ਮੂਸੇਵਾਲਾ ਨਾਲ ਵਿਵਾਦਾਂ 'ਚ ਰਹਿਣ ਵਾਲੇ ਕਰਨ ਔਜਲਾ ਦੀ ਬਾਲੀਵੁੱਡ 'ਚ ਐਂਟਰੀ, ਪੰਜਾਬੀਆਂ ਨੂੰ ਨਚਾ ਰਿਹੈ ਇਸ਼ਾਰਿਆਂ 'ਤੇ

Tuesday, Jul 02, 2024 - 12:00 PM (IST)

ਮੂਸੇਵਾਲਾ ਨਾਲ ਵਿਵਾਦਾਂ 'ਚ ਰਹਿਣ ਵਾਲੇ ਕਰਨ ਔਜਲਾ ਦੀ ਬਾਲੀਵੁੱਡ 'ਚ ਐਂਟਰੀ, ਪੰਜਾਬੀਆਂ ਨੂੰ ਨਚਾ ਰਿਹੈ ਇਸ਼ਾਰਿਆਂ 'ਤੇ

ਜਲੰਧਰ (ਬਿਊਰੋ) : ਗਾਇਕ ਕਰਨ ਔਜਲਾ ਦੇ ਗੀਤ Softly ਨੂੰ ਬਾਲੀਵੁੱਡ ਦੇ ਸਟਾਰਸ ਨੇ ਖੂਬ ਪਸੰਦ ਕੀਤਾ, ਇਸ ਲਿਸਟ 'ਚ ਵਿੱਕੀ ਕੌਸ਼ਲ ਦਾ ਨਾਂ ਵੀ ਸ਼ਾਮਲ ਹੈ। ਖਾਸ ਗੱਲ ਇਹ ਹੈ ਕਿ ਇਸ ਗਾਣੇ ਤੋਂ ਪ੍ਰਭਾਵਿਤ ਹੋ ਕੇ ਵਿੱਕੀ ਨੇ ਕਰਨ ਨਾਲ ਇੱਕ ਗਾਣਾ ਬਣਾਇਆ ਹੈ। ਖ਼ਬਰਾਂ ਮੁਤਾਬਕ, ਵਿੱਕੀ ਕੌਸ਼ਲ, ਤ੍ਰਿਪਤੀ ਡਿਮਰੀ ਅਤੇ ਐਮੀ ਵਿਰਕ ਸਟਾਰਰ ਕਾਮੇਡੀ ਫ਼ਿਲਮ 'ਬੈਡ ਨਿਊਜ਼' 'ਚ ਕਰਨ ਔਜਲਾ ਨੂੰ ਪਹਿਲੀ ਵਾਰ ਕੰਮ ਕਰਨ ਦਾ ਮੌਕਾ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਰਨ ਵਿੱਕੀ ਨਾਲ ਆਪਣਾ ਪਹਿਲਾ ਬਾਲੀਵੁੱਡ ਚਾਰਟਬਸਟਰ ਲਾਂਚ ਕਰਨ ਲਈ ਤਿਆਰ ਹਨ। ਜਿਸ ਗੀਤ 'ਤੇ ਵਿੱਕੀ ਅਤੇ ਕਰਨ ਆਨੰਦ ਤਿਵਾਰੀ ਦੀ ਫ਼ਿਲਮ ਲਈ ਇਕੱਠੇ ਕੰਮ ਕਰ ਰਹੇ ਹਨ। ਇਹ ਗੀਤ ਪਾਰਟੀ ਨੰਬਰ ਹੈ, ਜਿਸ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ।

ਦੱਸਿਆ ਜਾਂਦਾ ਹੈ ਕਿ ਸਿੱਧੂ ਮੂਸੇਵਾਲਾ ਅਤੇ ਕਰਨ ਔਜਲਾ ਵਿਚਾਲੇ ਪਹਿਲਾਂ ਵੀ ਜ਼ਬਰਦਸਤ ਟੱਕਰ ਸੀ। ਉਨ੍ਹਾਂ ਦਾ ਝਗੜਾ 2017 'ਚ ਉਦੋਂ ਸ਼ੁਰੂ ਹੋਇਆ ਜਦੋਂ ਸਿੱਧੂ ਨੇ ਕਰਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵੀਡੀਓ ਲੀਕ ਕੀਤਾ। ਹਾਲਾਂਕਿ ਇਸ ਦੌਰਾਨ ਦੋਵਾਂ ਨੇ ਆਪਣੇ ਵਿਚਾਲੇ ਝਗੜੇ ਨੂੰ ਸੁਲਝਾ ਲਿਆ ਸੀ ਪਰ ਇਸ ਦੀ ਸ਼ੁਰੂਆਤ ਸਿੱਧੂ ਦੇ ਨਿਰਦੇਸ਼ਨ 'ਚ ਔਜਲਾ ਦੇ ਡਿਸਟ ਟ੍ਰੈਕ 'ਲਿਫਾਫੇ' ਨਾਲ ਹੋਈ। 

'ਬੈਡ ਨਿਊਜ਼' ਦੀ ਗੱਲ ਕਰੀਏ ਤਾਂ ਫ਼ਿਲਮ 'ਚ ਤ੍ਰਿਪਤੀ ਡਿਮਰੀ ਅਤੇ ਵਿੱਕੀ ਕੌਸ਼ਲ ਦੇ ਨਾਲ ਐਮੀ ਵਿਰਕ ਵੀ ਨਜ਼ਰ ਆਉਣਗੇ। ਫ਼ਿਲਮ ਦੀ ਕਹਾਣੀ ਵੀ ਇਨ੍ਹਾਂ ਤਿੰਨਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਫ਼ਿਲਮ ਦੀ ਕਹਾਣੀ ਦੀ ਝਲਕ ਹਾਲ ਹੀ 'ਚ ਰਿਲੀਜ਼ ਹੋਏ ਟਰੇਲਰ 'ਚ ਦੇਖਣ ਨੂੰ ਮਿਲੀ, ਜਿਸ 'ਚ ਤ੍ਰਿਪਤੀ ਨੂੰ ਗਰਭਵਤੀ ਦਿਖਾਇਆ ਗਿਆ ਹੈ। 'ਬੈਡ ਨਿਊਜ਼' ਤੋਂ ਇਲਾਵਾ ਵਿੱਕੀ ਕੋਲ ਪੀਰੀਅਡ ਡਰਾਮਾ ਫ਼ਿਲਮ 'ਛਾਵਾਂ' ਵੀ ਹੈ। ਇਸ ਦਾ ਨਿਰਦੇਸ਼ਨ ਲਕਸ਼ਮਣ ਉਟੇਕਰ ​​ਨੇ ਕੀਤਾ ਹੈ ਅਤੇ ਉਹ ਇਸ 'ਚ ਰਸ਼ਮਿਕਾ ਮੰਦਾਨਾ ਨਾਲ ਨਜ਼ਰ ਆਉਣਗੇ। ਉਹ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ 'ਲਵ ਐਂਡ ਵਾਰ' 'ਚ ਵੀ ਕੰਮ ਕਰਨ ਜਾ ਰਹੇ ਹਨ।
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News