ਚਿਰਾਂ ਤੋਂ ਗਾਇਬ ਕਰਨ ਜੌਹਰ ਦਾ ਸਾਹਮਣੇ ਆਇਆ ਬਿਆਨ, ਕੀਤਾ ਵੱਡਾ ਐਲਾਨ

01/17/2021 6:02:31 PM

ਮੁੰਬਈ (ਬਿਊਰੋ)– ਕਰਨ ਜੌਹਰ ਦੇ ਪ੍ਰਾਜੈਕਟ ਪਿਛਲੇ ਕਈ ਮਹੀਨਿਆਂ ਤੋਂ ਅਟਕ ਗਏ ਹਨ ਤੇ ਉਨ੍ਹਾਂ ਨੂੰ ਹਰ ਮੌਕੇ ’ਤੇ ਟਰੋਲ ਕੀਤਾ ਜਾ ਰਿਹਾ ਹੈ। ਅਜਿਹੀ ਸਥਿਤੀ ’ਚ ਹੁਣ ਇੰਝ ਲੱਗਦਾ ਹੈ ਕਿ ਨਿਰਮਾਤਾ ਅੱਗੇ ਵਧਣ ਲਈ ਸਹਿਮਤ ਹੋ ਗਏ ਹਨ। ਡਾਇਰੈਕਟਰ ਕਰਨ ਜੌਹਰ ਨੇ ਮਹੀਨਿਆਂ ਤੋਂ ਗਾਇਬ ਰਹਿਣ ਤੋਂ ਬਾਅਦ ਆਪਣੇ ਨਵੇਂ ਪ੍ਰਾਜੈਕਟ ਦਾ ਐਲਾਨ ਕੀਤਾ ਹੈ। ਕਰਨ ਦਾ ਕਹਿਣਾ ਹੈ ਕਿ ਇਹ ਨਵਾਂ ਪ੍ਰਾਜੈਕਟ ਭਾਸ਼ਾ ਦੀ ਰੁਕਾਵਟ ਨੂੰ ਦੂਰ ਕਰਨ ਜਾ ਰਿਹਾ ਹੈ ਤੇ ਨਵੇਂ ਜ਼ਮਾਨੇ ਦਾ ਸਿਨੇਮਾ ਤੁਹਾਡੇ ਸਾਹਮਣੇ ਰੱਖੇਗਾ।

ਕਰਨ ਜੌਹਰ ਨੇ ਸੋਸ਼ਲ ਮੀਡੀਆ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ’ਚ ਲਿਖਿਆ ਹੈ, ‘ਕਹਾਣੀਆਂ ਹੁਣ ਭਾਸ਼ਾ ਨਾਲ ਨਹੀਂ ਬੱਝੀਆਂ ਹੁੰਦੀਆਂ, ਉਨ੍ਹਾਂ ਦੀ ਭਰਪੂਰ ਮਨੋਰੰਜਨ ਦੀ ਯੋਗਤਾ ਹੁੰਦੀ ਹੈ। ਉਹ ਤੁਹਾਨੂੰ ਕਿਥੇ ਲਿਜਾਂਦੇ ਹਨ ਤੇ ਤੁਹਾਨੂੰ ਕਿਵੇਂ ਮਹਿਸੂਸ ਕਰਵਾਉਂਦੇ ਹਨ, ਇਹ ਸਭ ਦ੍ਰਿੜ੍ਹ ਹਨ। ਪਿਛਲੇ ਕਈ ਸਾਲਾਂ ’ਚ ਅਸੀਂ ਅਜਿਹੀਆਂ ਕਹਾਣੀਆਂ ਲੈ ਕੇ ਆਏ ਹਾਂ, ਜਿਨ੍ਹਾਂ ਨੇ ਪਰਦੇ ’ਤੇ ਅਜਿਹਾ ਜਾਦੂ ਬਿਖੇਰਿਆ ਹੈ, ਜੋ ਪਹਿਲਾਂ ਕਦੇ ਨਹੀਂ ਵੇਖਿਆ ਗਿਆ। ਇਸ ਨੇ ਹਰ ਸੂਬੇ ਤੇ ਉਸ ਦੇ ਲੋਕਾਂ ਨੂੰ ਪਾਗਲ ਬਣਾ ਦਿੱਤਾ ਹੈ।’

ਕਰਨ ਜੌਹਰ ਨੇ ਪੋਸਟ ’ਚ ਅੱਗੇ ਲਿਖਿਆ, ‘ਕੱਲ ਅਸੀਂ ਆਪਣੀ ਯਾਤਰਾ ’ਚ ਇਕ ਹੋਰ ਸਬਕ ਜੋੜ ਰਹੇ ਹਾਂ, ਜੋ ਭਾਸ਼ਾ ਦੀ ਰੁਕਾਵਟ ਨੂੰ ਤੋੜ ਦੇਵੇਗਾ ਤੇ ਨਵੇਂ ਜ਼ਮਾਨੇ ਦੇ ਸਿਨੇਮਾ ਨੂੰ ਤੁਹਾਡੇ ਸਾਹਮਣੇ ਰੱਖ ਦੇਵੇਗਾ। ਖੇਡ ਲਈ ਤਿਆਰ ਹੋਣ ਦਾ ਸਮਾਂ ਆ ਗਿਆ ਹੈ। ਸਿਰਲੇਖ ਤੇ ਪਹਿਲੀ ਝਲਕ ਕੱਲ 18 ਜਨਵਰੀ, 2021 ਨੂੰ ਜਾਰੀ ਕੀਤੀ ਜਾਵੇਗੀ ਸਵੇਰੇ 10:08 ਵਜੇ।’

ਇਸ ਪੋਸਟ ਤੋਂ ਬਾਅਦ ਕਰਨ ਜੌਹਰ ਦੇ ਪ੍ਰਸ਼ੰਸਕਾਂ ਦਾ ਉਤਸ਼ਾਹ ਯਕੀਨੀ ਤੌਰ ’ਤੇ ਵਧਿਆ ਹੈ। ਦੱਸਣਯੋਗ ਹੈ ਕਿ ਕਰਨ ਜੌਹਰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਤੋਂ ਹੀ ਚੁੱਪ ਕਰਕੇ ਬੈਠੇ ਹੋਏ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News