ਕਾਮੇਡੀ ਕਿੰਗ ਕਪਿਲ ਸ਼ਰਮਾ ਦਾ ਸੁਫਨਾ ਹੋਇਆ ਪੂਰਾ, ਸਾਂਝੀ ਕੀਤੀ ਪਹਿਲੀ ਝਲਕ

Saturday, Sep 03, 2022 - 12:38 PM (IST)

ਮੁੰਬਈ (ਬਿਊਰੋ) : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਹਾਲ ਹੀ ਵਿਚ ਆਪਣੀ ਫ਼ਿਲਮ 'ਮੈਗਾ ਬਲਾਕਬਸਟਰ' ਦਾ ਐਲਾਨ ਕੀਤਾ ਹੈ। ਇਸ ਫ਼ਿਲਮ ਵਿਚ ਉਨ੍ਹਾਂ ਨਾਲ ਸਾਊਥ ਦੀ ਸੁਪਰਹਿੱਟ ਅਦਾਕਾਰਾ ਰਸ਼ਮਿਕਾ ਮੰਦਾਨਾ ਨਜ਼ਰ ਆਉਣ ਵਾਲੀ ਹੈ। ਇਸ ਤੋਂ ਇਲਾਵਾ ਦੀਪਿਕਾ ਪਾਦੁਕੋਣ ਵੀ ਇਸ ਫ਼ਿਲਮ ਵਿਚ ਐਂਟਰੀ ਕਰਨ ਵਾਲੀ ਹੈ। ਇਸ ਗੱਲ ਦੀ ਜਾਣਕਾਰੀ ਦੀਪਿਕਾ ਪਾਦੂਕੋਣ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫ਼ਿਲਮ ਦਾ ਪੋਸਟਰ ਸ਼ੇਅਰ ਕਰਕੇ ਦਿੱਤੀ ਹੈ। ਕਪਿਲ ਨੂੰ ਦੀਪਿਕਾ ਨਾਲ ਫ਼ਿਲਮੀ ਪਰਦੇ 'ਤੇ ਦੇਖਣ ਲਈ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹੋ ਗਏ ਹਨ। ਇਸ ਦੇ ਨਾਲ ਹੀ ਕਪਿਲ ਸ਼ਰਮਾ ਦਾ ਦੀਪਿਕਾ ਨਾਲ ਕੰਮ ਕਰਨ ਦਾ ਸੁਫਨਾ ਵੀ ਪੂਰਾ ਹੋਣ ਜਾ ਰਿਹਾ ਹੈ।

 
 
 
 
 
 
 
 
 
 
 
 
 
 
 

A post shared by Kapil Sharma (@kapilsharma)

ਦੀਪਿਕਾ ਨੇ ਦਿੱਤਾ ਲੋਕਾਂ ਨੂੰ ਸਰਪ੍ਰਾਈਜ਼
ਦੀਪਿਕਾ ਪਾਦੂਕੋਣ ਨੇ 'ਮੈਗਾ ਬਲਾਕਬਸਟਰ' ਤੋਂ ਆਪਣਾ ਲੁੱਕ ਸ਼ੇਅਰ ਕੀਤਾ ਹੈ, ਜਿਸ ਵਿਚ ਉਹ ਗੁਲਾਬੀ ਰੰਗ ਦੇ ਸੂਟ ਵਿਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਪੋਸਟਰ ਨਾਲ ਉਨ੍ਹਾਂ ਲਿਖਿਆ ਹੈ, 'ਸਰਪ੍ਰਾਈਜ਼।' ਦਰਅਸਲ ਦੀਪਿਕਾ ਨੇ ਇਸ ਖ਼ਬਰ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਕਪਿਲ ਸ਼ਰਮਾ ਆਪਣੇ ਕਾਮੇਡੀ ਸ਼ੋਅ ਵਿਚ ਦੀਪਿਕਾ ਨਾਲ ਖੂਬ ਫਲਰਟ ਕਰਦੇ ਨਜ਼ਰ ਆ ਚੁੱਕੇ ਹਨ। ਕੀ ਇਸ ਫ਼ਿਲਮ ਵਿਚ ਕਪਿਲ ਦਾ ਦੀਪਿਕਾ ਨਾਲ ਰੋਮਾਂਸ ਕਰਨ ਦਾ ਸੁਫਨਾ ਪੂਰਾ ਹੋਵੇਗਾ ਜਾਂ ਨਹੀਂ? ਇਹ ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ। ਫਿਲਹਾਲ ਫ਼ਿਲਮ ਦੇ ਸਿਰਫ ਪੋਸਟਰ ਹੀ ਸਾਹਮਣੇ ਆਏ ਹਨ, ਹੁਣ ਜਦੋਂ ਫ਼ਿਲਮ ਦਾ ਟ੍ਰੇਲਰ 4 ਸਤੰਬਰ ਨੂੰ ਰਿਲੀਜ਼ ਹੋਵੇਗਾ ਤਾਂ ਇਸ ਗੱਲ ਨੂੰ ਲੈ ਕੇ ਵੀ ਪਰਦਾ ਉੱਠ ਜਾਵੇਗਾ ਕਿ ਫ਼ਿਲਮ ਵਿਚ ਕੌਣ ਕਿਸ ਕਿਰਦਾਰ 'ਚ ਨਜ਼ਰ ਆਉਣ ਵਾਲਾ ਹੈ।

ਸੌਰਵ ਗਾਂਗੁਲੀ ਕਰਨਗੇ ਡੈਬਿਊ
ਫ਼ਿਲਮ 'ਮੈਗਾ ਬਲਾਕਬਸਟਰ' ਵਿਚ ਜਿੱਥੇ ਦੀਪਿਕਾ ਪਾਦੂਕੋਣ ਅਤੇ ਕਪਿਲ ਸ਼ਰਮਾ ਨਜ਼ਰ ਆਉਣਗੇ, ਉਥੇ ਹੀ 'ਪੁਸ਼ਪਾ' ਦੀ ਅਦਾਕਾਰਾ ਰਸ਼ਮਿਕਾ ਮੰਦਾਨਾ ਵੀ ਫ਼ਿਲਮ ਵਿਚ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਇਸ ਫ਼ਿਲਮ ਨਾਲ ਸਾਬਕਾ ਕ੍ਰਿਕਟਰ ਸੌਰਵ ਗਾਂਗੁਲੀ ਵੀ ਬਾਲੀਵੁੱਡ ਵਿਚ ਡੈਬਿਊ ਕਰਨ ਜਾ ਰਹੇ ਹਨ। ਕ੍ਰਿਕਟ ਪਿੱਚ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਅਤੇ ਅਨੁਭਵੀ ਬੱਲੇਬਾਜ਼ ਰੋਹਿਤ ਸ਼ਰਮਾ ਵੀ ਇਸ ਫ਼ਿਲਮ ਵਿਚ ਨਜ਼ਰ ਆਉਣ ਵਾਲੇ ਹਨ। ਰੋਹਿਤ ਦੀ ਵੀ ਇਹ ਡੈਬਿਊ ਫ਼ਿਲਮ ਹੈ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਦੀਪਿਕਾ ਪਾਦੁਕੋਣ ਜਲਦ ਹੀ ਬਾਲੀਵੁੱਡ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਨਾਲ ਫ਼ਿਲਮ 'ਪਠਾਨ' ਵਿਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਫ਼ਿਲਮ 'ਸਰਕਸ' ਅਤੇ 'ਜਵਾਨ' ਵਿਚ ਉਨ੍ਹਾਂ ਦਾ ਕੈਮਿਓ ਰੋਲ ਦੇਖਣ ਨੂੰ ਮਿਲੇਗਾ। 'ਪ੍ਰੋਜੈਕਟ ਕੇ' ਵੀ ਦੀਪਿਕਾ ਦੀ ਆਉਣ ਵਾਲੀ ਫ਼ਿਲਮ ਹੈ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਂਝੀ ਕਰੋ।


sunita

Content Editor

Related News