ਕਪਿਲ ਸ਼ਰਮਾ ਦੀ ‘ਜ਼ਵਿਗਾਟੋ’ ਫ਼ਿਲਮ ਨੂੰ ਆਸਕਰ ਲਾਇਬ੍ਰੇਰੀ ’ਚ ਮਿਲੀ ਜਗ੍ਹਾ

07/12/2023 12:00:46 PM

ਮੁੰਬਈ (ਬਿਊਰੋ)– ਐਪਲਾਜ਼ ਐਂਟਰਟੇਨਮੈਂਟ ਤੇ ਨੰਦਿਤਾ ਦਾਸ ਇਨੀਸ਼ੀਏਟਿਵਜ਼ ਦੀ ਫ਼ਿਲਮ ‘ਜ਼ਵਿਗਾਟੋ’ ਨੰਦਿਤਾ ਦਾਸ ਵਲੋਂ ਨਿਰਦੇਸ਼ਿਤ ਹੈ। ਸਮੀਰ ਪਾਟਿਲ ਨਾਲ ਮਿਲ ਕੇ ਉਨ੍ਹਾਂ ਨੇ ਜੋ ਸਕ੍ਰਿਪਟ ਲਿਖੀ ਹੈ, ਉਸ ਨੂੰ ਅਕੈਡਮੀ ਆਫ ਮੋਸ਼ਨ ਪਿਕਚਰਜ਼ ਆਰਟਸ ਐਂਡ ਸਾਇੰਸਿਜ਼ ਦੀ ਲਾਇਬ੍ਰੇਰੀ ਦੇ ਸਥਾਈ ਕੋਰ ਸੰਗ੍ਰਹਿ ’ਚ ਸ਼ਾਮਲ ਕਰਨ ਲਈ ਸੱਦਾ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਲੋਕ ਗਾਇਕ ਸੁਰਿੰਦਰ ਛਿੰਦਾ ਦੀ ਮੌਤ ਦੀਆਂ ਅਫਵਾਹਾਂ ਵਿਚਾਲੇ ਪੁੱਤਰ ਨੇ ਲਾਈਵ ਹੋ ਕੇ ਦੱਸੀ ਸੱਚਾਈ, ਵੇਖੋ ਵੀਡੀਓ

ਕਪਿਲ ਸ਼ਰਮਾ ਤੇ ਸ਼ਹਾਨਾ ਗੋਸਵਾਮੀ ਸਟਾਰਰ ਇਸ ਫ਼ਿਲਮ ਦੀ ਸਕ੍ਰਿਪਟ ਫੂਡ ਐਪ ਸਰਵਿਸ ਤੇ ਵਰਕਿੰਗ ਕਲਾਸ ਵਰਗ ’ਤੇ ਆਧਾਰਿਤ ਸੀ। ‘ਜ਼ਵਿਗਾਟੋ’ ਮਾਰਚ 2023 ’ਚ ਵਿਸ਼ਵ ਪੱਧਰ ’ਤੇ ਰਿਲੀਜ਼ ਕੀਤੀ ਗਈ ਸੀ ਤੇ ਆਲੋਚਕਾਂ ਦੀ ਪ੍ਰਸ਼ੰਸਾ ਤੋਂ ਬਾਅਦ ਹੁਣ ਫ਼ਿਲਮ ਦੀ ਕਹਾਣੀ ਨੂੰ ਆਸਕਰ ਲਾਇਬ੍ਰੇਰੀ ਲਈ ਚੁਣਿਆ ਗਿਆ ਹੈ, ਜੋ ਵਿਦਿਆਰਥੀਆਂ, ਫ਼ਿਲਮ ਨਿਰਮਾਤਾਵਾਂ ਤੇ ਲੇਖਕਾਂ ਲਈ ਇਕ ਮੁੱਲਵਾਨ ਸਰੋਤ ਪ੍ਰਦਾਨ ਕਰੇਗੀ।

PunjabKesari

ਭਾਰਤ ਦੀ ਆਰਥਿਕਤਾ ਨੂੰ ਤਾਕਤ ਦੇਣ ਵਾਲੇ ਸਾਧਾਰਨ ਵਿਅਕਤੀਆਂ ਦੇ ਸੂਖਮ ਚਿੱਤਰਣ ਲਈ ਪ੍ਰਸ਼ੰਸਿਤ ਇਸ ਫ਼ਿਲਮ ਦਾ ਪ੍ਰੀਮੀਅਰ ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਤੇ ਬੁਸਾਨ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ’ਚ ਹੋਇਆ। ਇਹ ਮਾਨਤਾ ‘ਜ਼ਵਿਗਾਟੋ’ ਦੀ ਮਹੱਤਤਾ ਨੂੰ ਹੋਰ ਮਜ਼ਬੂਤ ਕਰਦੀ ਹੈ ਤੇ ਸਿਨੇਮਾ ਦੀ ਦੁਨੀਆ ’ਚ ਉਸ ਦੇ ਯੋਗਦਾਨ ਦਾ ਜਸ਼ਨ ਮਨਾਉਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News