ਕਰਨ ਸੰਧਾਵਾਲੀਆ ਦਾ ਗੀਤ '6 ਸਾਲ' ਹੋਇਆ ਰਿਲੀਜ਼ (ਵੀਡੀਓ)
Tuesday, May 05, 2020 - 07:58 PM (IST)

ਜਲੰਧਰ (ਵੈੱਬ ਡੈਸਕ) — ਸੰਗੀਤ ਜਗਤ ਵਿਚ ਆਏ ਦਿਨ ਨੌਜਵਾਨ ਡੈਬਿਊ ਕਰ ਰਹੇ ਹਨ, ਜਿਨ੍ਹਾਂ ਵਿਚ ਹੁਣ ਕਰਨ ਸੰਧਾਵਾਲੀਆ ਦਾ ਨਾਂ ਵੀ ਜੁੜ ਗਿਆ ਹੈ।ਜੀ ਹਾਂ ਹਾਲ ਹੀ ਵਿਚ ਕਰਨ ਸੰਧਾਵਾਲੀਆ ਦਾ ਗੀਤ '6 ਸਾਲ' ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਦੇ ਬੋਲ ਉਨ੍ਹਾਂ ਨੇ ਖੁਦ ਸ਼ਿੰਗਾਰੇ ਹਨ, ਜਿਸ ਨੂੰ ਮਿਊਜ਼ਿਕ 'ਜੇ.ਟੀ ਬੀਟਸ' ਨੇ ਦਿੱਤਾ ਹੈ। ਕਰਨ ਸੰਧਾਵਾਲੀਆ ਦਾ ਗੀਤ '6 ਸਾਲ' ਦੀ ਵੀਡੀਓ ਨੂੰ ਪਰਮਵੀਰ ਸ਼ਰਮਾ ਨੇ ਬੇਹੱਦ ਖੂਬਸੂਰਤ ਢੰਗ ਨਾਲ ਤਿਆਰ ਕੀਤਾ ਹੈ। ਕਰਨ ਸੰਧਾਵਾਲੀਆ ਨੇ ਆਪਣੇ 4 ਮਿੰਟ 3 ਸੈਕਿੰਡ ਦੇ ਇਸ ਗੀਤ ਵਿਚ ਪ੍ਰੇਮਿਕਾ ਵਲੋਂ ਵਾਰ-ਵਾਰ ਮਿਲੇ ਧੋਖੇ ਨੂੰ ਬੇਹੱਦ ਸ਼ਾਨਦਾਰ ਤਰੀਕੇ ਨਾਲ ਦਿਖਾਇਆ ਹੈ। ਆਪਣੇ ਇਸ ਗੀਤ ਵਿਚ ਕਰਨ ਸੰਧਾਵਾਲੀਆ ਨੇ ਖੁਦ ਅਦਾਕਾਰੀ ਕੀਤੀ ਹੈ, ਜਿਸ ਵਿਚ ਉਨ੍ਹਾਂ ਦਾ ਸਾਥ ਨੇਹਾ ਭੋਪਾਲ ਨੇ ਦਿੱਤਾ ਹੈ। ਕਰਨ ਸੰਧਾਵਾਲੀਆ ਨੇ ਆਪਣੇ ਇਸ ਗੀਤ ਨੂੰ ਆਪਣੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਹੈ।
ਦੱਸਣਯੋਗ ਹੈ ਕਿ ਕਰਨ ਸੰਧਾਵਾਲੀਆ ਦਾ ਗੀਤ '6 ਸਾਲ' ਰਿਲੀਜ਼ ਹੁੰਦਿਆਂ ਹੀ ਹਰ ਪਾਸੇ ਛਾਇਆ ਹੋਇਆ ਹੈ। ਉਮੀਦ ਕੀਤੀ ਜਾਂਦੀ ਹੈ ਕਿ ਉਨ੍ਹਾਂ ਦਾ ਇਹ ਗੀਤ ਦਰਸ਼ਕਾਂ ਦੀ ਪਸੰਦ 'ਤੇ ਜ਼ਰੂਰ ਖਰਾ ਉਤਰੇਗਾ। ਦੱਸ ਦੇਈਏ ਕਿ ਕਰਨ ਸੰਧਾਵਾਲੀਆ 'ਯਾਰ ਜਿਗਰੀ ਕਸੂਤੀ ਡਿਗਰੀ' ਵੈੱਬ ਸੀਰੀਜ਼ ਵਿਚ ਵੀ ਨਜ਼ਰ ਆ ਚੁੱਕੇ ਹਨ।