2 ਸਾਲਾਂ ਬਾਅਦ ਮੁੜ ਇਕੱਠੇ ਆ ਰਹੇ ਕਰਨ ਔਜਲਾ ਤੇ ਦੀਪ ਜੰਡੂ, ਗੁਰਲੇਜ ਅਖ਼ਤਰ ਨੇ ਕੀਤੀ ਪੁਸ਼ਟੀ
Thursday, Nov 24, 2022 - 01:39 PM (IST)

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਕਰਨ ਔਜਲਾ ਤੇ ਮਿਊਜ਼ਿਕ ਡਾਇਰੈਕਟਰ ਦੀਪ ਜੰਡੂ ਨੇ ਇਕੱਠਿਆਂ ਕਈ ਸੁਪਰਹਿੱਟ ਗੀਤ ਪੰਜਾਬੀ ਸੰਗੀਤ ਜਗਤ ਨੂੰ ਦਿੱਤੇ ਹਨ। ਹਾਲਾਂਕਿ ਪਿਛਲੇ ਕੁਝ ਸਾਲਾਂ ਤੋਂ ਦੋਵੇਂ ਇਕੱਠੇ ਕੰਮ ਨਹੀਂ ਕਰ ਰਹੇ ਪਰ ਹੁਣ ਇਨ੍ਹਾਂ ਦੋਵਾਂ ਦੇ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ।
ਕਰਨ ਔਜਲਾ ਤੇ ਦੀਪ ਜੰਡੂ ਇਕ ਵਾਰ ਮੁੜ ਇਕੱਠੇ ਆ ਰਹੇ ਹਨ। ਦੋਵਾਂ ਦਾ ਬਹੁਤ ਜਲਦ ਇਕ ਗੀਤ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਪੰਜਾਬੀ ਗਾਇਕਾ ਗੁਰਲੇਜ ਅਖ਼ਤਰ ਨੇ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਨਵੇਂ ਗੀਤ ‘ਮੇਰਾ ਨਾਂ’ ਦਾ ਐਲਾਨ, ਸਟੀਲ ਬੈਂਗਲਜ਼ ਨੇ ਸਾਂਝੀ ਕੀਤੀ ਡਿਟੇਲ
ਗੁਰਲੇਜ ਅਖ਼ਤਰ ਨੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਸ ਨੇ ਲਿਖਿਆ, ‘‘ਕਦੋਂ ਕਰੀਏ ਪੋਸਟਰ ਸ਼ੇਅਰ, ਦੱਸੋ ਕੁਮੈਂਟ ਕਰਕੇ। ਕੀ ਤੁਸੀਂ ਤਿਆਰ ਹੋ?’’
ਇਸ ਦੇ ਨਾਲ ਹੀ ਗੁਰਲੇਜ ਅਖ਼ਤਰ ਨੇ ਪਤੀ ਕੁਲਵਿੰਦਰ ਕੈਲੇ, ਗਾਇਕ ਕਰਨ ਔਜਲਾ, ਸੰਗੀਤਕਾਰ ਦੀਪ ਜੰਡੂ, ਵੀਡੀਓ ਡਾਇਰੈਕਟਰ ਰੁਪਨ ਬਲ ਤੇ ਦਿਲਪ੍ਰੀਤ ਵੀ. ਐੱਫ. ਐਕਸ. ਨੂੰ ਟੈਗ ਕੀਤਾ ਹੈ।
ਗੁਰਲੇਜ ਅਖ਼ਤਰ ਦੀ ਇਸ ਪੋਸਟ ਤੋਂ ਸਾਫ ਹੈ ਕਿ ਉਸ ਦੇ ਅਗਲੇ ਗੀਤ ’ਚ ਕਰਨ ਔਜਲਾ ਤੇ ਦੀਪ ਜੰਡੂ ਇਕੱਠੇ ਕੰਮ ਕਰਨ ਵਾਲੇ ਹਨ। ਗੁਰਲੇਜ ਦੀ ਇਸ ਪੋਸਟ ਨੇ ਪ੍ਰਸ਼ੰਸਕਾਂ ਨੇ ਉਤਸ਼ਾਹ ਨੂੰ ਵਧਾ ਦਿੱਤਾ ਹੈ ਤੇ ਸਾਰੇ ਇਸ ਗੀਤ ਦੀ ਹੁਣ ਤੋਂ ਹੀ ਉਡੀਕ ’ਚ ਲੱਗ ਗਏ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।