ਕਰਣ ਜੌਹਰ ਨੂੰ ਅਕਸ਼ੈ ਕੁਮਾਰ ਨੇ ਦਿੱਤੀ ਧਿਆਨ ਨਾਲ ਬੋਲਣ ਦੀ ਨਸੀਹਤ
Saturday, Jan 23, 2016 - 09:05 AM (IST)

ਕਰਣ ਜੌਹਰ ਦੇ ਇਕ ਵਿਵਾਦਿਤ ਬਿਆਨ ''ਤੇ ਛਿੜੀ ਜੰਗ ਵਿਚ ਅਕਸ਼ੈ ਕੁਮਾਰ ਨੇ ਕਿਹਾ ਕਿ ਦੇਸ਼ ਵਿਚ ਬੋਲਣ ਦੀ ਸਭ ਨੂੰ ਆਜ਼ਾਦੀ ਹੈ। ਆਪਣੀ ਗੱਲ ਕਹਿਣ ਲਈ ਅਕਸ਼ੈ ਨੇ ਕਿਹਾ ਕਿ ਸਾਡਾ ਦੇਸ਼ ਬਹੁਤ ਸਹਿਣਸ਼ੀਲ ਹੈ ਅਤੇ ਇੱਥੇ ਤੁਹਾਨੂੰ ਬੋਲਣ ਦੀ ਆਜ਼ਾਦੀ ਹੈ, ਪਰ ਜੋ ਵੀ ਬੋਲੋ ਉਸਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ। ਮੈਨੂੰ ਆਪਣੇ ਦੇਸ਼ ''ਤੇ ਮਾਣ ਹੈ।
ਕਰਣ ਜੌਹਰ ਦੇ ਬਿਆਨ ਕਰਕੇ ਬਾਲੀਵੁੱਡ ਦੇ ਕਈ ਸਿਤਾਰੇ ਸਾਹਮਣੇ ਆਏ ਹਨ ਅਤੇ ਰਾਜਨੀਤਿਕ ਯੁੱਧ ਛਿੜਿਆ ਹੋਇਆ ਹੈ।
ਕਰਣ ਜੌਹਰ ਨੇ ਕਿਹਾ ਹੈ ਕਿ ਮੇਰਾ ਮੰਨਣਾ ਹੈ,''''ਵਿਅਕਤੀ ਦੀ ਆਜ਼ਾਦੀ ਇਕ ਬਹੁਤ ਵੱਡਾ ਮਜ਼ਾਕ ਹੈ। ਮੈਨੂੰ ਹੈਰਾਨੀ ਹੈ ਕਿ ਅਸੀਂ ਲੋਕਤੰਤਰੀ ਕਿਵੇਂ ਹਾਂ?..... ਇਕ ਫਿਲਮਕਾਰ ਦੇ ਤੌਰ ''ਤੇ ਹਰ ਪੱਧਰ ''ਤੇ ਚਾਹੇ ਪਰਦੇ ''ਤੇ ਕੁੱਝ ਦਿਖਾਣਾ ਹੋਵੇ ਜਾਂ ਕੁੱਝ ਲਿਖਣਾ ਹੋਵੇ ਹਰ ਪਾਸੇ ਅਸੀਂ ਆਪਣੇ ਆਪ ਨੂੰ ਬੱਝੇ ਹੋਏ ਮਹਿਸੂਸ ਕਰਦੇ ਹਾਂ।''''
ਕਾਂਗਰਸ ਨੇਤਾ ਮਨੀਸ਼ ਤਿਵਾਰੀ ਨੇ ਕਿਹਾ,'''' ਮੋਦੀ ਸਰਕਾਰ ਬੁੱਧੀਜੀਵੀਆਂ ਦੇ ਵਿਰੁੱਧ ਹੈ। ਸਾਰੇ ਪਾਸੇ ਤਣਾਅ ਵੱਧ ਰਿਹਾ ਹੈ। ਸਰਕਾਰ ਦੇ ਪਿਆਰੇ ਅਨੁਪਮ ਖੈਰ ਦੇ ਇਲਾਵਾ ਦੂਜੇ ਸਾਰੇ ਕਲਾਕਾਰ, ਚਿੱਤਰਕਾਰ, ਫਿਲਮਕਾਰ ਕਹਿ ਰਹੇ ਹਨ ਕਿ ਇਹ ਸਰਕਾਰ ਬੁੱਧੀਜੀਵੀਆਂ ਦੇ ਵਿਰੁੱਧ ਹੈ।''''
ਕੇਂਦਰੀ ਮੰਤਰੀ ਮਹੇਸ਼ ਸ਼ਰਮਾ ਨੇ ਕਿਹਾ,''''ਪੂਰੀ ਦੁਨੀਆਂ ਦੇਖ ਰਹੀ ਹੈ ਕਿ ਭਾਰਤ ਸਭ ਤੋਂ ਵੱਧ ਸਹਿਣਸ਼ੀਲ ਦੇਸ਼ ਹੈ।''''