ਐਕਸ਼ਨ ਸੀਨ ਕਰਦੇ ਹੋਏ ਜ਼ਖਮੀ ਹੋਏ ਕਰਨ ਟੈਕਰ, ਪੈਰ ''ਤੇ ਲੱਗੀ ਸੱਟ (ਤਸਵੀਰਾਂ)

Sunday, Oct 10, 2021 - 01:48 PM (IST)

ਐਕਸ਼ਨ ਸੀਨ ਕਰਦੇ ਹੋਏ ਜ਼ਖਮੀ ਹੋਏ ਕਰਨ ਟੈਕਰ, ਪੈਰ ''ਤੇ ਲੱਗੀ ਸੱਟ (ਤਸਵੀਰਾਂ)

ਮੁੰਬਈ- ਫਿਲਮਾਂ ਅਤੇ ਟੀ.ਵੀ. ਸ਼ੋਅ ਦੀ ਸ਼ੂਟਿੰਗ ਦੌਰਾਨ ਸਿਤਾਰਿਆਂ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਕਈ ਵਾਰ ਤਾਂ ਉਹ ਪਰਦੇ ਤੇ ਉਤਰਨ ਲਈ ਬੁਰੀ ਤਰ੍ਹਾਂ ਜ਼ਖਮੀ ਵੀ ਹੋ ਜਾਂਦੇ ਹਨ। ਹਾਲ ਹੀ 'ਚ ਕੁਝ ਅਜਿਹਾ ਹੀ ਟੀ.ਵੀ. ਅਦਾਕਾਰ ਕਰਨ ਟੈਕਰ ਦੇ ਨਾਲ ਵੀ ਹੋਇਆ। ਹਾਲ ਹੀ 'ਚ ਅਦਾਕਾਰ ਨੇ ਸ਼ੂਟਿੰਗ ਦੇ ਦੌਰਾਨ ਪੈਰ 'ਤੇ ਲੱਗੀ ਸੱਟ ਦੀ ਜਾਣਕਾਰੀ ਪ੍ਰਸ਼ੰਸਕਾਂ ਨੂੰ ਦਿੱਤੀ ਹੈ। 

PunjabKesari
ਕਰਨ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਜਿਸ 'ਚ ਉਸ ਦੇ ਸੱਜੇ ਪੈਰ 'ਤੇ ਪੱਟੀ ਬੰਨ੍ਹੀ ਨਜ਼ਰ ਆ ਰਹੀ ਹੈ। ਇਕ ਹੋਰ ਤਸਵੀਰ 'ਚ ਉਹ ਸੱਟ 'ਤੇ ਮਲ੍ਹ੍ੱਮ ਲਗਵਾਉਂਦੇ ਦਿਖਾਈ ਦੇ ਰਹੇ ਹਨ।

PunjabKesari
ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕਰਨ ਨੇ ਲਿਖਿਆ-'ਮੈਂ ਐਕਸ਼ਨ ਕਰਦੇ ਸਮੇਂ ਫਿਸਲ ਗਿਆ ਅਤੇ ਹੇਠਾਂ ਡਿੱਗ ਗਿਆ, ਮੇਰਾ ਪੈਰ ਮੁੜ ਗਿਆ ਪਰ ਮੈਂ ਸ਼ੂਟਿੰਗ 'ਤੇ ਵਾਪਸ ਆ ਗਿਆ ਹੈ ਕਿਉਂਕਿ ਮੈਂ 6 ਦਿਨਾਂ 'ਚ ਇਕ ਵੱਡੇ ਐਕਸ਼ਨ ਸੀਕਵੈਂਸ ਦੀ ਸ਼ੂਟਿੰਗ ਕਰ ਰਿਹਾ ਹਾਂ। ਇਸ ਲਈ ਆਰਾਮ ਨਹੀਂ ਕਰ ਸਕਦਾ। ਮੈਂ ਸਿਰਫ ਕੁਝ ਦਰਦ ਦੀਆਂ ਦਵਾਈਆਂ ਲਈਆਂ ਅਤੇ ਸੈੱਟ 'ਤੇ ਪਰਤ ਆਇਆ।

PunjabKesari
ਦੱਸ ਦੇਈਏ ਕਿ ਕਰਨ ਟੈਕਰ ਇਨ੍ਹੀਂ ਦਿਨੀਂ ਕਿਸੇ ਵੈੱਬ ਸੀਰੀਜ਼ ਦੀ ਸ਼ੂਟਿੰਗ ਕਰ ਰਹੇ ਹਨ। ਇਸ ਤੋਂ ਪਹਿਲਾਂ ਉਹ 'ਲਵ ਨੇ ਮਿਲਾ ਦੀ ਜੋੜੀ' ਅਤੇ 'ਏਕ ਹਜ਼ਾਰੋਂ ਮੇਂ ਮੇਰੀ ਬਹਿਨਾ ਹੈ' ਵਰਗੇ ਸ਼ੋਅ 'ਚ ਮੁੱਖ ਭੂਮਿਕਾ 'ਚ ਨਜ਼ਰ ਆ ਚੁੱਕੇ ਹਨ। ਇਸ ਤੋਂ ਇਲਾਵਾ ਉਹ ਫਿਲਮ 'ਸਪੈਸ਼ਲ ਓਪਸ' 'ਚ ਵੀ ਕੰਮ ਕਰ ਚੁੱਕੇ ਹਨ।


author

Aarti dhillon

Content Editor

Related News