ਕਰਨ ਜੌਹਰ ਦੀ ਪਾਰਟੀ ਇਕ ਵਾਰ ਫ਼ਿਰ ਚਰਚਾ 'ਚ: ਫ਼ਿਲਮੀ ਸਿਤਾਰਿਆਂ ਸਮੇਤ 55 ਮਹਿਮਾਨ ਹੋਏ ਕੋਰੋਨਾ ਪੀੜਤ!

Sunday, Jun 05, 2022 - 12:10 PM (IST)

ਕਰਨ ਜੌਹਰ ਦੀ ਪਾਰਟੀ ਇਕ ਵਾਰ ਫ਼ਿਰ ਚਰਚਾ 'ਚ: ਫ਼ਿਲਮੀ ਸਿਤਾਰਿਆਂ ਸਮੇਤ 55 ਮਹਿਮਾਨ ਹੋਏ ਕੋਰੋਨਾ ਪੀੜਤ!

ਮੁੰਬਈ: ਬਾਲੀਵੁੱਡ ਇੰਡਸਟਰੀ ’ਚ ਜਦੋਂ ਵੀ ਕਿਸੇ ਵੱਡੀ ਪਾਰਟੀ ਦੀ ਗੱਲ ਹੁੰਦੀ ਹੈ ਤਾਂ ਕਰਨ ਜੌਹਰ ਦਾ ਨਾਂ ਆਪਣੇ ਆਪ ਜੁਬਾਨ ਦੇ ਆ ਹੀ ਜਾਂਦਾ ਹੈ। ਕਰਨ ਜੌਹਰ ਆਪਣੇ ਕਰੀਬੀ ਦੋਸਤਾਂ ਲਈ ਪਾਰਟੀ ਹੋਸਟ ਕਰਦੇ ਰਹਿੰਦੇ ਹਨ ਪਰ ਉਨ੍ਹਾਂ ਦੀਆਂ ਪਾਰਟੀਆਂ ਅਕਸਰ ਵਿਵਾਦ ਪੈਦਾ ਕਰਦੀਆਂ ਹਨ। ਕਰਨ ਦੀ ਪਾਰਟੀ ਕਦੇ ਕੋਰੋਨਾ ਕਾਰਨ ਤਾਂ ਕਦੇ ਡਰੱਗਜ਼ ਕਾਰਨ ਸੁਰਖੀਆਂ ‘ਚ ਆਉਂਦੀ ਹੈ। ਇਸ ਦੇ ਨਾਲ ਹੀ ਕਰਨ ਜੌਹਰ ਇਕ ਵਾਰ ਫਿਰ ਆਪਣੀ ਪਾਰਟੀ ਨੂੰ ਲੈ ਕੇ ਸੁਰਖੀਆਂ 'ਚ ਹਨ। ਦਰਅਸਲ ਕਰਨ ਜੌਹਰ ਨੇ ਬੀਤੇ ਦਿਨੀਂ ਆਪਣਾ 50ਵਾਂ ਜਨਮਦਿਨ ਮੰਨਾਇਆ ਸੀ ਜਿਸ ’ਚ ਕਈ ਫ਼ਿਲਮੀ ਅਦਾਕਾਰ ਅਤੇ ਅਦਾਕਾਰਾਂ ਸ਼ਾਮਲ ਸਨ। 

PunjabKesari

ਇਹ ਵੀ ਪੜ੍ਹੋ: ਕਾਰਤਿਕ ਆਰੀਅਨ ਨੂੰ ਫਿਰ ਹੋਇਆ ਕਰੋਨਾ, ਅਦਾਕਾਰ ਨੇ ਕਿਹਾ- ‘ਕੋਵਿਡ ਕੋਲ ਰਿਹਾ ਨਹੀਂ ਗਿਆ’

ਇਕ ਰਿਪੋਰਟ ਨੇ ਦਾਅਵਾ ਕੀਤਾ ਹੈ ਕਿ ਕਰਨ ਦੀ ਪਾਰਟੀ ’ਚ ਇਕ ਵਾਰ ਫਿਰ ਕੋਰੋਨਾ ਦਾ ਧਮਾਕਾ ਹੋਇਆ ਹੈ ਜਿਸ ’ਚ 50 ਤੋਂ 55 ਲੋਕ ਕੋਰੋਨਾ ਸੰਕਰਮਿਤ ਹੋ ਚੁੱਕੇ ਹਨ। ਇਸ ਖ਼ਬਰ ਨੂੰ ਸੁਣਨ ਤੋਂ ਬਾਅਦ ਇਹ ਕਹਿਣਾ ਗਲ਼ਤ ਨਹੀਂ ਹੋਵੇਗਾ ਕਿ ਕਰਨ ਜੌਹਰ ਦੀਆਂ ਪਾਰਟੀਆਂ ਉਨ੍ਹਾਂ ਵਿਆਹ ਦੇ ਲੱਡੂਆਂ ਵਰਗੀਆਂ ਹੁੰਦੀਆਂ ਹਨ ਜੋ ਖਾਵੇ ਉਹ ਵੀ ਪਛਤਾਵੇ ਜੋ ਨਾ ਖਾਵੇ ਲਲਚਾਉਦਾ ਰਹਿ ਜਾਵੇ।

PunjabKesari

ਰਿਪੋਟਰ ਦੇ ਮੁਤਾਬਕ ਸਿਤਾਰੇ ਆਪਣੇ ਬਦਨਾਮੀ ਦੇ ਡਰ ਤੋਂ ਕੋਰੋਨਾ ਪੋਜ਼ੀਟਿਵ ਨੂੰ ਰਿਵੀਲ ਨਹੀਂ ਕਰ ਰਹੇ । ਰਿਪੋਟਰ ਦਾ ਕਹਿਣਾ ਹੈ ਕਿ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰੇ ਕੋਰੋਨਾ ਦੀ ਲਪੇਟ ’ਚ ਆਏ ਹਨ। ਹਾਲਾਂਕਿ ਜ਼ਿਆਦਾ ਤਰ ਕੋਈ ਕੋਰੋਨਾ ਪੋਜ਼ੀਟਿਵ ਦਾ ਖੁਲਾਸਾ ਨਹੀਂ ਕਰ ਰਹੇ।

PunjabKesari

ਇਹ ਵੀ ਪੜ੍ਹੋ: ਕਿਆਰਾ ਅਡਵਾਨੀ ਇਨ੍ਹਾਂ ਗੁਣਾਂ ਵਾਲਾ ਜੀਵਨ ਸਾਥੀ ਚਾਹੁੰਦੀ ਹੈ, ਅਦਾਕਾਰਾ ਨੇ ਖੁਦ ਕੀਤਾ ਖੁਲਾਸਾ

ਇਹ ਕਹਿਣਾ ਮੁਸ਼ਕਿਲ ਹੈ ਕਿ ਇਹ ਇਨਫ਼ੈਕਸ਼ਨ ਕਿਸ ਦੇ ਜ਼ਰੀਏ ਬਾਕੀ ਸਿਤਾਰਿਆਂ ’ਚ ਫ਼ੈਲੀ ਹੈ ਪਰ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਇਹ ਕਾਰਤਿਕ ਆਰੀਅਨ ਨਾਲ ਫ਼ਿਲਮ ਦੀ ਪ੍ਰਮੋਸ਼ਨ ਕਰ ਰਹੀ ਇਕ ਅਦਾਕਾਰਾ ਰਾਹੀਂ ਵਾਇਰਲ ਹੋਇਆ ਸੀ। ਇੱਥੇ ਕਥਿਤ ਤੌਰ ’ਤੇ ਕਿਆਰਾ ਅਡਵਾਨੀ ਦੀ ਗੱਲ ਕੀਤੀ ਜਾ ਰਹੀ ਹੈ। ਕਾਰਤਿਕ ਆਰੀਅਨ ਕਿਆਰਾ ਨਾਲ ‘ਭੂਲ ਭੁਲਾਇਆ 2’ ਲਈ ਪ੍ਰਮੋਸ਼ਨ ਕਰ ਰਹੇ ਸਨ।

PunjabKesari

IIFA 2022 ’ਚ ਨਹੀਂ ਪਹੁੰਚੇ ਸਟਾਰ

ਇਸ ਸਾਲ IIFA 2022 ’ਚ ਨਹੀਂ ਪਹੁੰਚੇ ਫ਼ਿਲਮੀ ਸਿਤਾਰਿਆਂ ਨੂੰ ਲੈ ਕੇ ਗੱਲ ਕੀਤੀ ਜਾ ਰਹੀ ਹੈ ਕਿ ਸ਼ਾਇਦ ਇਸ ਦੇ ਪਿੱਛੇ ਕਰਨ ਜੌਹਰ ਦਾ ਕੋਵਿਡ ਪੀੜਤ ਹੋਣ ਪਰ ਦੱਸ ਦੇਈਏ  ਇਸ ਬਾਰੇ ਕਿਸੇ ਵੀ ਜਾਣਕਾਰੀ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।

PunjabKesari


author

Gurminder Singh

Content Editor

Related News