ਕਪਿਲ ਸ਼ਰਮਾ ਦੀ ਮਾਂ ਨੇ ਨੂੰਹ ਗਿੰਨੀ ਚਤਰਥ ਦੀਆਂ ਤਾਰੀਫ਼ਾਂ ਦੇ ਬੰਨ੍ਹੇ ਪੁੱਲ

03/26/2022 1:15:04 PM

ਮੁੰਬਈ (ਬਿਊਰੋ)– ਕਾਮੇਡੀਅਨ ਕਪਿਲ ਸ਼ਰਮਾ ਦੀ ਮਾਂ ਜਨਕ ਰਾਣੀ ਨੇ ਹਾਲ ਹੀ ’ਚ ਆਪਣੀ ਨੂੰਹ ਗਿੰਨੀ ਚਤਰਥ ਦੀ ਰੱਜ ਕੇ ਤਾਰੀਫ਼ ਕੀਤੀ ਹੈ। ਕਪਿਲ ਦੀ ਮਾਂ ਅਕਸਰ ਦਰਸ਼ਕਾਂ ਵਿਚਾਲੇ ਬੈਠ ਕੇ ਪੁੱਤ ਦਾ ਸ਼ੋਅ ਦੇਖਣਾ ਪਸੰਦ ਕਰਦੀ ਹੈ।

ਹਾਲ ਹੀ ’ਚ ਪ੍ਰਸਾਰਿਤ ਹੋਏ ਅਜਿਹੇ ਹੀ ਇਕ ਐਪੀਸੋਡ ’ਚ ਮਹਿਮਾਨ ਸੰਜੀਵ ਕਪੂਰ, ਰਣਵੀਰ ਬਰਾੜ ਤੇ ਕੁਣਾਲ ਕਪੂਰ ਨਾਲ ਗੱਲਬਾਤ ਕਰਦਿਆਂ ਕਪਿਲ ਦੀ ਮਾਂ ਨੇ ਆਪਣੀ ਨੂੰਹ ਦੀ ਕਾਫੀ ਤਾਰੀਫ਼ ਕੀਤੀ ਹੈ। ਦੱਸ ਦੇਈਏ ਕਿ ਕਪਿਲ ਤੇ ਗਿੰਨੀ ਦਾ ਵਿਆਹ 12 ਦਸੰਬਰ 2018 ਨੂੰ ਹੋਇਆ ਸੀ। ਕਪਿਲ ਦੇ ਬੱਚਿਆਂ ਦੇ ਪਿਤਾ ਵੀ ਹਨ।

ਅਸਲ ’ਚ ਸ਼ੋਅ ਦੌਰਾਨ ਕਪਿਲ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਹੁਣ ਕੁਕਿੰਗ ਨਹੀਂ ਕਰਦੀ ਹੈ। ਕਾਮੇਡੀਅਨ ਨੇ ਇਹ ਵੀ ਦੱਸਿਆ ਕਿ ਉਸ ਦੀ ਮਾਂ ਬੈਂਗਨ ਦਾ ਭੜਥਾ ਤੇ ਸਾਗ ਬਹੁਤ ਵਧੀਆ ਬਣਾਉਂਦੀ ਸੀ ਪਰ ਇਹ ਸਭ ਵਿਆਹ ਤੋਂ ਪਹਿਲਾਂ ਦੀ ਗੱਲ ਹੈ।

ਇਹ ਖ਼ਬਰ ਵੀ ਪੜ੍ਹੋ : ਮੁੜ ਬੰਦ ਹੋਣ ਜਾ ਰਿਹੈ ਕਪਿਲ ਸ਼ਰਮਾ ਦਾ ਸ਼ੋਅ! ਇਹ ਵਜ੍ਹਾ ਆਈ ਸਾਹਮਣੇ

ਕਪਿਲ ਮੁਤਾਬਕ ਹੁਣ ਉਸ ਦੀ ਮਾਂ ਦਾ ਸੋਸ਼ਲ ਸਰਕਲ ਪੂਰੀ ਤਰ੍ਹਾਂ ਨਾਲ ਬਦਲ ਚੁੱਕਾ ਹੈ। ਕਪਿਲ ਇਹ ਕਹਿ ਹੀ ਰਹੇ ਸਨ ਕਿ ਉਨ੍ਹਾਂ ਨੂੰ ਵਿਚਾਲੇ ਟੋਕਦਿਆਂ ਮਾਂ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਹੁਣ ਉਹ ਰਸੋਈ ਬਾਰੇ ਕੁਝ ਵੀ ਨਹੀਂ ਜਾਣਦੀ ਹੈ।

ਕਪਿਲ ਦੀ ਮਾਂ ਨੇ ਅੱਗੇ ਕਿਹਾ, ‘ਹੁਣ ਰਸੋਈ ’ਚ ਦਾਖ਼ਲ ਹੋਣ ਤੋਂ ਬਾਅਦ ਮੈਂ ਮਸਾਲੇ, ਚਾਹ ਪੱਤੀ, ਖੰਡ ਨਹੀਂ ਲੱਭ ਪਾਉਂਦੀ।’ ਇਸ ’ਤੇ ਸ਼ੋਅ ਦੇ ਮਹਿਮਾਨ ਸੰਜੀਵ ਕਪੂਰ ਨੇ ਕਪਿਲ ਨੂੰ ਕਿਹਾ ਕਿ ਤੁਸੀਂ ਇਨ੍ਹਾਂ ਦੀ ਸੁਵਿਧਾ ਲਈ ਰਸੋਈ ਨੂੰ ਠੀਕ ਤਰ੍ਹਾਂ ਆਰਗੇਨਾਈਜ਼ ਕਰਵਾ ਦਿਓ। ਇਸ ਗੱਲ ’ਤੇ ਕਪਿਲ ਦੀ ਮਾਂ ਨੇ ਆਪਣੀ ਨੂੰਹ ਦੀ ਤਾਰੀਫ਼ ਕਰਦਿਆਂ ਕਿਹਾ, ‘ਮੇਰੀ ਨੂੰਹ ਬਹੁਤ ਚੰਗੀ ਹੈ, ਮੈਂ ਖ਼ੁਦ ਨੂੰ ਖ਼ੁਸ਼ਕਮਿਸਮਤ ਮੰਨਦੀ ਹਾਂ ਕਿ ਮੈਨੂੰ ਅਜਿਹੀ ਨੂੰਹ ਮਿਲੀ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News