ਤੌਕਤੇ ਤੂਫਾਨ ਨੇ ਮਚਾਈ ‘ਯੇ ਰਿਸ਼ਤਾ...’ ਦੇ ਸੈੱਟ ’ਤੇ ਤਬਾਹੀ, ਕਰਨ ਕੁੰਦਰਾ ਨੇ ਸਾਂਝੀ ਕੀਤੀ ਵੀਡੀਓ
Monday, May 17, 2021 - 03:38 PM (IST)
ਮੁੰਬਈ (ਬਿਊਰੋ)– ਮਹਾਰਾਸ਼ਟਰ ’ਚ ਤੂਫਾਨ ਤੌਕਤੇ ਨੇ ਰੱਜ ਕੇ ਤਬਾਹੀ ਮਚਾਈ ਹੋਈ ਹੈ। ਤੂਫਾਨ ਕਾਰਨ ਮੁੰਬਈ ਇਕ ਤਰ੍ਹਾਂ ਨਾਲ ਠੱਪ ਹੋ ਗਈ ਹੈ। ਇਸ ਦੇ ਨਾਲ ਹੀ ਮਹਾਰਾਸ਼ਟਰ ਦੇ ਕਈ ਇਲਾਕੇ ਵੀ ਇਸ ਦੀ ਚਪੇਟ ’ਚ ਆ ਗਏ ਹਨ। ਗੁਜਰਾਤ ਤੇ ਗੋਆ ’ਚ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਮੁੰਬਈ ਤੋਂ ਦੂਰ ਵਾਪੀ ’ਚ ਕਈ ਹਿੰਦੀ ਸੀਰੀਅਰਜ਼ ਦੀ ਸ਼ੂਟਿੰਗ ਚੱਲ ਰਹੀ ਹੈ ਤੇ ਤੂਫਾਨ ਕਾਰਨ ਰੱਜ ਕੇ ਤਬਾਹੀ ਮਚੀ ਹੈ।
ਇਹ ਖ਼ਬਰ ਵੀ ਪੜ੍ਹੋ : ਅਕਸ਼ੇ ਕੁਮਾਰ ਦੀ ਪਤਨੀ ਟਵਿੰਕਲ ਦਾ ਨੇਕ ਕੰਮ, ਖ਼ਾਲਸਾ ਏਡ ਨਾਲ ਮਿਲ ਪੰਜਾਬ ਭੇਜੇ ਆਕਸੀਜਨ ਕੰਸਨਟ੍ਰੇਟਰਜ਼
‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਦੇ ਸੈੱਟ ’ਤੇ ਤੂਫਾਨ ਦਾ ਭਿਆਨਕ ਅਸਰ ਦੇਖਣ ਨੂੰ ਮਿਲਿਆ ਹੈ। ਸ਼ੋਅ ਦੇ ਅਦਾਕਾਰ ਕਰਨ ਕੁੰਦਰਾ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਦੇਖਿਆ ਜਾ ਸਕਦਾ ਹੈ ਕਿ ਤੂਫਾਨ, ਹਵਾਵਾਂ ਕਾਰਨ ਸਭ ਕੁਝ ਤਹਿਸ-ਨਹਿਸ ਹੋ ਰਿਹਾ ਹੈ।
ਕੋਵਿਡ 19 ਕਾਰਨ ਬਾਇਓ ਬਬਲ ਕੰਸੈਪਟ ਤਹਿਤ ਕਈ ਸੀਰੀਅਲਜ਼ ਦੀ ਸ਼ੂਟਿੰਗ ਵਾਪੀ ’ਚ ਹੋ ਰਹੀ ਹੈ। ‘ਯੇ ਰਿਸ਼ਤਾ...’ ਦੀ ਟੀਮ ਵੀ ਇਥੇ ਸ਼ੂਟਿੰਗ ਕਰ ਰਹੀ ਹੈ ਪਰ ਤੂਫਾਨ ਕਾਰਨ ਇਥੇ ਵੀ ਨੁਕਸਾਨ ਹੋ ਰਿਹਾ ਹੈ। ਤੇਜ਼ ਹਵਾਵਾਂ ਤੇ ਲਗਾਤਾਰ ਮੀਂਹ ਕਾਰਨ ਸੈੱਟ ’ਤੇ ਰੱਖੇ ਸਾਮਾਨ, ਉਪਕਰਨ ਉੱਡ ਰਹੇ ਹਨ। ਇਸ ਸ਼ੋਅ ’ਚ ਹਾਲ ਹੀ ’ਚ ਕਰਨ ਕੁੰਦਰਾ ਦੀ ਐਂਟਰੀ ਹੋਈ ਹੈ। ਉਹ ਰਣਵੀਰ ਦਾ ਕਿਰਦਾਰ ਨਿਭਾਅ ਰਹੇ ਹਨ। ਇਸ ਸ਼ੋਅ ’ਚ ਸ਼ਿਵਾਂਗੀ ਜੋਸ਼ੀ ਤੇ ਮੋਹਸਿਨ ਖ਼ਾਨ ਮੁੱਖ ਭੂਮਿਕਾ ’ਚ ਹਨ।
ਤੂਫਾਨ ਨੇ ਸਿਰਫ ਗੁਜਰਾਤ ਤੇ ਮੁੰਬਈ ਹੀ ਨਹੀਂ, ਸਗੋਂ ਗੋਆ ਤੇ ਕੇਰਲ ’ਚ ਵੀ ਤਬਾਹੀ ਮਚਾਈ ਹੈ। ਮੁੰਬਈ ਦਾ ਹਾਲ ਸਭ ਤੋਂ ਮਾੜਾ ਹੈ, ਇਥੇ ਕਈ ਇਲਾਕਿਆਂ ’ਚ ਦਰੱਖਤ ਡਿੱਗੇ ਹਨ। ਲੋਕਲ ਟ੍ਰੇਨ ਸੇਵਾ ਵੀ ਠੱਪ ਹੈ। ਬਿਜਲੀ ਤੇ ਸਾਧਾਰਨ ਜਨਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।