ਕੀ ਸਰਕਾਰ ਨੂੰ ਖੁਸ਼ ਕਰਨ ਦੀ ਤਿਆਰੀ ’ਚ ਨੇ ਕਰਨ ਜੌਹਰ, ਪੀ. ਐੱਮ. ਮੋਦੀ ਨੂੰ ਟੈਗ ਕਰਕੇ ਕੀਤਾ ਵੱਡਾ ਐਲਾਨ

Tuesday, Dec 22, 2020 - 08:23 PM (IST)

ਕੀ ਸਰਕਾਰ ਨੂੰ ਖੁਸ਼ ਕਰਨ ਦੀ ਤਿਆਰੀ ’ਚ ਨੇ ਕਰਨ ਜੌਹਰ, ਪੀ. ਐੱਮ. ਮੋਦੀ ਨੂੰ ਟੈਗ ਕਰਕੇ ਕੀਤਾ ਵੱਡਾ ਐਲਾਨ

ਮੁੰਬਈ (ਬਿਊਰੋ)– ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਨਿਰਮਾਤਾ ਕਰਨ ਜੌਹਰ ਨੇ ਅੱਜ ਵੱਡਾ ਐਲਾਨ ਕੀਤਾ ਹੈ। ਆਜ਼ਾਦੀ ਦੇ 75 ਸਾਲ ਪੂਰੇ ਹੋਣ ’ਤੇ ਉਹ ਇਕ ਐਪਿਕ ਸੀਰੀਜ਼ ਬਣਾਉਣ ਜਾ ਰਿਹਾ ਹੈ, ਜਿਸ ਦਾ ਥੀਮ #ChangeWithin ਹੋਵੇਗਾ। ਕਰਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਮਸ਼ਹੂਰ ਫ਼ਿਲਮ ਨਿਰਮਾਤਾ ਰਾਜਕੁਮਾਰ ਸੰਤੋਸ਼ੀ, ਦਿਨੇਸ਼ ਵਿਜਨ ਤੇ ਮਹਾਵੀਰ ਜੈਨ ਇਸ ਪ੍ਰਾਜੈਕਟ ਲਈ ਉਨ੍ਹਾਂ ਦੇ ਨਾਲ ਆਏ ਹਨ।

ਦੱਸਣਯੋਗ ਹੈ ਕਿ ਕਰਨ ਨੇ ਇਸ ਟਵੀਟ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਟੈਗ ਕੀਤਾ ਹੈ। ਕਰਨ ਨੇ ਆਜ਼ਾਦੀ ਦੇ 75 ਸਾਲ ਬਾਅਦ ਵੀ ਇਸ ਵੱਡੇ ਪ੍ਰਾਜੈਕਟ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਆਜ਼ਾਦੀ ਦੇ 75 ਸਾਲ 2022 ’ਚ ਪੂਰੇ ਹੋਣਗੇ। ਉਂਝ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣਾਂ ’ਚ ਕਈ ਵਾਰ ਜ਼ਿਕਰ ਕੀਤਾ ਹੈ ਕਿ ਦੇਸ਼ ਆਜ਼ਾਦੀ ਦੇ 75 ਸਾਲਾਂ ਨੂੰ ਮਨਾਏਗਾ, ਜਿਸ ਨੂੰ ਦੁਨੀਆ ਦੇਖੇਗੀ। ਇਸ ਤੋਂ ਸਾਫ਼ ਹੈ, ਇਸ ਦੇ ਲਈ ਉਹ ਵੱਡੀਆਂ ਤਿਆਰੀਆਂ ਕਰਨ ’ਚ ਲੱਗੇ ਹਨ।

ਬਾਲੀਵੁੱਡ ਇਸ ਦੇ ਲਈ ਵੱਖਰੇ ਤਰ੍ਹਾਂ ਦੇ ਸ਼ੋਅ ਬਣਾਏਗਾ। ਇਨ੍ਹਾਂ ਪ੍ਰੋਜੈਕਟਾਂ ’ਚੋਂ ਇਕ ਕਰਨ ਦੀ ਸੀਰੀਜ਼ ਵੀ ਹੋਵੇਗੀ, ਜੋ ਉਹ ਨੈੱਟਫਲਿਕਸ ਵਰਗੇ ਵੱਡੇ ਪਲੇਟਫਾਰਮ ’ਤੇ ਰਿਲੀਜ਼ ਕਰ ਸਕਦੇ ਹਨ, ਜਿਸ ਨੂੰ ਪੂਰਾ ਵਿਸ਼ਵ ਸੁਤੰਤਰਤਾ ਦੇ 75 ਸਾਲ ਮਨਾਉਂਦੇ ਵੇਖ ਸਕਦਾ ਹੈ।

ਇਸ ਦੇ ਨਾਲ ਹੀ ਆਲੋਚਕ ਇਸ ਐਲਾਨ ਦੀ ਟਾਈਮਿੰਗ ’ਤੇ ਵੀ ਸਵਾਲ ਉਠਾ ਰਹੇ ਹਨ ਕਿਉਂਕਿ ਕਰਨ ਜੌਹਰ ਨੇ ਹਾਲ ਹੀ ’ਚ ਐੱਨ. ਸੀ. ਬੀ. ਨੂੰ ਆਪਣੀ ਪਾਰਟੀ ਦੇ ਇਕ ਵਾਇਰਲ ਹੋਏ ਵੀਡੀਓ ਦਾ ਜੁਆਬ ਦਿੱਤਾ ਹੈ।

ਇਸ ’ਚ ਕਰਨ ਨੂੰ ਸਪੱਸ਼ਟ ਕਰਨ ਲਈ ਕਿਹਾ ਗਿਆ ਹੈ ਕਿ ਕੀ ਉਸ ਦੀ ਪਾਰਟੀ ’ਚ ਨਸ਼ੇ ਦੀ ਵਰਤੋਂ ਨਹੀਂ ਕੀਤੀ ਗਈ। ਅਜਿਹੀ ਸਥਿਤੀ ’ਚ ਇਹ ਐਲਾਨ ਸਰਕਾਰ ਨੂੰ ਖੁਸ਼ ਕਰਨ ਦੀ ਕਵਾਇਦ ਵੀ ਹੋ ਸਕਦੀ ਹੈ ਤਾਂ ਜੋ ਕਰਨ ਨੂੰ ਸ਼ੱਕ ਦੇ ਆਧਾਰ ’ਤੇ ਰਿਹਾਅ ਕੀਤਾ ਜਾ ਸਕੇ।

ਨੋਟ– ਕਰਨ ਜੌਹਰ ਦੀ ਇਸ ਸੀਰੀਜ਼ ’ਤੇ ਆਪਣੀ ਰਾਏ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News