ਕਪਿਲ ਸ਼ਰਮਾ ਹੋਏ ਭਾਵੁਕ, ਕੈਨੇਡਾ ’ਚ ਮੂਸੇਵਾਲਾ ਸਮੇਤ ਹੋਰ ਸ਼ਖ਼ਸੀਅਤਾਂ ਨੂੰ ਦਿੱਤੀ ਸ਼ਰਧਾਂਜਲੀ

06/26/2022 3:50:20 PM

ਬਾਲੀਵੁੱਡ ਡੈਸਕ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਦੇਸ਼ ਵਿਦੇਸ਼ ’ਚ ਆਮ ਲੋਕਾਂ ਦੇ ਨਾਲ ਹਰ ਕੋਈ ਉਨ੍ਹਾਂ ਨੂੰ ਆਪਣੇ ਅੰਦਾਜ਼ ’ਚ ਸ਼ਰਧਾਂਜਲੀ ਦੇ ਰਿਹਾ ਹੈ। ਹਰ ਕੋਈ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋ ਰਿਹਾ ਹੈ। ਹਾਲ ਹੀ ’ਚ ਕਾਮੇਡੀਅਨ ਕਪਿਲ ਸ਼ਰਮਾ ਵੱਲੋਂ ਕੈਨੇਡਾ ’ਚ ਲਾਈਵ ਸ਼ੋਅ ਕੀਤਾ ਜਾ ਰਿਹਾ ਹੈ ਅਤੇ ਲਾਈਵ ਸ਼ੋਅ ਦੌਰਾਨ ਕਪਿਲ ਨੇ ਸਿੱਧੂ  ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ।

PunjabKesari

ਕਪਿਲ ਸ਼ਰਮਾ ਆਪਣੀ ਪੂਰੀ ਟੀਮ ਨਾਲ ਕੈਨੇਡਾ ਅਤੇ ਅਮਰੀਕਾ ਟੂਰ ’ਤੇ ਹਨ। ਕਪਿਲ ਨੇ ਇਸ ਟੂਰ ਦੀ ਸ਼ੁਰੂਆਤ ਵੈਨਕੂਵਰ ਤੋਂ ਕੀਤੀ  ਹੈ। ਜਿਥੇ ਉਨ੍ਹਾਂ ਨੇ ਦਰਸ਼ਕਾਂ ਦੇ ਸਾਹਮਣੇ ਲਾਈਵ ਸ਼ੋਅ ਦੌਰਾਨ ਸਿੱਧੂ ਮੂਸੇਵਾਲਾ ਦਾ ਮਸ਼ਹੂਰ ਗੀਤ 295 ਗਾਇਆ ਹੈ। 
 ਇਹ  ਵੀ ਪੜ੍ਹੋ : ਰੇਲਵੇ ਟਰੈਕ ’ਤੇ ਖੜ੍ਹੀ ਹੋਈ ਮੀਰਾ, ਸ਼ਾਹਿਦ ਦੀ ਪਤਨੀ ਸਮੁੰਦਰ ਦੀਆਂ ਲਹਿਰਾਂ ’ਚ ਆਨੰਦ ਲੈਂਦੀ ਆਈ ਨਜ਼ਰ

ਤੁਸੀਂ ਵੀਡੀਓ ’ਚ ਦੇਖ ਸਕਦੇ ਹੋ ਕਿ ਕਪਿਲ ਸ਼ਰਮਾ ਨੇ ਸ਼ੋਅ ਦੌਰਾਨ ਗੀਤ ਗਾ ਕੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਇਸ ਤਰ੍ਹਾਂ ਕਪਿਲ ਸ਼ਰਮਾ ਵੱਲੋਂ ਇਨ੍ਹਾਂ ਕਲਾਕਾਰਾ ਨੂੰ ਸ਼ਰਧਾਂਜਲੀ ਦਿੱਤੀ ਹੈ।


 

ਇਹ  ਵੀ ਪੜ੍ਹੋ : ਕਰੀਨਾ ਨੇ ਆਪਣੇ ਪਰਿਵਾਰ ਨਾਲ ਮਿਊਜ਼ੀਕਲ ਕੰਸਰਟ ਦਾ ਲਿਆ ਆਨੰਦ, ਤੈਮੂਰ ਮਸਤੀ ਭਰੇ ਅੰਦਾਜ਼ 'ਚ ਆਏ ਨਜ਼ਰ

ਕਪਿਲ ਵਲੋਂ ਇਹ ਸ਼ਰਧਾਂਜਲੀ ਸਿਰਫ਼ ਸਿੱਧੂ ਮੂਸੇਵਾਲਾ ਨੂੰ ਹੀ ਨਹੀਂ ਸਗੋਂ ਗਾਇਕ KK, ਦੀਪ ਸਿੱਧੂ ਤੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਨੂੰ ਵੀ ਦਿੱਤਾ ਹੈ। ਜੋ ਹਾਲ ਹੀ ’ਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੇ ਹਨ। ਇਨ੍ਹਾਂ ਚਾਰਾ ਦਿਗਜਾ ਦੀ ਤਸਵੀਰ ਕਪਿਲ ਦੇ ਬੈਕਗਰਾਉਂਡ ’ਤੇ ਲੱਗੀ ਸਕ੍ਰੀਨ ’ਤੇ ਲਗੀ ਹੋਈ ਸੀ। 


 


Anuradha

Content Editor

Related News