''ਦਿ ਕਪਿਲ ਸ਼ਰਮਾ ਸ਼ੋਅ'' ''ਚ ਨਵਜੋਤ ਦੀ ਵਾਪਸੀ ''ਤੇ ਅਰਚਨਾ ਨੇ ਤੋੜੀ ਚੁੱਪੀ, ਕਿਹਾ ''ਮੈਂ ਛੱਡ ਦੇਵਾਂਗੀ ਸ਼ੋਅ''

03/14/2022 5:05:04 PM

ਮੁੰਬਈ (ਬਿਊਰੋ) : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦਾ 'ਦਿ ਕਪਿਲ ਸ਼ਰਮਾ ਸ਼ੋਅ' ਅੱਜ ਵੀ ਹਰ ਵਰਗ ਦੇ ਲੋਕਾਂ ਦਾ ਪਸੰਦੀਦਾ ਬਣਿਆ ਹੋਇਆ ਹੈ। ਅਕਸਰ ਇਸ ਸ਼ੋਅ 'ਚ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ। ਇਸੇ ਕਾਰਨ ਲੋਕ ਹਰ ਵਾਰ ਨਵਜੋਤ ਸਿੰਘ ਸਿੱਧੂ ਦੀ ਥਾਂ ਜੱਜ ਦੀ ਕੁਰਸੀ 'ਤੇ ਬੈਠਣ ਵਾਲੀ ਅਰਚਨਾ ਪੂਰਨ ਸਿੰਘ ਦਾ ਮਜ਼ਾਕ ਉਡਾਉਂਦੇ ਰਹਿੰਦੇ ਹਨ। ਇੱਕ ਵਾਰ ਫਿਰ ਤੋਂ 'ਦਿ ਕਪਿਲ ਸ਼ਰਮਾ ਸ਼ੋਅ' ਦੀ ਜੱਜ ਅਰਚਨਾ ਸੁਰਖੀਆਂ 'ਚ ਆ ਗਈ ਹੈ।

ਅਰਚਨਾ ਪੂਰਨ ਸਿੰਘ ਨੇ ਵੀ ਤੋੜੀ ਚੁੱਪੀ
ਦਰਅਸਲ, ਇਨ੍ਹੀਂ ਦਿਨੀਂ ਲੋਕਾਂ ਨੇ ਸਿਆਸੀ ਮੁੱਦਿਆਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ 'ਤੇ ਕਈ ਤਰ੍ਹਾਂ ਦੇ ਮੀਮਜ਼ ਬਣਾ ਰਹੇ। ਮੀਮਜ਼ ਰਾਹੀਂ ਲੋਕ ਕਹਿ ਰਹੇ ਹਨ ਕਿ ਜਲਦ ਹੀ ਸਿੱਧੂ ਸ਼ੋਅ 'ਚ ਵਾਪਸੀ ਕਰਨਗੇ ਅਤੇ ਅਰਚਨਾ ਪੂਰਨ ਸਿੰਘ ਦੀ ਕੁਰਸੀ ਖ਼ਤਰੇ 'ਚ ਪੈ ਜਾਵੇਗੀ। ਹੁਣ ਆਖਿਰਕਾਰ ਅਰਚਨਾ ਨੇ ਇਨ੍ਹਾਂ ਵਾਇਰਲ ਮੀਮਜ਼ 'ਤੇ ਆਪਣੀ ਚੁੱਪੀ ਤੋੜੀ ਹੈ। ਉਨ੍ਹਾਂ ਕਿਹਾ, ''ਲੋਕਾਂ ਨੂੰ ਲੱਗਦਾ ਹੈ ਕਿ ਮੇਰੇ ਕੋਲ ਹੋਰ ਕੋਈ ਕੰਮ ਨਹੀਂ ਹੈ। ਜੇਕਰ ਨਵਜੋਤ ਸਿੰਘ ਸਿੱਧੂ ਸ਼ੋਅ 'ਤੇ ਆਉਂਦੇ ਹਨ ਤਾਂ ਮੈਂ ਸ਼ੋਅ 'ਚੋਂ ਵਾਕਆਊਟ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ।''

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੀ ਹਾਰ ’ਤੇ ਗੈਰੀ ਸੰਧੂ ਨੇ ਕੀਤੀ ਟਿੱਪਣੀ, ਕਿਹਾ– ‘ਮੌਤ ਮਾਰਦੀ ਨਾ ਬੰਦੇ ਨੂੰ...’

ਇਸ ਤੋਂ ਇਲਾਵਾ ਅਰਚਨਾ ਪੂਰਨ ਸਿੰਘ ਨੇ ਅੱਗੇ ਕਿਹਾ, ''ਵੈਸੇ, ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਮੇਰੇ 'ਤੇ ਅਜਿਹੇ ਮਾਈਮ ਬਣੇ ਅਤੇ ਵਾਇਰਲ ਹੋਣ ਲੱਗੇ। ਅਜਿਹਾ ਹੁੰਦਾ ਰਹਿੰਦਾ ਹੈ। ਮੈਨੂੰ ਵੀ ਕੋਈ ਫਰਕ ਨਹੀਂ ਪੈਂਦਾ। ਜੇਕਰ ਕੋਈ ਵਿਅਕਤੀ ਸ਼ੋਅ ਛੱਡ ਕੇ ਰਾਜਨੀਤੀ 'ਚ ਆਉਣ ਬਾਰੇ ਸੋਚਦਾ ਹੈ ਤਾਂ ਵੀ ਉਸ ਨੂੰ ਉਸੇ ਸ਼ੋਅ ਦਾ ਹਿੱਸਾ ਮੰਨਿਆ ਜਾਂਦਾ ਹੈ, ਉਸ ਬਾਰੇ ਲਗਾਤਾਰ ਚਰਚਾ ਕੀਤੀ ਜਾਂਦੀ ਹੈ। ਸ਼ੋਅ ਨੂੰ ਇਸ ਨਾਲ ਜੁੜਕੇ ਦੇਖਿਆ ਜਾਂਦਾ ਹੈ।"

ਇਹ ਖ਼ਬਰ ਵੀ ਪੜ੍ਹੋ : ਕਾਜਲ ਅਗਰਵਾਲ ਨੇ ਕਰਵਾਇਆ ਮੈਟਰਨਿਟੀ ਫੋਟੋਸ਼ੂਟ, ਬੇਬੀ ਬੰਪ ਨੂੰ ਫਲਾਂਟ ਕਰਦੀ ਆਈ ਨਜ਼ਰ

ਨਿਰਮਾਤਾ ਨੂੰ ਲੈ ਕੇ ਆਖੀ ਇਹ ਗੱਲ
ਅਰਚਨਾ ਨੇ ਅੱਗੇ ਕਿਹਾ ਕਿ ਮੈਂ ਸ਼ੋਅ 'ਤੇ ਇੱਕ ਖਾਸ ਕਿਰਦਾਰ ਲਿਭਾ ਰਹੀ ਹਾਂ, ਮੇਰਾ ਰੋਲ ਅਹਿਮ ਹੈ। ਮੈਨੂੰ ਲੱਗਦਾ ਹੈ ਕਿ ਮੈਂ ਆਪਣੇ ਕਿਰਦਾਰ ਦੀ ਜ਼ਿੰਮੇਦਾਰੀ ਨਿਭਾ ਰਹੀ ਹਾਂ ਪਰ ਇਹ ਅਜੀਬ ਗੱਲ ਹੈ ਕਿ ਜਦੋਂ ਜਦੋਂ ਨਵਜੋਤ ਨਾਲ ਜੁੜਿਆ ਮੁੱਦਾ ਸਾਹਮਣੇ ਆਉਂਦਾ ਹੈ ਉਦੋਂ ਮੀਮਜ਼ ਬਣਦੇ ਹਨ। ਜੇਕਰ ਚੈਨਲ ਜਾਂ ਨਿਰਮਾਤਾ ਸਿੱਧੂ ਨੂੰ ਵਾਪਸ ਲਿਆਉਣਾ ਚਾਹੁੰਦੇ ਹਨ ਤਾਂ ਉਹ ਸ਼ੋਅ ਛੱਡਣ ਲਈ ਤਿਆਰ ਹੈ।''


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News