ਤੇਜਸਵੀ ਨਾਲ ਵਿਆਹ ਕਰਵਾਉਣ ਵਾਲੇ ਨੇ ਕਰਨ ਕੁੰਦਰਾ? ਨਵੀਂ ਪੋਸਟ ਦੀ ਜਾਣੋ ਸੱਚਾਈ

Saturday, Mar 12, 2022 - 07:13 PM (IST)

ਤੇਜਸਵੀ ਨਾਲ ਵਿਆਹ ਕਰਵਾਉਣ ਵਾਲੇ ਨੇ ਕਰਨ ਕੁੰਦਰਾ? ਨਵੀਂ ਪੋਸਟ ਦੀ ਜਾਣੋ ਸੱਚਾਈ

ਮੁੰਬਈ (ਬਿਊਰੋ)– ਟੀ. ਵੀ. ਅਦਾਕਾਰ ਕਰਨ ਕੁੰਦਰਾ ਨੇ ਸੋਸ਼ਲ ਮੀਡੀਆ ’ਤੇ ਸੇਵ ਦਿ ਡੇਟ ਨਾਂ ਦਾ ਇਕ ਟੀਜ਼ਰ ਸਾਂਝਾ ਕੀਤਾ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਤੇ ਤੇਜਸਵੀ ਪ੍ਰਕਾਸ਼ ਦੇ ਪ੍ਰਸ਼ੰਸਕਾਂ ਵਿਚਾਲੇ ਖਲਬਲੀ ਮਚ ਗਈ ਹੈ। ਲੋਕਾਂ ਨੂੰ ਲੱਗਣ ਲੱਗਾ ਹੈ ਕਿ ਕਰਨ ਤੇ ਤੇਜਸਵੀ ਜਲਦ ਹੀ ਵਿਆਹ ਦੇ ਬੰਧਨ ’ਚ ਬੱਝਣ ਵਾਲੇ ਹਨ।

ਅਸਲ ’ਚ ਕਰਨ ਕੁੰਦਰਾ ਨੇ ਬੀਤੀ ਰਾਤ ਹੀ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਨੂੰ ਪਹਿਲੀ ਨਜ਼ਰ ’ਚ ਦੇਖਦੇ ਹੀ ਅਜਿਹਾ ਲੱਗੇਗਾ ਕਿ ਉਨ੍ਹਾਂ ਨੇ ਆਪਣੇ ਵਿਆਹ ਦੇ ਕਾਰਡ ਦੀ ਡਿਜੀਟਲ ਜਾਣਕਾਰੀ ਸਾਂਝੀ ਕੀਤੀ ਹੈ।

ਦੱਸ ਦੇਈਏ ਕਿ ਇਹ ਵੀਡੀਓ ਕਰਨ-ਤੇਜਸਵੀ ਦੇ ਵਿਆਹ ਨਾਲ ਜੁੜੀ ਹੋਈ ਨਹੀਂ ਹੈ। ਆਉਣ ਵਾਲੇ ਦਿਨਾਂ ’ਚ ਕਰਨ ਕੁੰਦਰਾ ਇਕ ਨਵੀਂ ਮਿਊਜ਼ਿਕ ਵੀਡੀਓ ’ਚ ਨਜ਼ਰ ਆਉਣ ਵਾਲੇ ਹਨ। ਇਸ ਮਿਊਜ਼ਿਕ ਵੀਡੀਓ ’ਚ ਉਨ੍ਹਾਂ ਨਾਲ ‘ਬਿੱਗ ਬੌਸ 15’ ਫੇਮ ਅਕਾਸਾ ਸਿੰਘ ਨਜ਼ਰ ਆਉਣ ਵਾਲੀ ਹੈ।

 
 
 
 
 
 
 
 
 
 
 
 
 
 
 

A post shared by Karan Kundrra (@kkundrra)

ਸੋਸ਼ਲ ਮੀਡੀਆ ’ਤੇ ਕਰਨ ਕੁੰਦਰਾ ਦੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਰਿਹਾ। ‘ਬਿੱਗ ਬੌਸ 15’ ਤੋਂ ਬਾਅਦ ਹੀ ਪ੍ਰਸ਼ੰਸਕ ਇਹ ਉਮੀਦ ਲਗਾਈ ਬੈਠੇ ਹਨ ਕਿ ਦੋਵੇਂ ਜਲਦ ਵਿਆਹ ਨਾਲ ਜੁੜੀ ਖ਼ੁਸ਼ਖ਼ਬਰੀ ਦੇਣਗੇ।

ਇਹੀ ਵਜ੍ਹਾ ਹੈ ਕਿ ਸਾਹਮਣੇ ਆਈ ਵੀਡੀਓ ਦੀ ਸੱਚਾਈ ਜਾਣੇ ਬਿਨਾਂ ਦੀ ਦੋਵਾਂ ਦੇ ਪ੍ਰਸ਼ੰਸਕ ਖ਼ੁਸ਼ੀ ਮਨਾਉਣ ਲੱਗੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News