ਸੁਸ਼ਾਂਤ ਖ਼ੁਦਕੁਸ਼ੀ ਮਾਮਲੇ ''ਚ ਹੁਣ ਲੋਕਾਂ ਦੇ ਨਿਸ਼ਾਨੇ ''ਤੇ ਕਪਿਲ ਸ਼ਰਮਾ

07/04/2020 4:52:36 PM

ਜਲੰਧਰ (ਵੈੱਬ ਡੈਸਕ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਨੂੰ ਲੈ ਕੇ ਬਿਆਨਬਾਜ਼ੀ ਜਾਰੀ ਹੈ। ਹੁਣ ਕਮੇਡੀ ਕਿੰਗ ਕਪਿਲ ਸ਼ਰਮਾ ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ ਨੂੰ ਲੈ ਕੇ ਟਰੋਲ ਹੋ ਗਏ ਹਨ, ਜਿਸ ਨੂੰ ਲੈ ਕੇ ਯੂਜ਼ਰਸ ਅਤੇ ਕਪਿਲ ਸ਼ਰਮਾ ਵਿਚਾਲੇ ਸ਼ਬਦੀ ਜੰਗ ਸ਼ੁਰੂ ਹੋ ਗਿਆ। ਕਾਮੇਡੀਅਨ ਕਪਿਲ ਸ਼ਰਮਾ ਨੇ ਯੂਪੀ ਪੁਲਸ ਦੇ ਜਵਾਨਾਂ ਦੇ ਮੁਕਾਬਲੇ 'ਚ ਹੋਈ ਮੌਤ 'ਤੇ ਟਵੀਟ ਕੀਤਾ ਤਾਂ ਯੂਜ਼ਰਜ਼ ਨੂੰ ਮੌਕਾ ਮਿਲ ਗਿਆ, ਉਨ੍ਹਾਂ ਨੂੰ ਨਿਸ਼ਾਨੇ 'ਤੇ ਲੈਣ ਦਾ। ਕਪਿਲ ਦੇ ਯੂਪੀ ਪੁਲਸ ਵਾਲੇ ਟਵੀਟ 'ਤੇ ਇਕ ਯੂਜ਼ਰ ਨੇ ਖ਼ਰਾਬ ਭਾਸ਼ਾ 'ਚ ਲਿਖਿਆ, 'ਗਿਆਨਚੰਦ, ਸੁਸ਼ਾਂਤ ਸਿੰਘ ਰਾਜਪੂਤ ਲਈ ਵੀ ਟਵੀਟ ਕਰੋ। ਕਾਮੇਡੀਅਨ ਨੇ ਉਸੇ ਭਾਸ਼ਾ 'ਚ ਇਸ ਟਵੀਟ ਦਾ ਜਵਾਬ ਦਿੱਤਾ ਹੈ।

ਯੂਜ਼ਰ ਦੇ ਇਸ ਸਵਾਲ 'ਤੇ ਕਪਿਲ ਸ਼ਰਮਾ ਨੇ ਜਵਾਬ ਦਿੰਦਿਆਂ ਆਪਣੇ ਟਵੀਟ 'ਚ ਲਿਖਿਆ, 'ਡਿਅਰ ਸਰ, ਮੈਂ ਨਹੀਂ ਜਾਣਦਾ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਪਿੱਛੇ ਦਾ ਕੀ ਕਾਰਨ ਹੈ ਪਰ ਇੰਨਾ ਜ਼ਰੂਰ ਜਾਣਦਾ ਹਾਂ ਕਿ ਜੋ ਪੁਲਸ ਵਾਲੇ ਮਾਰੇ ਗਏ ਨੇ ਉਹ ਆਪਣੀ ਡਿਊਟੀ ਪੂਰੀ ਕਰਨ ਗਏ ਸਨ।'

ਇਸ ਤੋਂ ਬਾਅਦ ਉਨ੍ਹਾਂ ਨੇ ਉਸ ਯੂਜ਼ਰ ਨੂੰ ਆਪਣੇ ਨਿਸ਼ਾਨੇ 'ਤੇ ਲਿਆ ਤੇ ਇਕ ਹੋਰ ਜਵਾਬ ਲਿਖਿਆ, ਹੁਣ ਤੁਹਾਡੀ ਭਾਸ਼ਾ 'ਚ ਗੋਟੀਚੰਦ, ਕ੍ਰਿਪਾ ਆਪਣਾ ਮੂੰਹ ਉਦੋਂ ਖੋਲੇ ਜਦੋਂ ਤੁਹਾਡੇ ਕੋਲ ਸਹੀ ਕਾਰਨ ਹੋਵੇ।' ਇਸ ਟਵੀਟ 'ਚ ਕਪਿਲ ਨੇ ਵੀ ਉਨ੍ਹਾਂ ਸ਼ਬਦਾਂ ਦਾ ਇਸਤੇਮਾਲ ਕੀਤਾ ਜੋ ਯੂਜ਼ਰ ਨੇ ਲਿਖੇ ਸਨ।


sunita

Content Editor

Related News