ਮੁੜ ਤੋਂ ਆਪਣੀ ਪੂਰੀ ਟੀਮ ਨਾਲ ਵਾਪਸੀ ਲਈ ਤਿਆਰ ਕਪਿਲ ਸ਼ਰਮਾ, ਜਾਣੋ ਕੌਣ ਹੋਵੇਗਾ ਇਸ ਵਾਰ ਮਹਿਮਾਨ
Friday, Jul 24, 2020 - 03:08 PM (IST)

ਨਵੀਂ ਦਿੱਲੀ (ਬਿਊਰੋ) : ਕੋਰੋਨਾ ਵਾਇਰਸ ਕਾਰਨ ਸਾਰੇ ਟੀ. ਵੀ. ਸੀਰੀਅਲਾਂ ਅਤੇ ਫ਼ਿਲਮਾਂ ਦੀ ਸ਼ੂਟਿੰਗ ਬੰਦ ਕਰ ਦਿੱਤੀ ਗਈ ਸੀ। ਤਾਲਾਬੰਦੀ ਦੌਰਾਨ ਪ੍ਰਸ਼ੰਸਕਾਂ ਨੇ 'ਦਿ ਕਪਿਲ ਸ਼ਰਮਾ ਸ਼ੋਅ' ਦੇ ਮਜ਼ੇਦਾਰ ਐਪੀਸੋਡ ਨੂੰ ਵੀ ਖ਼ੂਬ ਮਿਸ ਕੀਤਾ ਪਰ ਖ਼ਾਸ ਗੱਲ ਇਹ ਹੈ ਕਿ ਕਪਿਲ ਸ਼ਰਮਾ ਹੁਣ ਸ਼ੋਅ ਦੀ ਪੂਰੀ ਟੀਮ ਨਾਲ ਵਾਪਸੀ ਦੀ ਤਿਆਰੀ ਕਰ ਰਹੇ ਹਨ। ਹਾਲ ਹੀ 'ਚ ਸ਼ੋਅ ਦਾ ਪ੍ਰੋਮੋ ਵੀ ਜਾਰੀ ਕੀਤਾ ਗਿਆ ਹੈ, ਜੋ 'ਦਿ ਕਪਿਲ ਸ਼ਰਮਾ ਸ਼ੋਅ' ਦੇ ਪ੍ਰਸ਼ੰਸਕਾਂ ਦਾ ਬਹੁਤ ਸਾਰਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਇਸ ਪ੍ਰੋਮੋ 'ਚ ਕਪਿਲ ਸ਼ਰਮਾ ਆਪਣੀ ਪੂਰੀ ਟੀਮ ਨਾਲ ਨਜ਼ਰ ਆ ਰਹੇ ਹਨ। ਇੰਨਾ ਹੀ ਨਹੀਂ, ਤਾਲਾਬੰਦੀ ਤੋਂ ਬਾਅਦ ਆਉਣ ਵਾਲੇ ਐਪੀਸੋਡ ਦੇ ਪਹਿਲੇ ਸੈਲੀਬ੍ਰਿਟੀ ਗੈਸਟ ਦਾ ਖ਼ੁਲਾਸਾ ਖ਼ੁਦ ਕਪਿਲ ਸ਼ਰਮਾ ਨੇ ਇੰਟਰਵਿਊ ਦੌਰਾਨ ਕੀਤਾ ਸੀ।
'ਦਿ ਕਪਿਲ ਸ਼ਰਮਾ ਸ਼ੋਅ' ਦੇ ਇਸ ਪ੍ਰੋਮੋ 'ਚ ਦੇਖਿਆ ਗਿਆ ਹੈ ਕਿ ਸਪਨਾ ਯਾਨੀ ਕ੍ਰਿਸ਼ਨਾ ਅਭਿਸ਼ੇਕ, ਬੱਚਾ ਯਾਦਵ ਯਾਨੀ ਕਿਕੂ ਸ਼ਾਰਦਾ, ਭਾਰਤੀ ਸਿੰਘ ਤੇ ਸੁਮੋਨਾ ਚੱਕਰਵਰਤੀ ਸ਼ੋਅ ਦੀ ਸ਼ੁਰੂਆਤ ਲਈ ਅੰਦੋਲਨ ਕਰ ਰਹੇ ਹਨ। ਉਦੋਂ ਹੀ ਕਪਿਲ ਸ਼ਰਮਾ ਆਉਂਦੇ ਹਨ ਅਤੇ ਸਟੇਜ 'ਤੇ ਝਾੜੂ ਲਾਉਣ ਲੱਗ ਜਾਂਦੇ ਹਨ। ਇਸ 'ਤੇ ਕਪਿਲ ਸ਼ਰਮਾ ਕਹਿੰਦਾ ਹੈ ਕਿ ਕੁਝ ਹੋਰ ਦਿਨ ਬੈਠੋ, ਸੁੰਡ ਤੇ ਪੁੱਛ ਵੀ ਬਾਹਰ ਆ ਜਾਵੇਗੀ। ਕਿਕੂ ਸ਼ਾਰਦਾ ਤੋਂ ਬਾਅਦ ਕ੍ਰਿਸ਼ਨ ਤੇ ਭਾਰਤੀ ਸਿੰਘ ਨੇ ਵੀ ਕਪਿਲ ਸ਼ਰਮਾ ਨੂੰ ਸ਼ੋਅ ਸ਼ੁਰੂ ਕਰਨ ਦੀ ਬੇਨਤੀ ਕੀਤੀ।
ਸ਼ੋਅ ਦਾ ਪ੍ਰੋਮੋ ਕਪਿਲ ਸ਼ਰਮਾ ਤੇ ਭਾਰਤੀ ਸਿੰਘ ਦੇ ਰਾਜ਼ ਖੋਲ੍ਹ ਰਿਹਾ ਹੇ। ਇਸ ਦੇ ਆਉਣ ਵਾਲੇ ਐਪੀਸੋਡ ਬਾਰੇ ਗੱਲ ਕਰੀਏ ਤਾਂ ਕਪਿਲ ਸ਼ਰਮਾ ਨੇ ਪੁਸ਼ਟੀ ਕੀਤੀ ਹੈ ਕਿ ਸ਼ੋਅ ਦੇ ਪਹਿਲੇ ਮਹਿਮਾਨ ਸੋਨੂੰ ਸੂਦ ਹੋਣਗੇ।