ਕਰੀਨਾ ਰਵਾਇਤੀ ਲੁੱਕ ’ਚ ਆਈ ਨਜ਼ਰ, ਦੁਪੱਟਾ ਲਹਿਰਾਉਂਦੇ ਕਰਵਾਇਆ ਸ਼ਾਨਦਾਰ ਫ਼ੋਟੋਸ਼ੂਟ

Tuesday, Aug 09, 2022 - 11:07 AM (IST)

ਕਰੀਨਾ ਰਵਾਇਤੀ ਲੁੱਕ ’ਚ ਆਈ ਨਜ਼ਰ, ਦੁਪੱਟਾ ਲਹਿਰਾਉਂਦੇ ਕਰਵਾਇਆ ਸ਼ਾਨਦਾਰ ਫ਼ੋਟੋਸ਼ੂਟ

ਮੁੰਬਈ- ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਇੰਡਸਟਰੀ ਦੀ ਸਟਾਈਲਿਸ਼ ਅਦਾਕਾਰਾਂ ’ਚੋਂ ਇਕ ਹੈ। ਅਦਾਕਾਰਾ ਜੋ ਵੀ ਕੈਰੀ ਕਰਦੀ ਹੈ ਉਸ ’ਚ ਪਰਫ਼ੈਕਟ ਨਜ਼ਰ ਆਉਂਦੀ ਹੈ। ਕਰੀਨਾ ਭਾਰਤੀ ਲੁੱਕ ’ਚ ਕਾਫ਼ੀ ਖ਼ੂਬਸੂਰਤ ਹੈ। ਹਾਲ  ਹੀ ’ਚ ਅਦਾਕਾਰਾ ਦੀ ਸ਼ਾਨਦਾਰ ਲੁੱਕ ਸਾਹਮਣੇ ਆਈ ਹੈ। ਜਿਸ ਦੀਆਂ ਤਸਵੀਰਾਂ ਇੰਟਰਨੈੱਟ ’ਤੇ ਵਾਈਰਲ ਹੋ ਰਹੀਆਂ ਹਨ। ਕਰੀਨਾ ਨੇ ਆਪਣੀ ਰਵਾਇਤੀ ਲੁੱਕ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ।

 PunjabKesari

ਲੁੱਕ ਦੀ ਗੱਲ ਕਰੀਏ ਤਾਂ ਕਰੀਨਾ ਨੇ ਨੀਲੇ ਰੰਗ ਦੀ ਚੰਦੇਰੀ ਸਿਲਕ ਕੁਰਤੀ ਪਾਈ ਹੈ, ਜਿਸ ’ਤੇ ਗੋਲਡ ਜ਼ਰੀ ਦਾ ਕੰਮ ਕੀਤਾ ਗਿਆ ਹੈ। ਇਸ ਕੁਰਤੀ ਦੇ ਨਾਲ ਅਦਾਕਾਰਾ ਨੇ ਪਲਾਜ਼ੋ ਪਾਇਆ ਹੈ। ਮਿਨੀਮਲ ਮੇਕਅੱਪ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ।

PunjabKesari

ਇਹ ਵੀ ਪੜ੍ਹੋ : MOM TO BE ਅਦਾਕਾਰਾ ਆਲੀਆ ਨੂੰ ਆਇਆ ਗੁੱਸਾ, ਕਿਹਾ- ‘ਫ਼ਲਾਟਿੰਗ ਤੋਂ ਕੀ ਮਤਲਬ, ਬੰਦ ਕਰੋ ਇਹ ਸਭ’

ਇਸ ਦੇ ਨਾਲ ਕਰੀਨਾ ਨੇ ਝੁਮਕੇ, ਖੁੱਲ੍ਹੇ ਵਾਲ ਛੱਡੇ ਹੋਏ ਹਨ। ਜੋ ਅਦਾਕਾਰਾ ਦੀ ਲੁੱਕ ਨੂੰ ਚਾਰ-ਚੰਨ ਲਗਾ ਰਹੇ ਹਨ।ਕਰੀਨਾ ਨੇ ਦੁਪੱਟਾ ਲਹਿਰਾਉਂਦੇ ਹੋਏ ਜ਼ਬਰਦਸਤ ਪੋਜ਼ ਦਿੱਤੇ। ਕਰੀਨਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ। ਦੱਸ ਦੇਈਏ ਅਦਾਕਾਰਾ ਇਸ ਸਮੇਂ ਫ਼ਿਲਮ ਦੀ ਪ੍ਰਮੋਸ਼ਨ ’ਚ ਰੁੱਝੀ ਹੋਈ ਹੈ।

PunjabKesari

ਕਰੀਨਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਕਰੀਨਾ ਫ਼ਿਲਮ ‘ਲਾਲ ਸਿੰਘ ਚੱਡਾ’ ’ਚ 11 ਅਗਸਤ ਨੂੰ ਨਜ਼ਰ ਆਵੇਗੀ। ਜਿਸ ’ਚ ਆਮਿਰ ਖ਼ਾਨ ਨਾਲ ਨਜ਼ਰ ਆਵੇਗੀ। ਇਹ ਫ਼ਿਲਮ ਪਰਦੇ ’ਤੇ ਅਕਸ਼ੈ ਕੁਮਾਰ ਦੀ ਫ਼ਿਲਮ ‘ਰਕਸ਼ਾ ਬੰਧਨ’ ਨਾਲ ਟਕਰਾਏਗੀ।

PunjabKesari

ਇਸ ਤੋਂ ਇਲਾਵਾ ਕਰੀਨਾ ਹੰਸਲ ਮਹਿਤਾ ਦੀ ਫ਼ਿਲਮ ’ਚ ਨਜ਼ਰ ਆਵੇਗੀ, ਜਿਸ ’ਚ ਉਹ ਇਕ ਜਾਸੂਸ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।

ਇਹ ਵੀ ਪੜ੍ਹੋ : ਜਾਹਨਵੀ ਕਪੂਰ ਨੂੰ ਆਈ ਮਾਂ ਸ਼੍ਰੀਦੇਵੀ ਦੀ ਯਾਦ, ਕਿਹਾ- ‘ਮਾਂ ਲਈ ਕਰੀਅਰ ਬਣਾਉਣਾ ਚਾਹੁੰਦੀ ਹਾਂ’

PunjabKesari


author

Shivani Bassan

Content Editor

Related News