ਪਿਤਾ ਦੀ ਬਰਸੀ 'ਤੇ ਭਾਵੁਕ ਹੋਏ ਕਰਨ ਔਜਲਾ, ਕਿਹਾ 'ਬਾਪੂ ਤੇਰੀ ਯਾਦ ਵੀ ਬਹੁਤ ਆਉਂਦੀ ਹੈ ਤੇ ਰੋਣਾ ਵੀ'
Thursday, Dec 10, 2020 - 01:30 PM (IST)
ਜਲੰਧਰ (ਬਿਊਰੋ) - ਪੰਜਾਬੀ ਗਾਇਕ ਕਰਨ ਔਜਲਾ ਨੇ ਆਪਣੀ ਕਲਮ ਅਤੇ ਗਾਇਕੀ ਦੇ ਸਦਕਾ ਛੋਟੀ ਉਮਰ 'ਚ ਹੀ ਕਾਮਯਾਬੀ ਦੀਆਂ ਵੱਡੀਆਂ ਬੁਲੰਦੀਆਂ ਨੂੰ ਛੂਹ ਲਿਆ ਹੈ। ਕਰਨ ਔਜਲਾ ਨੇ ਪੰਜਾਬੀ ਮਿਊਜ਼ਿਕ ਜਗਤ 'ਚ ਚੰਗਾ ਮੁਕਾਮ ਹਾਸਲ ਕਰ ਲਿਆ ਹੈ। ਕਰਨ ਔਜਲਾ ਆਪਣੇ ਮਾਪਿਆਂ ਨੂੰ ਲੈ ਕੇ ਬਹੁਤ ਹੀ ਸ਼ੰਵੇਦਨਸ਼ੀਲ ਹਨ। ਉਨ੍ਹਾਂ ਨੇ ਪਿਤਾ ਦੀ ਬਰਸੀ 'ਤੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ ਨਾਲ ਉਨ੍ਹਾਂ ਨੇ ਬੇਹ੍ਦ ਹੀ ਭਾਵੁਕ ਲਾਈਨਾਂ ਵੀ ਲਿਖੀਆਂ ਹਨ। ਦੱਸ ਦਈਏ ਕਿ ਕਰਨ ਔਜਲਾ ਦੀ ਇਹ ਸਟੋਰੀ ਉਨ੍ਹਾਂ ਦੇ ਫੈਨ ਪੇਜ਼ ਨੇ ਵੀ ਸਾਂਝੀ ਕੀਤੀ ਹੈ।
ਕਿਸਾਨਾਂ ਦੇ ਪ੍ਰਦਰਸ਼ਨ 'ਚ ਸ਼ਾਮਲ ਹੋਣਗੇ ਕਰਨ ਔਜਲਾ
ਪੰਜਾਬ ਦਾ ਕਿਸਾਨ ਆਪਣੇ ਹੱਕਾਂ ਦੇ ਲਈ ਸੜਕਾਂ 'ਤੇ ਖੱਜਲ ਖੁਆਰ ਹੋ ਰਿਹਾ ਹੈ। ਇੰਨੀਂ ਠੰਡ 'ਚ ਕਿਸਾਨ ਵੀਰ ਮਾਰੂ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਪਹੁੰਚੇ ਹੋਏ ਹਨ। ਪੰਜਾਬੀ ਕਲਾਕਾਰ ਕਿਸਾਨਾਂ ਦਾ ਪੂਰਾ ਸਾਥ ਦੇ ਰਹੇ ਹਨ। ਭਾਵੇਂ ਵਿਦੇਸ਼ 'ਚ ਬੈਠੇ ਪੰਜਾਬੀ ਗਾਇਕ ਹੋਵੇ ਜਾਂ ਫਿਰ ਦੇਸ਼ ਦਾ ਸਾਰੇ ਕਲਾਕਾਰ ਮੋਢੇ ਦੇ ਨਾਲ ਮੋਢਾ ਲਾ ਕੇ ਕਿਸਾਨਾਂ ਦਾ ਸਾਥ ਦੇ ਰਹੇ ਹਨ। ਕਰਨ ਔਜਲਾ ਬਹੁਤ ਜਲਦ ਕਿਸਾਨਾਂ ਦੇ ਪ੍ਰਦਰਸ਼ਨ 'ਚ ਸ਼ਾਮਲ ਹੋਣ ਲਈ ਕੈਨੇਡਾ ਤੋਂ ਆ ਰਹੇ ਹਨ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ 'ਤੇ ਪੋਸਟ ਪਾ ਕੇ ਦਿੱਤੀ ਹੈ।
ਦਿੱਲੀ ਆਲਿਆਂ ਨੂੰ ਕਰਨ ਔਜਲਾ ਦੀ ਸਲਾਹ
ਅਜਿਹੇ 'ਚ ਕਰਨ ਔਜਲਾ ਨੇ ਵੀ ਸ਼ੋਸਲ ਮੀਡੀਆ ਦੇ ਰਹੀ ਕਿਸਾਨਾਂ ਦੇ ਲਈ ਆਵਾਜ਼ ਨੂੰ ਬੁਲੰਦ ਕਰਦੇ ਹੋਏ ਲੰਬੀ ਚੌੜੀ ਪੋਸਟ ਪਾਈ ਹੈ, ਜਿਸ 'ਚ ਉਨ੍ਹਾਂ ਨੇ ਕੇਂਦਰ ਦੀ ਸਰਕਾਰ ਨੂੰ ਖਰੀਆਂ ਖਰੀਆਂ ਸੁਣਾਈਆਂ ਹਨ। ਉਨ੍ਹਾਂ ਨੇ ਲਿਖਿਆ ਹੈ- 'ਸਤਿ ਸ੍ਰੀ ਅਕਾਲ, ਮੈਨੂੰ ਪਤਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਮੈਂ ਕਿਸਾਨਾਂ ਦਾ ਦਰਦ ਜ਼ਾਹਿਰ ਨਹੀਂ ਕਰ ਸਕਦਾ ਪਰ ਮੈਂ ਵਿਕਾਊ ਮੀਡੀਆ ਦੇ ਇਸ ਮਸਲੇ 'ਤੇ ਨਾਂ ਬੋਲਣ ਕਰਕੇ ਆਪਣੇ ਜਰੀਏ ਇਹ ਦਸਣਾ ਚਾਹੁੰਦਾ ਕਿ ਮੇਰੇ ਪਿਓ ਦੇ ਬਣਾਏ ਹੋਏ ਦੋ ਕੀਲੇ ਮੈਂ ਭੁਲਿਆ ਨਹੀਂ, ਉਸ ਜ਼ਮੀਨ 'ਚੋਂ ਮੈਨੂੰ ਅੱਜ ਵੀ ਉਹਦੀ ਮਹਿਕ ਆਉਂਦੀ ਆ ਅਤੇ ਇਸ ਕਰਕੇ ਮੈਂ ਮੇਰੇ ਪੰਜਾਬ ਤੇ ਪੰਜਾਬ ਦੇ ਕਿਸਾਨਾਂ ਨਾਲ ਮੋਢੇ ਜੋੜ ਕੇ ਖੜਾ ਤੇ ਖੜਦਾ ਰਹੂੰਗਾ।'
ਉਨ੍ਹਾਂ ਨੇ ਅੱਗੇ ਲਿਖਿਆ, 'ਦਿੱਲੀ ਆਲਿਆਂ ਨੂੰ ਸਾਡੀ ਬੇਨਤੀ ਨਹੀਂ ਸਗੋਂ ਸਲਾਹ ਹੈ ਕਿ ਸਾਡੇ ਹੱਕ ਦੇ ਦਿਓ ਨਹੀਂ ਤਾਂ ਸਾਨੂੰ ਹੱਕ ਦਵਾਉਣੇ ਵੀ ਆਉਂਦੇ ਆ ਤੇ ਲੈਣੇ ਵੀ।' ਉਨ੍ਹਾਂ ਹੋਰ ਗੱਲਾਂ ਲਿਖਦੇ ਹੋਏ ਦੱਸਿਆ ਹੈ ਕਿ 'ਮੈਨੂੰ ਵੀ ਕੋਵਿਡ ਦੇ ਚਲਦੇ ਕੁਝ ਕਾਰਨਾਂ ਕਰਕੇ ਪੰਜਾਬ ਆਉਣ 'ਚ ਥੋੜਾ ਸਮਾਂ ਜ਼ਰੂਰ ਲੱਗ ਰਿਹਾ ਪਰ ਮੈਂ ਬਹੁਤ ਜਲਦ ਆ ਰਿਹਾ।'