ਬੈਸਟ ਫਰੈਂਡਾਂ ਨਾਲ ਕਰੀਨਾ ਕਪੂਰ ਨੇ ਕੀਤੀ ਹਾਊਸ ਪਾਰਟੀ, ਤਸਵੀਰਾਂ ਆਈਆਂ ਸਾਹਮਣੇ

Saturday, Jun 19, 2021 - 11:07 AM (IST)

ਬੈਸਟ ਫਰੈਂਡਾਂ ਨਾਲ ਕਰੀਨਾ ਕਪੂਰ ਨੇ ਕੀਤੀ ਹਾਊਸ ਪਾਰਟੀ, ਤਸਵੀਰਾਂ ਆਈਆਂ ਸਾਹਮਣੇ

ਮੁੰਬਈ (ਬਿਊਰੋ)– ਕਰੀਨਾ ਕਪੂਰ ਖ਼ਾਨ ਨੇ ਹਾਲ ਹੀ ’ਚ ਇਕ ਛੋਟੀ ਜਿਹੀ ਪਾਰਟੀ ਦਾ ਆਯੋਜਨ ਕੀਤਾ। ਇਸ ਪਾਰਟੀ ’ਚ ਉਸ ਦੀ ਦੋਸਤ ਮਲਾਇਕ ਅਰੋੜਾ ਤੇ ਉਸ ਦੇ ਬੁਆਏਫਰੈਂਡ ਅਰਜੁਨ ਕਪੂਰ ਤੇ ਉਸ ਦੀ ਭੈਣ ਅੰਮ੍ਰਿਤਾ ਅਰੋੜਾ ਸ਼ਾਮਲ ਹੋਏ। ਕਰੀਨਾ ਕਪੂਰ ਖ਼ਾਨ ਤੇ ਅੰਮ੍ਰਿਤਾ ਅਰੋੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੰਸਟਾ ਸਟੋਰੀ ’ਤੇ ਇਸ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

PunjabKesari

ਕਰੀਨਾ ਕਪੂਰ ਨੇ ਸਫੈਦ ਰੰਗ ਦਾ ਟੈਂਕ ਟਾਪ ਤੇ ਜੀਨਜ਼ ਪਹਿਨੀ ਹੋਈ ਸੀ, ਜਦਕਿ ਮਲਾਇਕਾ ਨੇ ਬਲੈਕ ਟਾਪ ਤੇ ਸ਼ਾਰਟਸ ਪਹਿਨਿਆ ਸੀ।

PunjabKesari

ਕਰੀਨਾ ਕਪੂਰ ਮਲਾਇਕਾ ਨੂੰ ਪਿਆਰ ਨਾਲ ਗਲੇ ਲਗਾਉਂਦੀ ਨਜ਼ਰ ਆਈ। ਦੋਵਾਂ ਦੇ ਚਿਹਰੇ ’ਤੇ ਮੁਸਕਾਨ ਹੈ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਕਰੀਨਾ ਨੇ ਲਿਖਿਆ, ‘ਗੁੱਚੀ ਬੀ. ਐੱਫ. ਐੱਫ. ਫੋਰੈਵਰ।’

PunjabKesari

ਕਰੀਨਾ ਕਪੂਰ ਨੇ ਆਪਣੀ ਇੰਸਟਾ ਸਟੋਰੀ ’ਤੇ ਕਰੀਬੀ ਦੋਸਤ ਅੰਮ੍ਰਿਤਾ ਨਾਲ ਵੀ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ’ਚ ਅੰਮ੍ਰਿਤਾ ਕਰੀਨਾ ਨੂੰ ਕਿੱਸ ਕਰਦੀ ਨਜ਼ਰ ਆ ਰਹੀ ਹੈ।

PunjabKesari

ਅੰਮ੍ਰਿਤਾ ਨੇ ਆਪਣੀ ਇੰਸਟਾ ਸਟੋਰੀ ’ਤੇ ਇਸ ਤਸਵੀਰ ਨੂੰ ਸਾਂਝਾ ਕਰਦਿਆਂ ਲਿਖਿਆ, ‘ਜਦੋਂ ਮੈਂ ਦੋ ਮਹੀਨਿਆਂ ਬਾਅਦ ਆਪਣੇ ਬੀ. ਐੱਫ. ਐੱਫ. ਨੂੰ ਮਿਲੀ।’

PunjabKesari

ਕਰੀਨਾ ਕਪੂਰ ਨੇ ਆਪਣੀ ਇੰਸਟਾ ਸਟੋਰੀ ’ਚ ਅੰਮ੍ਰਿਤਾ ਦੀ ਇੰਸਟਾ ਸਟੋਰੀ ਵਾਲੀ ਤਸਵੀਰ ਦਾ ਸਕ੍ਰੀਨਸ਼ਾਟ ਲਗਾਇਆ ਤੇ ਉਸ ਦੇ ਰਿਪਲਾਈ ’ਚ ਲਿਖਿਆ, ‘ਮੇਰੀ ਹਮੇਸ਼ਾ ਦੀ ਬੈਸਟ ਫਰੈਂਡ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News