ਕਰਨ ਜੌਹਰ ਦੀ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਕਰ ਸਕਦੀ ਹੈ ਮਿੱਠੇ ਸੰਗੀਤ ਤੇ ਰੋਮਾਂਸ ਦੀ ਵਾਪਸੀ!
Thursday, Jun 15, 2023 - 11:01 AM (IST)

ਮੁੰਬਈ (ਬਿਊਰੋ)– ਜਦੋਂ ਕਰਨ ਜੌਹਰ ਦੀ ਗੱਲ ਆਉਂਦੀ ਹੈ ਤਾਂ ਉਸ ਦੀ ਫ਼ਿਲਮ ਨਿਰਮਾਣ ਦੀ ਸ਼ੈਲੀ ਨੇ ਹਮੇਸ਼ਾ ਸਿਨੇਮਾਈ ਪਲਾਨਵਾਦ ਨੂੰ ਜਾਇਜ਼ ਠਹਿਰਾਇਆ ਹੈ। ਜਦੋਂ ਵੀ ਉਹ ਥੀਏਟਰ ’ਚ ਦਾਖ਼ਲ ਹੁੰਦੇ ਹਨ ਤਾਂ ਦਰਸ਼ਕ ਇਸੇ ਦੀ ਤਲਾਸ਼ ਕਰਦੇ ਹਨ।
25 ਸਾਲ ਪਹਿਲਾਂ ਅਜਿਹੀਆਂ ਕਹਾਣੀਆਂ ਲਿਆਉਣ ਲਈ ਇਕ ਕ੍ਰਾਂਤੀ ਤੋਂ ਘੱਟ ਕੁਝ ਨਹੀਂ ਸ਼ੁਰੂ ਕੀਤਾ, ਦਿਲਾਂ ਨੂੰ ਛੂਹ ਜਾਂਦੀਆਂ ਤੇ ਸੁੰਦਰਤਾ ਪੱਖੋਂ ਵੀ ਸਫਲ ਹਨ। ਫ਼ਿਲਮ ਨਿਰਮਾਤਾ ਦਾ ਸਫਰ 1998 ’ਚ ‘ਕੁਛ ਕੁਛ ਹੋਤਾ ਹੈ’ ਨਾਲ ਸ਼ੁਰੂ ਹੋਇਆ ਸੀ। ਹੁਣ ਉਹ ਨਿਰਦੇਸ਼ਨ ਤੋਂ 7 ਸਾਲ ਦਾ ਬ੍ਰੇਕ ਲੈ ਕੇ ‘ਰੌਕੀ ਔਰ ਰਾਣੀ ਦੀ ਲਵ ਸਟੋਰੀ’ ਨਾਲ ਵਾਪਸ ਆ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਸੁਸ਼ਾਂਤ ਸਿੰਘ ਰਾਜਪੂਤ ਦੇ ਉਹ 50 ਸੁਪਨੇ, ਜੋ ਰਹਿ ਗਏ ਅਧੂਰੇ, ਇਹ Wish List ਤੁਹਾਡੀਆਂ ਅੱਖਾਂ ’ਚ ਲਿਆ ਦੇਵੇਗੀ ਹੰਝੂ
ਕਰਨ ਨੂੰ ਵੀ ਸ਼ਾਨਦਾਰ ਸੰਗੀਤ ਦੀ ਪਰਖ ਹੈ। ‘ਰੌਕੀ ਔਰ ਰਾਣੀ ਦੀ ਪ੍ਰੇਮ ਕਹਾਣੀ’ ਦੇ ਪਾਤਰ ਪੋਸਟਰ ਸਾਬਿਤ ਕਰਦੇ ਹਨ ਕਿ ਫੈਮਿਲੀ ਰਾਮ-ਕਾਮ ਕਰਨ ਦੇ ਬੈਨਰ ਧਰਮਾ ਪ੍ਰੋਡਕਸ਼ਨ ਦਾ ਇਕ ਹੋਰ ਸ਼ਾਨਦਾਰ ਕੰਮ ਹੋਵੇਗਾ।
ਜਲਦ ਹੀ ਫ਼ਿਲਮ ਦਾ ਟੀਜ਼ਰ ਆਉਣ ਵਾਲਾ ਹੈ, ਯਕੀਨੀ ਤੌਰ ’ਤੇ ਇਹ ਭਰੋਸਾ ਦਿੱਤਾ ਜਾ ਸਕਦਾ ਹੈ ਕਿ ਧਰਮਿੰਦਰ, ਸ਼ਬਾਨਾ ਆਜ਼ਮੀ, ਜਯਾ ਬੱਚਨ, ਰਣਵੀਰ ਸਿੰਘ ਤੇ ਆਲੀਆ ਭੱਟ ਉਹੀ ਜਾਦੂ ਦਿਖਾਉਣਗੇ, ਜਿਸ ’ਚ ਪ੍ਰੋਡਕਸ਼ਨ ਹਾਊਸ ਮਾਹਿਰ ਰਿਹਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।