ਕਰਨ ਜੌਹਰ ਨੇ ਇੰਸਟਾ ’ਤੇ ਨੋਟ ਕੀਤਾ ਸਾਂਝਾ, ਲਿਖਿਆ- ‘ਮਿਹਨਤ ਸੜਕਾਂ ’ਤੇ ਧੱਕੇ ਖਾ ਰਹੀ ਹੈ...’

Tuesday, Oct 18, 2022 - 01:01 PM (IST)

ਕਰਨ ਜੌਹਰ ਨੇ ਇੰਸਟਾ ’ਤੇ ਨੋਟ ਕੀਤਾ ਸਾਂਝਾ, ਲਿਖਿਆ- ‘ਮਿਹਨਤ ਸੜਕਾਂ ’ਤੇ ਧੱਕੇ ਖਾ ਰਹੀ ਹੈ...’

ਬਾਲੀਵੁੱਡ ਡੈਸਕ- ਫ਼ਿਲਮ ਨਿਰਮਾਤਾ ਕਰਨ ਜੌਹਰ ਕਦੇ ਫ਼ਿਲਮਾਂ, ਕਦੇ ਸੋਸ਼ਲ ਮੀਡੀਆ ’ਤੇ ਪੋਸਟਾਂ ਕਾਰਨ ਅਤੇ ਕਦੇ ਕੌਫ਼ੀ ਵਿਦ ਕਰਨ ਨਾਲ ਸੁਰਖੀਆਂ ਬਟੋਰਦੇ ਨਜ਼ਰ ਆਉਂਦੇ ਹਨ। ਕਰਨ ਸੋਸ਼ਲ ਮੀਡੀਆ ’ਤੇ ਕੁਝ ਨਾ ਕੁਝ ਸਾਂਝਾ ਕਰਦੇ ਰਹਿੰਦੇ ਹਨ । ਹਾਲ ਹੀ ਉਨ੍ਹਾਂ ਨੇ ਇੰਸਟਾਗ੍ਰਾਮ ’ਤੇ ਸਟੋਰੀ ਸਾਂਝੀ ਕੀਤੀ ਹੈ।

PunjabKesari

ਇਹ ਵੀ ਪੜ੍ਹੋ : ਐੱਚ.ਐੱਨ. ਰਿਲਾਇੰਸ ਫ਼ਾਊਂਡੇਸ਼ਨ ’ਚ ਆਲੀਆ ਭੱਟ ਦੀ ਹੋਵੇਗੀ ਡਿਲੀਵਰੀ, ਰਿਸ਼ੀ ਕਪੂਰ ਦਾ ਹੈ ਹਸਪਤਾਲ ਨਾਲ ਸਬੰਦ

ਇਸ ਸਟੋਰੀ ਰਾਹੀਂ ਕਰਨ ਜੌਹਰ ਨੇ ਨੋਟ ਸਾਂਝਾ ਕਰਦਿਆਂ ਲਿਖਿਆ ਕਿ ‘ਮਿਹਨਤ ਸੜਕਾਂ ’ਤੇ ਧੱਕੇ ਖਾ ਰਹੀ ਹੈ ਅਤੇ ਕਿਸਮਤ ਮਹਿਲਾਂ ’ਤੇ ਰਾਜ ਕਰ ਰਹੀ ਹੈ। ਮੈਂ ਇਹ ਸੁਣਿਆ ਅਤੇ ਸਾਂਝਾ ਕੀਤੀ।’

PunjabKesari

ਕਰਨ ਦੀ ਇਸ ਪੋਸਟ ਦਾ ਮਤਲਬ ਹੈ ਕਿ ਜੋ ਮਿਹਨਤ ਕਰਦੇ ਹਨ ਉਹ ਕੰਮ ਲੈਣ ਲਈ ਸੰਘਰਸ਼ ਕਰ ਰਹੇ ਹਨ ਅਤੇ ਜੋ ਖੁਸ਼ਕਿਸਮਤ ਹਨ ਉਹ ਮਹਿਲ ’ਚ ਰਹਿ ਰਹੇ ਹਨ। ਹੁਣ ਕਰਨ ਦੀ ਇਸ ਪੋਸਟ ਨੂੰ ਪੜ੍ਹ ਕੇ ਪ੍ਰਸ਼ੰਸਕ ਇਹ ਨਹੀਂ ਸਮਝ ਪਾ ਰਹੇ ਹਨ ਕਿ ਇਹ ਪੋਸਟ ਕਿਸ ਲਈ ਹੈ।

PunjabKesari

ਇਹ ਵੀ ਪੜ੍ਹੋ : ਸੋਸ਼ਲ ਮੀਡੀਆ ’ਤੇ ਸ਼ਾਇਰੀ ਬੋਲਦਿਆਂ ਸੁਨੰਦਾ ਸ਼ਰਮਾ ਨੇ ਵੀਡੀਓ ਕੀਤੀ ਸਾਂਝੀ, ਕੈਪਸ਼ਨ ’ਚ ਲਿਖਿਆ- ‘ਦੇਬੀ ਸਾਬ’

ਕਰਨ ਜੌਹਰ ਨੇ ਹਾਲ ਹੀ ’ਚ ਟਵਿਟਰ ਤੋਂ ਆਪਣਾ ਅਕਾਊਂਟ ਡਿਲੀਟ ਕਰ ਦਿੱਤਾ ਹੈ। ਕਰਨ ਨੇ ਆਪਣੀ ਆਖ਼ਰੀ ਪੋਸਟ ’ਚ ਲਿਖਿਆ ਕਿ ‘ਜ਼ਿੰਦਗੀ ’ਚ ਸਕਾਰਾਤਮਕ ਊਰਜਾ ਵੱਲ ਇਕ ਹੋਰ ਕਦਮ ਚੁੱਕਦੇ ਹੋਏ। ਅਲਵਿਦਾ ਟਵਿੱਟਰ!' ਵੈਸੇ, ਕਰਨ ਦੇ ਇਸ ਤਰ੍ਹਾਂ ਅਚਾਨਕ ਟਵਿਟਰ ਛੱਡਣਾ ਸੋਸ਼ਲ ਮੀਡੀਆ ਯੂਜ਼ਰਸ ਨੂੰ ਪਸੰਦ ਨਹੀਂ ਆਇਆ।


author

Shivani Bassan

Content Editor

Related News