ਕਰੀਨਾ ਕਪੂਰ ਨੇ ਕੀ ਕਿਹਾ ਦੂਜੇ ਪੁੱਤਰ ਦੇ ਨਾਂ ਦੇ ਵਿਵਾਦ ’ਤੇ, ਕਰਨ ਜੌਹਰ ਨੂੰ ਦੱਸਿਆ ਉਸ ਦਾ ਇਹ ਨਾਂ
Thursday, Aug 12, 2021 - 02:28 PM (IST)
ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਦੀ ਨਵੀਂ ਕਿਤਾਬ ਰਿਲੀਜ਼ ਹੋ ਗਈ ਹੈ, ਜਿਸ ’ਚ ਉਸ ਦੇ ਦੂਜੇ ਪੁੱਤਰ ਦਾ ਨਾਮ ਵੀ ਸਾਹਮਣੇ ਆ ਗਿਆ ਹੈ, ਜਿਸ ਨੂੰ ਲੈ ਕੇ ਬਹੁਤ ਸਾਰੇ ਮੀਮਜ਼ ਵੀ ਵਾਇਰਲ ਹੋ ਰਹੇ ਹਨ। ਹਾਲ ਹੀਂ ’ਚ ਕਰੀਨਾ ਨੇ ਆਪਣੀ ਗਰਭ ਅਵਸਥਾ ਨੂੰ ਇਕ ਕਿਤਾਬ ਲਿਖੀ ਹੈ, ਜਿਸ ’ਚ ਉਸ ਦੇ ਪੁੱਤਰ ਦੇ ਨਾਮ ਦਾ ਪਤਾ ਲੱਗਾ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਹੰਗਾਮਾ ਮਚ ਗਿਆ ਹੈ।
ਅਜਿਹੇ ’ਚ ਕਰੀਨਾ ਕਪੂਰ ਇਕ ਸਪੱਸ਼ਟੀਕਰਨ ਸਾਹਮਣੇ ਆਇਆ ਹੈ। ਮਾਮਲਾ ਕਰੀਨਾ ਦੇ ਛੋਟੇ ਪੁੱਤਰ ਦੇ ਨਾਮ ਨੂੰ ਟਰੋਲ ਕਰਨ ਦਾ ਸੀ ਤੇ ਹੁਣ ਇਸ ਦੇ ਨਾਲ ਕਰੀਨਾ ਦੀ ਇਕ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਕਰਨ ਜੌਹਰ ਨਾਲ ਕਰੀਨਾ ਕਪੂਰ ਦੀ ਗੱਲਬਾਤ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਸੈਫ-ਕਰੀਨਾ ਦੇ ਦੂਜੇ ਪੁੱਤਰ ਦੇ ਨਾਂ ’ਤੇ ਹੰਗਾਮਾ, ਲੋਕਾਂ ਨੇ ਕਿਹਾ- ‘ਅਗਲੇ ਪੁੱਤਰ ਦਾ ਨਾਂ ਰੱਖਿਓ ਔਰੰਗਜ਼ੇਬ ਜਾਂ ਬਾਬਰ
ਇਸ ਵੀਡੀਓ ’ਚ ਕਰਨ ਜੌਹਰ ਉਸ ਨੂੰ ਪੁੱਤਰ ਦਾ ਨਾਂ ਜਨਤਕ ਕਰਨ ਲਈ ਕਹਿ ਰਹੇ ਹਨ, ਜਿਸ ’ਤੇ ਕਰੀਨਾ ਥੋੜ੍ਹਾ ਝਿਜਕਦੀ ਹੈ ਤੇ ਫਿਰ ਕਹਿੰਦੀ ਹੈ ਕਿ ਨਾਮ ‘ਜੇਹ ਅਲੀ ਖ਼ਾਨ’ ਹੈ। ਅਜਿਹੇ ’ਚ ਪੁੱਤਰ ਦੇ ਨਾਂ ਨੂੰ ਲੈ ਕੇ ਭੰਬਲਭੂਸਾ ਖ਼ਤਮ ਨਹੀਂ ਹੋ ਰਿਹਾ ਹੈ।
ਦੱਸ ਦੇਈਏ ਕਿ ਟਵਿਟਰ ’ਤੇ ਕਰੀਨਾ ਕਪੂਰ ਦੇ ਦੂਜੇ ਬੇਟੇ ਦੇ ਨਾਂ ਨੂੰ ਕਾਫੀ ਟਰੋਲ ਕੀਤਾ ਜਾ ਰਿਹਾ ਸੀ। ਕਰੀਨਾ ਤੇ ਸੈਫ ਦੇ ਦੂਜੇ ਬੇਟੇ ਦਾ ਨਾਂ ਜਹਾਂਗੀਰ ਅਲੀ ਖ਼ਾਨ ਹੈ, ਜਿਸ ਦਾ ਖ਼ੁਲਾਸਾ ਉਸ ਦੀ ਕਿਤਾਬ ’ਚ ਹੋਇਆ ਸੀ। ਹੁਣ ਜਦੋਂ ਉਸ ਨੇ ਕਰਨ ਜੌਹਰ ਨੂੰ ਬੇਟੇ ਦਾ ਨਾਂ ਜੇਹ ਅਲੀ ਖ਼ਾਨ ਦੱਸਿਆ ਹੈ ਤਾਂ ਲੋਕਾਂ ਨੂੰ ਇਹ ਸਮਝ ਨਹੀਂ ਆ ਰਿਹਾ ਹੈ ਕਿ ਇਹ ਉਸ ਦਾ ਨਿਕ ਨੇਮ ਹੈ ਜਾਂ ਫਿਰ ਅਸਲ ਨਾਂ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।