ਕੈਨੇਡਾ ਦੇ ਜੂਨੋ ਐਵਾਰਡਸ 2024 ਲਈ ਨਾਮੀਨੇਟ ਹੋਏ ਕਰਨ ਔਜਲਾ ਤੇ ਸ਼ੁੱਭ

Wednesday, Feb 07, 2024 - 05:48 PM (IST)

ਕੈਨੇਡਾ ਦੇ ਜੂਨੋ ਐਵਾਰਡਸ 2024 ਲਈ ਨਾਮੀਨੇਟ ਹੋਏ ਕਰਨ ਔਜਲਾ ਤੇ ਸ਼ੁੱਭ

ਐਂਟਰਟੇਨਮੈਂਟ ਡੈਸਕ– ਪੰਜਾਬੀ ਗਾਇਕ ਕਰਨ ਔਜਲਾ ਤੇ ਸ਼ੁੱਭ ਨੇ ਆਪਣੇ ਗੀਤਾਂ ਨਾਲ ਮੌਜੂਦਾ ਸਮੇਂ ’ਚ ਹਰ ਕਿਸੇ ’ਤੇ ਆਪਣੀ ਛਾਪ ਛੱਡੀ ਹੈ। ਦੋਵਾਂ ਹੀ ਕਲਾਕਾਰਾਂ ਦੇ ਗੀਤਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਸਰਾਹਿਆ ਜਾਂਦਾ ਹੈ। ਉਥੇ ਕੈਨੇਡਾ ਦੇ ਮਸ਼ਹੂਰ ਜੂਨੋ ਐਵਾਰਡਸ 2024 ’ਚ ਕਰਨ ਔਜਲਾ ਤੇ ਸ਼ੁੱਭ ਨਾਮੀਨੇਟ ਹੋਏ ਹਨ।

ਇਹ ਖ਼ਬਰ ਵੀ ਪੜ੍ਹੋ : ਈਸ਼ਾ ਦਿਓਲ ਤੋਂ ਕਿਉਂ ਦੂਰ ਹੋਣ ਲੱਗਾ ਸੀ ਪਤੀ ਭਰਤ ਤਖਤਾਨੀ? ਅਦਾਕਾਰਾ ਨੇ ਖ਼ੁਦ ਦੱਸਿਆ ਸੱਚ

ਜੀ ਹਾਂ, ਕਰਨ ਔਜਲਾ ਤੇ ਸ਼ੁੱਭ ਨੂੰ ਇਸ ਐਵਾਰਡ ਦੀ ‘Breakthrough Artist Of The Year’ ਕੈਟਾਗਿਰੀ ’ਚ ਨਾਮੀਨੇਟ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਰਨ ਔਜਲਾ ਤੇ ਸ਼ੁੱਭ ‘TikTok Juno Fan Choice’ ਕੈਟਾਗਿਰੀ ’ਚ ਵੀ ਨਾਮਜ਼ਦ ਹੋਏ ਹਨ।

ਖ਼ਾਸ ਗੱਲ ਇਹ ਹੈ ਕਿ ਕਰਨ ਔਜਲਾ 24 ਮਾਰਚ ਨੂੰ ਹੋਣ ਜਾ ਰਹੇ ਇਸ ਐਵਾਰਡ ਸ਼ੋਅ ’ਚ ਪੇਸ਼ਕਾਰੀ ਵੀ ਦੇਣ ਜਾ ਰਹੇ ਹਨ। ਉਨ੍ਹਾਂ ਨਾਲ ਇਸ ਐਵਾਰਡ ਸ਼ੋਅ ’ਚ ਜੋਸ਼ ਰੋਸ ਤੇ ਟਾਕ ਵਰਗੇ ਕਲਾਕਾਰ ਵੀ ਪੇਸ਼ਕਾਰੀ ਦੇਣਗੇ।

ਕਰਨ ਔਜਲਾ ਦੀ ਗੱਲ ਕਰੀਏ ਤਾਂ ਉਹ ਆਪਣੀ ਐਲਬਮ ‘ਮੇਕਿੰਗ ਮੈਮਰੀਜ਼’ ਕਾਰਨ ਬੇਹੱਦ ਸੁਰਖ਼ੀਆਂ ’ਚ ਹਨ। ਇਸ ਐਲਬਮ ਦੇ ਹਰ ਗੀਤ ਨੂੰ ਪ੍ਰਸ਼ੰਸਕਾਂ ਵਲੋਂ ਪਸੰਦ ਕੀਤਾ ਗਿਆ ਹੈ। ਨਾਲ ਹੀ ਕਰਨ ਦਾ ਰੈਪਰ ਡਿਵਾਈਨ ਨਾਲ ਗੀਤ ‘100 ਮਿਲੀਅਨ’ ਵੀ ਰਿਲੀਜ਼ ਹੋਇਆ ਹੈ, ਜੋ ਹੌਲੀ-ਹੌਲੀ ਸਰੋਤਿਆਂ ਦੇ ਦਿਲਾਂ ’ਚ ਜਗ੍ਹਾ ਬਣਾ ਰਿਹਾ ਹੈ।

ਇਥੇ ਕਲਿਕ ਕਰਕੇ ਦੇਖੋ ਨਾਮੀਨੇਸ਼ਨਜ਼ ਦੀ ਪੂਰੀ ਲਿਸਟ–
 

ਉਥੇ ਸ਼ੁੱਭ ਦੀ ਗੱਲ ਕਰੀਏ ਤਾਂ ਕੁਝ ਦਿਨ ਪਹਿਲਾਂ ਹੀ ਸ਼ੁੱਭ ਦੀ ਈ. ਪੀ. ‘ਲੀਓ’ ਰਿਲੀਜ਼ ਹੋਈ ਹੈ। ਇਸ ਈ. ਪੀ. ਦੇ ਹਰ ਗੀਤ ਨੂੰ ਸਰੋਤੇ ਰਿਪੀਟ ਮੋਡ ’ਤੇ ਸੁਣ ਰਹੇ ਹਨ। ਈ. ਪੀ. ਰਾਹੀਂ ਸ਼ੁੱਭ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਵੀ ਰਿਪਲਾਈ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News