‘ਕੌਫੀ ਵਿਦ ਕਰਨ 7’ ਸ਼ੁਰੂ ਹੁੰਦਿਆਂ ਹੀ ਕਰਨ ਜੌਹਰ ਨੇ ਦਿੱਤਾ ਕੰਗਨਾ ਰਣੌਤ ਨੂੰ ਜਵਾਬ

Friday, Jul 08, 2022 - 12:59 PM (IST)

‘ਕੌਫੀ ਵਿਦ ਕਰਨ 7’ ਸ਼ੁਰੂ ਹੁੰਦਿਆਂ ਹੀ ਕਰਨ ਜੌਹਰ ਨੇ ਦਿੱਤਾ ਕੰਗਨਾ ਰਣੌਤ ਨੂੰ ਜਵਾਬ

ਮੁੰਬਈ (ਬਿਊਰੋ)– ਤਿੰਨ ਸਾਲਾਂ ਬਾਅਦ ‘ਕੌਫੀ ਵਿਦ ਕਰਨ 7’ ਦਾ ਧਮਾਕੇਦਾਰ ਆਗਾਜ਼ ਹੋ ਗਿਆ ਹੈ। ਪਹਿਲੇ ਹੀ ਐਪੀਸੋਡ ’ਚ ਕਰਨ ਜੌਹਰ ਦਾ ਆਪਣੇ ਮਸ਼ਹੂਰ ਸ਼ੋਅ ਨੂੰ ਲੈ ਕੇ ਦਰਦ ਵੀ ਛਲਕਿਆ। ਸ਼ੋਅ ਸ਼ੁਰੂ ਹੁੰਦਿਆਂ ਹੀ ਕਰਨ ਜੌਹਰ ਨੇ ਆਪਣੇ ਟਰੋਲਰਜ਼ ਨੂੰ ਜਵਾਬ ਦੇ ਦਿੱਤਾ। ਹੁਣ ਉਸ ਦੀ ਸਭ ਤੋਂ ਵੱਡੀ ਟਰੋਲਰ ਕੰਗਨਾ ਰਣੌਤ ਹੈ। ਇਹ ਗੱਲ ਕਿਸੇ ਤੋਂ ਨਹੀਂ ਲੁਕੀ ਹੈ। ਅਜਿਹੇ ’ਚ ਸਵਾਲ ਇਹ ਉੱਠਦਾ ਹੈ ਕਿ ਕੀ ਕਰਨ ਜੌਹਰ ਨੇ ਇਸ਼ਾਰਿਆਂ-ਇਸ਼ਾਰਿਆਂ ’ਚ ਕੰਗਨਾ ਨੂੰ ਮੂੰਹ-ਤੋੜ ਜਵਾਬ ਦਿੱਤਾ ਹੈ।

ਕਰਨ ਨੇ ਦੱਸਿਆ ਕਿ ਕਿਵੇਂ ਉਸ ਨੂੰ ਇਕ ਸਮੇਂ ਲੱਗਾ ਸੀ ਕਿ ਇਹ ਸ਼ੋਅ ਕਦੇ ਸ਼ੁਰੂ ਨਹੀਂ ਹੋਵੇਗਾ। ਆਲੀਆ ਨੇ ਵੀ ਉਸ ਦਾ ਸਾਥ ਦਿੱਤਾ। ਕਰਨ ਨੇ ਕਿਹਾ ਕਿ ਉਨ੍ਹਾਂ ਨੇ ਤੇ ਆਲੀਆ ਨੇ ਨਹੀਂ ਸੋਚਿਆ ਸੀ ਕਿ ਮੁੜ ਤੋਂ ਇਹ ਸ਼ੋਅ ਵਾਪਸੀ ਕਰੇਗਾ। ਕਰਨ ਨੇ ਕਿਹਾ ਕਿ ਪਿਛਲੇ 2 ਸਾਲ ਇੰਡਸਟਰੀ ਨੇ ਮੁਸ਼ਕਿਲ ਸਮਾਂ ਦੇਖਿਆ ਹੈ।

ਉਨ੍ਹਾਂ ਲਈ ਇਹ ਸਮਾਂ ਹੋਰ ਵੀ ਮੁਸ਼ਕਿਲ ਰਿਹਾ। ਇਹ ਆਸਾਨ ਸਮਾਂ ਨਹੀਂ ਸੀ। ‘ਕੌਫੀ ਵਿਦ ਕਰਨ’ ਦੇ ਨਾਂ ਦਾ ਜ਼ਿਕਰ ਹੋਣ ’ਤੇ ਪਤਾ ਨਹੀਂ ਕਿਥੋਂ ਸੱਪ ਵਾਲੀ ਇਮੋਜੀ ਆਉਂਦੀ ਸੀ। ਕਰਨ ਨੇ ਕਿਹਾ, ‘‘ਮੈਨੂੰ ਇਕ ਸਮਾਂ ਲੱਗਾ ਕਿ ਮੈਂ ਕਦੇ ਇਹ ਸ਼ੋਅ ਵਾਪਸ ਨਹੀਂ ਲਿਆ ਪਾਵਾਂਗਾ। ਮੇਰੇ ’ਤੇ ਕਈ ਹਮਲੇ ਕੀਤੇ ਗਏ।’’

ਇਹ ਖ਼ਬਰ ਵੀ ਪੜ੍ਹੋ : ਗਾਇਕ ਮਨਕੀਰਤ ਔਲਖ ਦੇ ਗੰਨਮੈਨ ਸਮੇਤ 2 ਪੁਲਸ ਕਰਮਚਾਰੀ ਗ੍ਰਿਫ਼ਤਾਰ

ਪਰ ਕਰਨ ਤੇ ਆਲੀਆ ਤੋਂ ਅਲੱਗ ਰਣਵੀਰ ਨੂੰ ਹਮੇਸ਼ਾ ਇਹ ਭਰੋਸਾ ਸੀ ਕਿ ‘ਕੌਫੀ ਵਿਦ ਕਰਨ’ ਵਾਪਸੀ ਕਰੇਗਾ। ਰਣਬੀਰ ਨੇ ਕਿਹਾ, ‘‘ਮੈਨੂੰ ਕਦੇ ਡਾਊਟ ਨਹੀਂ ਸੀ, ਨਾ ਹੈ ਕਿ ਕਰਨ ਇਸ ਸ਼ੋਅ ਦੇ ਹੋਰ ਕਈ ਸੀਜ਼ਨ ਕਰਨਗੇ ਕਿਉਂਕਿ ਇਹ ਸਾਰੀਆਂ ਗੱਲਾਂ ਬੇਬੁਨਿਆਦ, ਅਨੁਚਿਤ, ਅਨਫੇਅਰ ਸਨ।’’ ਇਸ ਦੇ ਜਵਾਬ ’ਚ ਕਰਨ ਨੇ ਸਹਿਮਤੀ ਜਤਾਉਂਦਿਆਂ ਕਿਹਾ, ‘‘ਮੈਨੂੰ ਪਤਾ ਹੈ ਬੇਸਲੈੱਸ, ਨੇਮਲੈੱਸ ਲੋਕ ਟੀ. ਵੀ. ’ਤੇ ਗਲਤ ਗੱਲਾਂ ਕਰ ਰਹੇ ਸਨ। ਪਤਾ ਨਹੀਂ ਕਿਉਂ ਲੋਕ ਮੈਨੂੰ ਸੱਪ ਕਹਿੰਦੇ ਸਨ।’’

ਇਸ ਤੋਂ ਬਾਅਦ ਰਣਵੀਰ ਨੇ ਮਾਹੌਲ ਨੂੰ ਲਾਈਟ ਕਰਦਿਆਂ ਕਰਨ ਜੌਹਰ ਨੇ ਸਾਰੇ ਹੇਟਰਜ਼ ਨੂੰ ਕਿਹਾ ਕਿ ਉਨ੍ਹਾਂ ਦੇ ਕਰਨ ਨੂੰ ਇਕੱਲਾ ਛੱਡ ਦਿਓ। ਉਹ ਉਨ੍ਹਾਂ ਦੇ ਗੁੱਡਾ ਹਨ। ਰਣਵੀਰ ਦੀ ਇਹ ਗੱਲ ਸੁਣ ਕੇ ਕਰਨ ਤੇ ਆਲੀਆ ਹੱਸਣ ਲੱਗਦੇ ਹਨ।

ਦੱਸ ਦੇਈਏ ਕਿ ਕੰਗਨਾ ਤੇ ਕਰਨ ਦਾ ਝਗੜਾ ਕਾਫੀ ਪੁਰਾਣਾ ਹੈ। ਕੰਗਨਾ ਨੇ ਸ਼ੋਅ ’ਚ ਆ ਕੇ ਉਨ੍ਹਾਂ ਨੂੰ ਨੇਪੋ ਕਿੰਗ ਤੇ ਮੂਵੀ ਮਾਫੀਆ ਦੱਸਿਆ ਸੀ। ਉਹ ਦਿਨ ਸੀ ਤੇ ਅੱਜ ਦਾ ਦਿਨ ਕੰਗਨਾ ਕਰਨ ’ਤੇ ਹਮਲਾ ਕਰਨ ਦਾ ਕੋਈ ਮੌਕਾ ਨਹੀਂ ਛੱਡਦੀ ਹੈ। ਕਰਨ ਵੀ ਇਸ਼ਾਰਿਆਂ-ਇਸ਼ਾਰਿਆਂ ’ਚ ਕੰਗਨਾ ਨੂੰ ਜਵਾਬ ਦੇ ਦਿੰਦੇ ਹਨ। ਹੁਣ ‘ਕੌਫੀ ਵਿਦ ਕਰਨ’ ’ਚ ਕਰਨ ਜੌਹਰ ਨੇ ਇਸ਼ਾਰਿਆਂ ’ਚ ਕੰਗਨਾ ਨੂੰ ਜਵਾਬ ਦਿੱਤਾ ਜਾਂ ਨਹੀਂ, ਇਸ ਦਾ ਅੰਦਾਜ਼ਾ ਤੁਸੀਂ ਬਿਹਤਰ ਲਗਾ ਸਕਦੇ ਹੋ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News