ਅੱਜ ਕਰਨ ਔਜਲਾ ਆਪਣੇ ਪ੍ਰਸ਼ੰਸਕਾਂ ਨੂੰ ਦੇਣਗੇ ਇਹ ਖ਼ਾਸ ਸਰਪ੍ਰਾਈਜ਼, ਜਾਣੋ ਕੀ ਹੈ ਖ਼ਾਸ

09/02/2021 9:55:50 AM

ਚੰਡੀਗੜ੍ਹ (ਬਿਊਰੋ) - ਅੱਜ ਦਾ ਦਿਨ ਪੰਜਾਬੀ ਮਿਊਜ਼ਿਕ ਦੇ ਲਈ ਕਾਫ਼ੀ ਖ਼ਾਸ ਬਣਿਆ ਹੋਇਆ ਹੈ। ਇਕ ਪਾਸੇ ਅਮਰਿੰਦਰ ਗਿੱਲ ਨੇ 7 ਸਾਲਾਂ ਦੇ ਲੰਬੇ ਸਮੇਂ ਤੋਂ ਬਾਅਦ ਆਪਣੀ ਐਲਬਮ 'ਜੁਦਾ 3' ਰਿਲੀਜ਼ ਕੀਤੀ ਹੈ। ਦੂਜੇ ਪਾਸੇ 'ਗੀਤਾਂ ਦੀ ਮਸ਼ੀਨ' ਕਰਨ ਔਜਲਾ ਨੇ ਪੂਰੀ ਮਿਊਜ਼ਿਕ ਇੰਡਸਟਰੀ ਨੂੰ ਸਰਪ੍ਰਾਈਜ਼ ਕੀਤਾ ਹੈ। ਕਰਨ ਔਜਲਾ ਦੀ ਮੋਸਟ ਅਵੇਟੇਡ ਡੈਬਿਊ ਐਲਬਮ ਦੀ ਇਕ ਹੋਰ ਨਵੀਂ ਅਪਡੇਟ ਸਾਹਮਣੇ ਆਈ ਹੈ। ਕਰਨ ਔਜਲਾ ਨੇ ਆਪਣੀ ਐਲਬਮ 'ਵਾਈਬ ਚੈਕ' ਰਿਲੀਜ਼ ਕਰਨ ਦਾ ਫ਼ੈਸਲਾ ਲਿਆ ਹੈ। ਇਸ ਦੇ ਨਾਲ ਹੀ ਕਰਨ ਔਜਲਾ ਨੇ ਇਸ ਦੀ ਰਿਲੀਜ਼ਿੰਗ ਡੇਟ ਦੀ ਅਨਾਊਸਮੈਂਟ ਕੀਤੀ ਹੈ। ਇਸ 'ਚ ਕੋਈ ਸ਼ੱਕ ਨਹੀਂ ਕਿ ਇਸ ਐਲਬਮ ਦੀ ਉਡੀਕ ਕਿੰਨੇ ਲੰਬੇ ਸਮੇ ਤੋਂ ਚੱਲ ਰਹੀ ਹੈ। 

PunjabKesari

ਹੁਣ 'ਵਾਇਬ ਚੈਕ' ਕਰਨ ਔਜਲਾ ਦੀ ਐਲਬਮ 'ਚ ਐਕਸਟਰਾ ਹੋਣ ਵਾਲਾ ਹੈ ਜਾਂ ਕੋਈ ਹੋਰ ਵੀਡੀਓ, ਇਹ 2 ਸਤੰਬਰ ਯਾਨੀਕਿ ਅੱਜ ਪਤਾ ਲੱਗ ਜਾਵੇਗਾ। ਕਿਉਂਕਿ 'ਵਾਇਬ ਚੈਕ' ਨਾਮ ਦਾ ਪ੍ਰੋਜੈਕਟ ਕਰਨ ਔਜਲਾ ਦੀ ਐਲਬਮ 'ਚ ਸ਼ਾਮਲ ਨਹੀਂ ਹੈ। ਕਰਨ ਔਜਲਾ ਵਲੋਂ ਸ਼ੇਅਰ ਕੀਤੀ ਗਈ ਡੈਬਿਊ ਐਲਬਮ ਦੀ ਟ੍ਰੈਕਲਿਸਟ 'ਚ ਅਜਿਹਾ ਕੋਈ ਨਾਮ ਨਹੀਂ ਹੈ। ਕੁਝ ਦਿਨ ਪਹਿਲਾਂ ਹੀ ਕਰਨ ਨੇ ਆਪਣੀ ਐਲਬਮ ਦੇ ਸਾਰੇ ਗੀਤਾਂ ਦੇ ਨਾਮ ਸਾਂਝੇ ਕੀਤੇ ਸਨ। 

PunjabKesari

ਕਰਨ ਔਜਲਾ ਨੇ ਅੱਗੇ ਕਿਹਾ 'ਵਾਈਬ ਚੈਕ' ਅਸਲ ਧਮਾਕੇ ਦਾ ਇੱਕ ਛੋਟਾ ਜਿਹਾ ਨਮੂਨਾ ਹੈ। ਕਰਨ ਔਜਲਾ ਨੇ ਆਪਣੀ ਇਸ ਐਲਬਮ ਦਾ ਪਹਿਲਾ ਗੀਤ 'ਚੋ ਗੋਨ ਡੁ' 8 ਜੁਲਾਈ ਨੂੰ ਰਿਲੀਜ਼ ਕੀਤਾ ਸੀ। ਉਸ ਸਮੇਂ ਤੋਂ ਕਰਨ ਔਜਲਾ ਦੇ ਫੈਨਜ਼ ਬੇਸਬਰੀ ਨਾਲ ਅਗਲੇ ਗੀਤਾਂ ਦਾ ਇੰਤਜ਼ਾਰ ਕਰ ਰਹੇ ਹਨ। 


sunita

Content Editor

Related News