਰਹੀ ਹੈ। ਬਹੁਤ ਹੀ ਘੱਟ ਸਮੇਂ 'ਚ ਕਰੀਨਾ ਨੇ ਫੈਟ ਲੂਸ ਕਰ ਲਿਆ ਹੈ।
ਹਾਲਾਂਕਿ, ਇਸ ਦੂਜੀ ਪ੍ਰੈਗਨੈਂਸੀ ਤੋਂ ਬਾਅਦ ਕਰੀਨਾ ਕਪੂਰ ਖ਼ਾਨ ਭਾਰ ਘਟਾਉਣ ਦੀ ਕਾਹਲੀ 'ਚ ਨਹੀਂ ਸੀ। ਬਹੁਤ ਹੀ ਘੱਟ ਸਮੇਂ 'ਚ ਕਰੀਨਾ ਨੇ ਫੈਟ ਲੂਸ ਕਰ ਲਿਆ ਹੈ।
ਇਸ ਦੌਰਾਨ ਕਰੀਨਾ ਕਪੂਰ ਆਫ ਵ੍ਹਾਈਟ ਰੰਗ ਦੇ ਟਰੈਕ ਸੂਟ 'ਚ ਨਜ਼ਰ ਆਈ, ਜਿਸ 'ਚ ਉਹ ਕਾਫ਼ੀ ਖ਼ੂਬਸੂਰਤ ਲੱਗ ਰਹੀ ਸੀ।
ਇਸ ਦੌਰਾਨ ਕਰੀਨਾ ਦੇ ਮੂੰਹ 'ਤੇ ਕਾਫ਼ੀ ਚਮਕ ਨਜ਼ਰ ਆ ਰਹੀ ਸੀ। ਦੂਜੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਕਰੀਨਾ ਦੇ ਚਿਹਰੇ 'ਤੇ ਆਇਆ ਨੂਰ ਇਸ ਸਮੇਂ ਕਾਫ਼ੀ ਸੁਰਖੀਆਂ ਬਟੋਰ ਰਿਹਾ ਹੈ।