ਕਰਨ ਔਜਲਾ ਦੀ ਐਲਬਮ ਦਾ ਪਹਿਲਾ ਗੀਤ ‘Chu Gon Do?’ ਰਿਲੀਜ਼, ਜਾਣੋ ਕੀ ਹੈ ਇਸ ਦਾ ਮਤਲਬ

Thursday, Jul 08, 2021 - 10:49 AM (IST)

ਕਰਨ ਔਜਲਾ ਦੀ ਐਲਬਮ ਦਾ ਪਹਿਲਾ ਗੀਤ ‘Chu Gon Do?’ ਰਿਲੀਜ਼, ਜਾਣੋ ਕੀ ਹੈ ਇਸ ਦਾ ਮਤਲਬ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਗੀਤਕਾਰ ਕਰਨ ਔਜਲਾ ਦੀ ਡੈਬਿਊ ਐਲਬਮ ਦਾ ਪਹਿਲਾ ਗੀਤ ਅੱਜ ਰਿਲੀਜ਼ ਹੋ ਗਿਆ ਹੈ। ‘Chu Gon Do?’ ਨਾਂ ਤੋਂ ਰਿਲੀਜ਼ ਹੋਏ ਇਸ ਗੀਤ ਦਾ ਮਤਲਬ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਹੈ।

ਦੱਸ ਦੇਈਏ ਕਿ ਇਸ ਦਾ ਮਤਲਬ ‘ਤੁਸੀਂ ਕੀ ਕਰਨਾ ਚਾਹੁੰਦੇ ਹੋ?’ ਹੁੰਦਾ ਹੈ। ਉਥੇ ਕਈ ਥਾਵਾਂ ’ਤੇ ਇਸ ਦਾ ਅਰਥ ‘ਖ਼ਤਮ ਕਰਨਾ’ ਵੀ ਨਿਕਲਦਾ ਹੈ। ਕਰਨ ਔਜਲਾ ਦੇ ਗੀਤ ਦੇ ਹਿਸਾਬ ਨਾਲ ਇਸ ਗੀਤ ਦੇ ਦੋਵੇਂ ਹੀ ਅਰਥ ਨਿਕਲਦੇ ਹਨ।

ਜਿਥੇ ਹੇਟਰਾਂ ਨੂੰ ਉਹ ਪੁੱਛ ਰਹੇ ਹਨ ਕਿ ਉਹ ਕੀ ਕਰਨਾ ਚਾਹੁੰਦੇ ਹਨ, ਉਥੇ ਤਬਾਹ ਕਰਨ ਦਾ ਵੀ ਜ਼ਿਕਰ ਗੀਤ ’ਚ ਕਰਨ ਔਜਲਾ ਕਰ ਰਹੇ ਹਨ।

ਕਰਨ ਔਜਲਾ ਨੇ ਇਸ ਗੀਤ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲ ਵੀ ਖ਼ੁਦ ਲਿਖੇ ਹਨ ਤੇ ਕੰਪੋਜ਼ੀਸ਼ਨ ਵੀ ਉਸ ਦੀ ਖ਼ੁਦ ਦੀ ਹੈ। ਉਥੇ ਗੀਤ ਨੂੰ ਮਿਊਜ਼ਿਕ ਟਰੂ ਸਕੂਲ ਨੇ ਦਿੱਤਾ ਹੈ।

ਦੱਸ ਦੇਈਏ ਕਿ ਗੀਤ ਸਪੀਡ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ। ਇਸ ਦੀ ਵੀਡੀਓ ਰੁਪਨ ਬਲ ਨੇ ਬਣਾਈ ਹੈ, ਜੋ ਪਹਿਲਾਂ ਵੀ ਕਰਨ ਔਜਲਾ ਨਾਲ ਮਿਲ ਕੇ ਕਈ ਗੀਤ ਬਣਾ ਚੁੱਕੇ ਹਨ।

ਨੋਟ– ਤੁਹਾਨੂੰ ਕਰਨ ਔਜਲਾ ਦਾ ਇਹ ਗੀਤ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News