ਕਰਨ ਕੁੰਦਰਾ ਨੇ ਮੁੰਬਈ ਦੇ ਬਾਂਦਰਾ 'ਚ ਆਪਣੇ ਸੁਫ਼ਨਿਆਂ ਦੇ ਨਵੇਂ ਘਰ ਲਈ ਕਰਵਾਈ ਰਜਿਸਟ੍ਰੇਸ਼ਨ

05/13/2022 4:45:45 PM

ਨਵੀਂ ਦਿੱਲੀ: ਇਹ ਸਾਲ ਸੱਚਮੁੱਚ ’ਚ ਕਰਨ ਕੁੰਦਰਾ ਦਾ ਹੈ। ਜਿੱਥੇ ਅਦਾਕਾਰ ਪੇਸ਼ੇਵਰ ਮੋਰਚੇ ’ਤੇ ਕਈ ਪ੍ਰੋਜੈਕਟਾਂ ’ਚ ਰੁੱਝਿਆ ਹੋਇਆ ਹੈ। ਉਸ ਨੇ ਨਿੱਜੀ ਮੋਰਚੇ  ’ਤੇ ਆਪਣੀ ਸੂਚੀ ਨਾਲ ਇਕ ਹੋਰ ਸੁਫ਼ਨਾ ਪੂਰਾ ਕੀਤਾ ਹੈ। ਬਹੁ- ਪ੍ਰਭਾਵਸ਼ਾਲੀ ਅਦਾਕਾਰ ਨੇ ਆਖਰਕਾਰ ਬਾਂਦਰਾ ’ਚ ਆਪਣੇ ਸੁਫ਼ਨਿਆਂ ਦੇ ਘਰ ਲਈ ਰਜਿਸਟ੍ਰੇਸ਼ਨ ਕਰਵਾਈ ਹੈ।

ਇਹ ਵੀ ਪੜ੍ਹੋ: ਅਭਿਮਨਿਊ ਦਸਾਨੀ ਦਾ ਸਭ ਤੋਂ ਵੱਡੀ ਮਸਾਲਾ ਐਂਟਰਟੇਨਰ ‘ਨਿਕੰਮਾ’ ਦਾ ਸ਼ਾਨਦਾਰ ਮੋਸ਼ਨ ਪੋਸਟਰ ਰਿਲੀਜ਼ 

ਖ਼ਬਰ ਹੈ ਕਿ ਕਰਨ ਕੁੰਦਰਾ ਨੇ ਬਾਂਦਰਾ ’ਚ ਇਕ ਆਲੀਸ਼ਾਨ ਇਮਾਰਤ ’ਚ ਇਕ ਸ਼ਾਨਦਾਰ ਫ਼ਲੈਟ ਲਈ ਰਜਿਸਟਰ ਕਰਾਇਆ ਹੈ। ਇੰਨਾ ਹੀ ਨਹੀਂ ਇਹ ਅਪਾਰਟਮੈਂਟ ਬੇਹੱਦ ਖੂਬਸੂਰਤ ਹੈ। ਇਕ ਸੂਤਰ ਨੇ ਖੁਲਾਸਾ ਕੀਤਾ ਕਿ ਸੀ-ਫੇਸਿੰਗ ਦੇ ਇਲਾਵਾ ਕਰਨ ਕੁੰਦਰਾ ਦੇ ਨਵੇਂ ਘਰ ’ਚ ਇਕ ਨਿੱਜੀ ਲਿਫ਼ਟ ਅਤੇ ਇਕ ਸਵੀਮਿੰਗ ਪੂਲ ਹੈ। ਫ਼ਲੈਟ ਦੀ ਕੀਮਤ 20 ਕਰੋੜ ਤੋਂ ਵੀ ਜ਼ਿਆਦਾ ਹੈ।PunjabKesari

ਇਹ ਵੀ ਪੜ੍ਹੋ: ਪੰਜ ਤੱਤਾਂ ’ਚ ਵਿਲੀਨ ਹੋਏ ਪੰਡਿਤ ਸ਼ਿਵਕੁਮਾਰ ਸ਼ਰਮਾ, ਪੁੱਤਰ ਨੇ ਕੰਬਦੇ ਹੱਥਾਂ ਨਾਲ ਪਿਤਾ ਨੂੰ ਦਿੱਤੀ ਅਗਨੀ

ਇਸ ਦੇ ਨਾਲ ਕੰਮ ਦੇ ਮੋਰਚੇ ’ਤੇ ਕਰਨ ਕੁੰਦਰਾ ਦੇ ਸੰਗੀਤ ਵੀਡੀਓ ਬੀਚਾਰੀ ਅਤੇ ਡਾਂਸ ਦੀਵਾਨੇ ਜੂਨੀਅਰ ਦੇ ਹੋਸਟ ਵਜੋਂ ਕੰਮ ਨੂੰ ਕਰਨ ਨਾਲ ਦਰਸ਼ਕਾਂ ਤੋਂ ਬੇਹੱਦ ਪਿਆਰ ਮਿਲ ਰਿਹਾ ਹੈ। ਅਦਾਕਾਰ ਇਸ ਫ਼ਿਲਮ ’ਚ ਇਲਿਆਨਾ ਡੀਕਰੂਜ਼ ਅਤੇ ਰਣਦੀਪ ਹੁੱਡਾ ਦੇ ਨਾਲ ਨਜ਼ਰ ਆਉਣਗੇ ਤਾਂ ਉੱਥੇ ਹੀ ਜੈਕਲੀਨ ਫਰਨਾਂਡੀਜ਼ ਨਾਲ ਖ਼ਤਰੇ ’ਚ ਵੀ ਨਜ਼ਰ ਆਉਣਗੇ।PunjabKesari


Anuradha

Content Editor

Related News