ਕਪੂਰ ਭੈਣਾਂ ਦੀ ਹੌਟਨੈੱਸ ਨੇ ਵਧਾਈ ਰੇਗਿਸਤਾਨ ਦੀ ਗਰਮੀ, ਦੇਖੋ ਜਾਨ੍ਹਵੀ ਅਤੇ ਖੁਸ਼ੀ ਦੀਆਂ ਬੋਲਡ ਤਸਵੀਰਾਂ

Thursday, Nov 11, 2021 - 02:20 PM (IST)

ਕਪੂਰ ਭੈਣਾਂ ਦੀ ਹੌਟਨੈੱਸ ਨੇ ਵਧਾਈ ਰੇਗਿਸਤਾਨ ਦੀ ਗਰਮੀ, ਦੇਖੋ ਜਾਨ੍ਹਵੀ ਅਤੇ ਖੁਸ਼ੀ ਦੀਆਂ ਬੋਲਡ ਤਸਵੀਰਾਂ

ਮੁੰਬਈ- ਬਾਲੀਵੁੱਡ ਅਦਾਕਾਰਾ ਜਾਨ੍ਹਵੀ ਕਪੂਰ ਆਪਣੇ ਪ੍ਰੋਫੈਸ਼ਨਸ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਵੀ ਖੂਬ ਇੰਜੁਆਏ ਕਰਦੀ ਹੈ। ਆਪਣੇ ਪਲਾਂ ਨੂੰ ਬਿਹਤਰ ਬਣਾਉਣ ਅਦਾਕਾਰਾ ਚੰਗੀ ਤਰ੍ਹਾਂ ਜਾਣਦੀ ਹੈ। ਇਨ੍ਹੀਂ ਦਿਨੀਂ ਧੜਕ ਗਰਲ ਛੋਟੀ ਭੈਣ ਖੁਸ਼ੀ ਕਪੂਰ ਨਾਲ ਦੁਬਈ ਦੇ ਰੇਗਿਸਤਾਨ 'ਚ ਖੂਬ ਮਸਤੀ ਕਰ ਰਹੀ ਹੈ ਜਿਸ ਦੀਆਂ ਤਸਵੀਰਾਂ ਉਸ ਦੇ ਇੰਸਟਾਗ੍ਰਾਮ 'ਤੇ ਤਹਿਲਕਾ ਮਚਾ ਰਹੀਆਂ ਹਨ। ਪ੍ਰਸ਼ੰਸਕਾਂ ਨੂੰ ਦੋਵਾਂ ਭੈਣ ਦੀ ਮਸਤੀ ਦੀਆਂ ਇਹ ਤਸਵੀਰਾਂ ਖੂਬ ਪਸੰਦ ਆ ਰਹੀਆਂ ਹਨ।

PunjabKesari
ਜਾਨ੍ਹਵੀ ਕਪੂਰ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਭੈਣ ਅਤੇ ਦੋਸਤਾਂ ਦੇ ਨਾਲ ਦੁਬਈ ਦੇ ਰੇਗਿਸਤਾਨ 'ਚ ਮਸਤੀ ਕਰਦੀ ਦਿਖ ਰਹੀ ਹੈ।
ਇਸ ਦੌਰਾਨ ਦੋਵਾਂ ਭੈਣਾਂ ਦਾ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ ਜਿਸ 'ਚ ਉਹ ਰੇਗਿਸਤਾਨ ਦੇ ਟੈਂਪਰੇਚਰ ਨੂੰ ਵੀ ਵਧਾ ਰਹੀਆਂ ਹਨ।

PunjabKesari
ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਜਾਨ੍ਹਵੀ ਕਪੂਰ ਡੀਪ ਨੈੱਕ ਬਰਾਊਨ ਕਰਾਪ ਟਾਪ ਅਤੇ ਡੈਨਿਸ ਸ਼ਾਰਟਸ 'ਚ ਹੌਟ ਲੱਗ ਰਹੀ ਹੈ।

PunjabKesari
ਖੁੱਲ੍ਹੇ ਵਾਲਾਂ ਦੇ ਉਪਰ ਉਨ੍ਹਾਂ ਨੇ ਚੈੱਕਡ ਪੱਗੜੀ ਬੰਨ੍ਹੀ ਹੋਈ ਹੈ ਅਤੇ ਗੱਡੀ 'ਤੇ ਬੈਠ ਕੇ ਆਪਣੀ ਹੌਟਨੈੱਸ ਦਾ ਜਲਵਾ ਦਿਖਾ ਰਹੀਆਂ ਹਨ।

PunjabKesari
ਉਧਰ ਜਾਨ੍ਹਵੀ ਦੀ ਭੈਣ ਖੁਸ਼ੀ ਵੀ ਸ਼ਾਰਟਸ ਪਹਿਨੇ ਕਾਫੀ ਬੋਲਡ ਲੱਗ ਰਹੀ ਹੈ। ਦੋਵਾਂ ਭੈਣਾਂ ਦੀ ਮਸਤੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਖੂਬ ਪਸੰਦ ਕਰ ਰਹੇ ਹਨ।

PunjabKesari
ਕੰਮ ਦੀ ਗੱਲ ਕਰੀਏ ਤਾਂ ਜਾਨ੍ਹਵੀ ਕਪੂਰ ਦੀ ਆਉਣ ਵਾਲੀ ਫਿਲਮ 'ਗੁੱਡ ਲਕ ਜੈਰੀ' ਹੈ।

PunjabKesari


author

Aarti dhillon

Content Editor

Related News