ਕਰੀਨਾ ਕਪੂਰ ਫਿਰ ਬਣਨ ਵਾਲੀ ਹੈ ਮਾਂ, ਘਰ ਆਉਣ ਵਾਲਾ ਹੈ ਛੋਟਾ ਮਹਿਮਾਨ

08/13/2020 8:57:39 AM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਅਤੇ ਸੈਫ ਅਲੀ ਖਾਨ ਦੇ ਘਰ ਜਲਦ ਹੀ ਨਵਾਂ ਮਹਿਮਾਨ ਆਉਣ ਵਾਲਾ ਹੈ। ਦਰਅਸਲ, ਕਰੀਨਾ ਕਪੂਰ ਪ੍ਰੇਗਨੈਂਟ (ਗਰਭਵਤੀ) ਹੈ ਅਤੇ ਇਹਨਾਂ ਦੋਵਾਂ ਨੇ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਹੈ। ਇਸ ਬਿਆਨ ਵਿਚ ਕਿਹਾ ਗਿਆ ਹੈ ਕਿ ਇੱਕ ਨਵਾਂ ਮੈਂਬਰ ਜਲਦੀ ਹੀ ਉਨ੍ਹਾਂ ਦੇ ਘਰ ਆ ਰਿਹਾ ਹੈ।

PunjabKesari
ਕਰੀਨਾ ਅਤੇ ਸੈਫ ਨੇ ਦੱਸਿਆ ਕਿ "ਸਾਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਇੱਕ ਹੋਰ ਮੈਂਬਰ ਬਹੁਤ ਜਲਦੀ ਸਾਡੇ ਘਰ ਵਿਚ ਸ਼ਾਮਲ ਹੋਣ ਜਾ ਰਿਹਾ ਹੈ। ਪਿਆਰ ਅਤੇ ਦੁਵਾਵਾਂ ਲਈ ਆਪ ਸਭ ਦਾ ਧੰਨਵਾਦ।" ਇਸ ਬਿਆਨ ਤੋਂ ਇਹ ਕਲੀਅਰ ਹੋ ਗਿਆ ਹੈ ਕਿ ਜਲਦੀ ਹੀ ਬਾਲੀਵੁੱਡ ਦਾ ਇਹ ਮਸ਼ਹੂਰ ਕਪਲ ਇਕ ਹੋਰ ਬੱਚੇ ਦਾ ਵੈਲਕਮ ਕਰਨ ਲਈ ਤਿਆਰ ਹੈ।

PunjabKesari
ਦੱਸਣਯੋਗ ਹੈ ਕਿ ਕਰੀਨਾ ਕਪੂਰ ਖਾਨ ਅਤੇ ਸੈਫ ਅਲੀ ਖਾਨ ਦਾ ਵਿਆਹ 16 ਅਕਤੂਬਰ 2012 'ਚ ਵਿਆਹ ਹੋਇਆ ਸੀ ਤੇ ਆਪਣੇ ਪਹਿਲੇ ਬੱਚੇ ਤੈਮੂਰ ਅਲੀ ਖਾਨ ਦਾ 20 ਦਸੰਬਰ, 2016 ਨੂੰ ਵੈਲਕਮ ਕੀਤਾ ਸੀ। ਉਨ੍ਹਾਂ ਦਾ ਬੇਟਾ ਤੈਮੂਰ ਟਿੰਸਲ ਟਾਊਨ 'ਚ ਸਭ ਤੋਂ ਪਿਆਰੇ ਸਟਾਰ ਬੱਚਿਆਂ 'ਚੋਂ ਇਕ ਹੈ, ਜਿਸ ਦੀਆਂ ਤਸਵੀਰਾਂ ਥੋੜੇ ਸਮੇਂ 'ਚ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀਆਂ ਹਨ।

PunjabKesari


sunita

Content Editor

Related News