ਕਪਿਲ ਸ਼ਰਮਾ ਨੇ ਰਿਸ਼ੀ ਕਪੂਰ ਅਤੇ ਨੀਤੂ ਸਿੰਘ ਨਾਲ ਸਾਂਝੀ ਪੁਰਾਣੀ ਤਸਵੀਰ

2021-07-25T14:52:40.17

ਮੁੰਬਈ- ਕਾਮੇਡੀ ਕਿੰਗ ਕਪਿਲ ਸ਼ਰਮਾ ਜੋ ਕਿ ਇਨ੍ਹੀਂ ਦਿਨੀਂ ਆਪਣੇ ਸ਼ੋਅ ਦੀ ਨਵੀਂ ਪਾਰੀ ਨੂੰ ਲੈ ਕੇ ਕਾਫ਼ੀ ਚਰਚਾ ‘ਚ ਹਨ। ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਹੋਸਟ ਕਪਿਲ ਸ਼ਰਮਾ ਨੇ ਮਰਹੂਮ ਅਦਾਕਾਰ ਰਿਸ਼ੀ ਕਪੂਰ ਅਤੇ ਨੀਤੂ ਕਪੂਰ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਇਹ ਪੁਰਾਣੀ ਤਸਵੀਰ ‘ਦਿ ਕਪਿਲ ਸ਼ਰਮਾ’ ਸ਼ੋਅ ਦੇ ਸੈੱਟ ਤੋਂ ਹੀ ਹੈ।

PunjabKesari
ਇਸ ਤਸਵੀਰ ਨੂੰ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕਰਦੇ ਹੋਏ ਲਿਖਿਆ ਹੈ- ‘'ਮੇਰੀ ਮਨਪਸੰਦ ਤਸਵੀਰ। ਇਸ ਤਸਵੀਰ ਉੱਤੇ 6 ਲੱਖ ਤੋਂ ਵੱਧ ਲਾਈਕਸ ਅਤੇ ਵੱਡੀ ਗਿਣਤੀ ‘ਚ ਕਮੈਂਟ ਆ ਚੁੱਕੇ ਹਨ।
ਇਸ ਤਸਵੀਰ ‘ਚ ਦੇਖ ਸਕਦੇ ਹੋ, ਇਹ ਤਿਕੜੀ ਸੋਫੇ ‘ਤੇ ਦਿਖਾਈ ਦਿੱਤੀ ਹੈ ਜਿੱਥੇ ਨੀਤੂ ਅਤੇ ਰਿਸ਼ੀ ਕਪੂਰ ਸੋਫੇ ਉੱਤੇ ਬੈਠੇ ਨਜ਼ਰ ਆ ਰਹੇ ਹਨ ਅਤੇ ਕਪਿਲ ਸ਼ਰਮਾ ਉਨ੍ਹਾਂ ਦੇ ਪਿੱਛੇ ਖੜ੍ਹੇ ਹੋਏ ਨਜ਼ਰ ਆ ਰਹੇ ਹਨ। ਇਹ ਤਸਵੀਰ ਇਸ ਸ਼ੋਅ ਨਾਲ ਜੁੜੀਆਂ ਬਹੁਤ ਸਾਰੀਆਂ ਯਾਦਾਂ ਨੂੰ ਵੀ ਵਾਪਸ ਲੈ ਆਈ ਹੈ। ਦਰਅਸਲ ਕਪਿਲ ਸ਼ਰਮਾ ਸ਼ੋਅ ਇੱਕ ਵਾਰ ਫਿਰ ਵਾਪਸ ਆਉਣ ਜਾ ਰਿਹਾ ਹੈ। ਸ਼ੋਅ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ।

PunjabKesari

ਕਪਿਲ ਸ਼ਰਮਾ ਨੇ ਹਾਲ ਹੀ ਵਿੱਚ ਸ਼ੋਅ ਨਾਲ ਜੁੜੀਆਂ ਬਹੁਤ ਸਾਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜੋ ਕਿ ਬਹੁਤ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਹਨ। ਉਨ੍ਹਾਂ ਤੋਂ ਇਲਾਵਾ ਸ਼ੋਅ ਨਾਲ ਜੁੜੇ ਹੋਰ ਅਦਾਕਾਰ ਵੀ ਵੇਖੇ ਗਏ। ਇਸ ਸ਼ੋਅ ‘ਚ ਕ੍ਰਿਸ਼ਨਾ ਅਭਿਸ਼ੇਕ, ਸੁਦੇਸ਼ ਲਹਿਰੀ, ਭਾਰਤੀ ਸਿੰਘ ਅਤੇ ਕਿੱਕੂ ਸ਼ਾਰਦਾ ਸ਼ਾਮਲ ਹਨ। ਬਹੁਤ ਜਲਦ ਇਹ ਸ਼ੋਅ ਦਰਸ਼ਕਾਂ ਦਾ ਮਨੋਰੰਜਨ ਕਰਦਾ ਹੋਇਆ ਨਜ਼ਰ ਆਵੇਗਾ।


Aarti dhillon

Content Editor Aarti dhillon