ਕਰਨ ਔਜਲਾ ਨੇ ਮੁੜ ਲਿਆ ਸਿੱਧੂ ਮੂਸੇ ਵਾਲਾ ਨਾਲ ਪੰਗਾ, ਪੋਸਟ ’ਚ ਦੇਖੋ ਕੀ ਲਿਖ ਦਿੱਤਾ

2021-07-16T12:11:30.677

ਚੰਡੀਗੜ੍ਹ (ਬਿਊਰੋ)– ਕਰਨ ਔਜਲਾ ਨੇ ਬੀਤੇ ਦਿਨੀਂ ਇਕ ਪੋਸਟ ਇੰਸਟਾਗ੍ਰਾਮ ਸਟੋਰੀਜ਼ ’ਚ ਸਾਂਝੀ ਕੀਤੀ ਹੈ। ਇਸ ਪੋਸਟ ’ਚ ਕਰਨ ਔਜਲਾ ਸਿੱਧੂ ਮੂਸੇ ਵਾਲਾ ਤੇ ਉਸ ਦੀ ਐਲਬਮ ’ਤੇ ਨਿਸ਼ਾਨਾ ਵਿੰਨ੍ਹ ਰਿਹਾ ਹੈ।

ਅਸਲ ’ਚ ਕਰਨ ਔਜਲਾ ਨੇ ਆਪਣੀ ਐਲਬਮ ਦੀ ਉਡੀਕ ਕਰ ਰਹੇ ਪ੍ਰਸ਼ੰਸਕਾਂ ਨਾਲ ਕੁਝ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਨਾਲ ਉਸ ਨੇ ਸਿੱਧੂ ਨੂੰ ਵੀ ਨਿਸ਼ਾਨੇ ’ਤੇ ਲਿਆ ਹੈ।

ਕਰਨ ਔਜਲਾ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ, ‘ਮੇਰੇ ਜਿੰਨੇ ਵੀ ਸੁਪੋਰਟ ਕਰਨ ਵਾਲੇ ਹਨ, ਉਹ ਸਾਰੇ ਚੁੱਪ ਰਹਿਣ ਤੇ ਕੁੱਤੇ ਨੂੰ ਭੌਂਕਣ ਦੇਣ। ਪੂਰੀ ਐਲਬਮ ਦੀ ਉਡੀਕ ਕਰੋ। ਮੈਂ ਵਾਅਦਾ ਕਰਦਾ ਹਾਂ ਕਿ ਮੈਂ ਤੁਹਾਡੀ ਪਿੱਠ ਨਹੀਂ ਲੱਗਣ ਦਿਆਂਗਾ।’

PunjabKesari

ਇਸ ਤੋਂ ਅੱਗੇ ਕਰਨ ਨੇ ਲਿਖਿਆ, ‘ਅੱਡੀਆਂ ਚੁਕਾ ਦਿਆਂਗੇ ਅੱਡੀਆਂ। ਇਕੱਲਾ-ਇਕੱਲਾ ਗੀਤ ਤੁਹਾਡੇ ਸਾਰਿਆਂ ਦੀ ਕਹਾਣੀ।’

ਦੱਸ ਦੇਈਏ ਕਿ ਕਰਨ ਨੇ ਕੁੱਤਾ ਸ਼ਬਦ ਲਿਖਣ ਦੀ ਥਾਂ ਕੁੱਤੇ ਵਾਲੀ ਇਮੋਜੀ ਲਗਾਈ ਹੋਈ ਹੈ। ਉਥੇ ਸਿੱਧੂ ਦੀ ਐਲਬਮ ‘ਮੂਸਟੇਪ’ ਦੇ ਕੁਝ ਗੀਤ ਬਾਕੀ ਰਹਿ ਗਏ ਹਨ, ਜੋ ਇਸੇ ਮਹੀਨੇ ਖ਼ਤਮ ਹੋ ਜਾਣਗੇ। ਅਜਿਹੇ ’ਚ ਕਰਨ ਸਿੱਧੂ ਦੀ ਐਲਬਮ ਪੂਰੀ ਹੋਣ ਦੀ ਉਡੀਕ ਕਰ ਰਿਹਾ ਹੈ ਪਰ ਉਸ ਵਲੋਂ ਮਾੜੀ ਸ਼ਬਦਾਵਲੀ ਦੀ ਵਰਤੋਂ ਕਰਨਾ ਸਹੀ ਗੱਲ ਨਹੀਂ ਹੈ।

ਨੋਟ– ਕਰਨ ਔਜਲਾ ਵਲੋਂ ਮਾੜੀ ਸ਼ਬਦਾਵਲੀ ਲਿਖਣ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਦੱਸੋ।


Rahul Singh

Content Editor Rahul Singh