ਇੰਤਜ਼ਾਰ ਖ਼ਤਮ! ਕਪਿਲ ਸ਼ਰਮਾ ਦੀ OTT ’ਤੇ ਐਂਟਰੀ, ਇਸ ਦਿਨ ਰਿਲੀਜ਼ ਹੋਵੇਗੀ ਵੀਡੀਓ

Wednesday, Jan 05, 2022 - 01:49 PM (IST)

ਇੰਤਜ਼ਾਰ ਖ਼ਤਮ! ਕਪਿਲ ਸ਼ਰਮਾ ਦੀ OTT ’ਤੇ ਐਂਟਰੀ, ਇਸ ਦਿਨ ਰਿਲੀਜ਼ ਹੋਵੇਗੀ ਵੀਡੀਓ

ਚੰਡੀਗੜ੍ਹ (ਬਿਊਰੋ)– ਕਾਮੇਡੀਅਨ ਕਪਿਲ ਸ਼ਰਮਾ ਨੇ ਪਿਛਲੇ ਸਾਲ ਓ. ਟੀ. ਟੀ. ’ਤੇ ਸ਼ੁਰੂਆਤ ਕਰਨ ਦੀ ਗੱਲ ਆਖੀ ਸੀ। ਕਪਿਲ ਨੇ ਉਦੋਂ ਕਿਹਾ ਸੀ ਕਿ ਉਹ ਬਹੁਤ ਜਲਦ ਨੈੱਟਫਲਿਕਸ ਇੰਡੀਆ ’ਤੇ ਨਜ਼ਰ ਆਉਣ ਵਾਲੇ ਹਨ।

ਹਾਲਾਂਕਿ ਇਸ ਤੋਂ ਬਾਅਦ ਲੋਕ ਕਿਆਸ ਅਰਾਸੀਆਂ ਲਗਾਉਣ ਲੱਗ ਗਏ ਸਨ ਕਿ ਸ਼ਾਇਦ ਕਪਿਲ ਕੋਈ ਕਾਮੇਡੀ ਸ਼ੋਅ ਹੋਸਟ ਕਰਨਗੇ ਜਾਂ ਕਿਸੇ ਵੈੱਬ ਸੀਰੀਜ਼ ’ਚ ਨਜ਼ਰ ਆਉਣਗੇ ਪਰ ਅਜਿਹਾ ਨਹੀਂ ਹੋਇਆ।

ਇਹ ਖ਼ਬਰ ਵੀ ਪੜ੍ਹੋ : ਜਦੋਂ ਪੀ. ਐੱਮ. ਮੋਦੀ ਦਾ ਨਾਂ ਲਏ ਬਿਨਾਂ ਕਪਿਲ ਸ਼ਰਮਾ ਨੇ ਕਰ ਦਿੱਤਾ ਅਕਸ਼ੇ ਕੁਮਾਰ ਨੂੰ ਟਰੋਲ

ਅਸਲ ’ਚ ਕਪਿਲ ਸ਼ਰਮਾ ਨੈੱਟਫਲਿਕਸ ’ਤੇ ਆਪਣਾ ਇਕ ਸਟੈਂਡਅੱਪ ਐਪੀਸੋਡ ਲੈ ਕੇ ਆਉਣ ਵਾਲੇ ਹਨ। ਇਸ ਐਪੀਸੋਡ ਦਾ ਨਾਂ ‘ਕਪਿਲ ਸ਼ਰਮਾ : ਆਈ ਐਮ ਨੌਟ ਡੰਨ ਯੈੱਟ’ ਹੈ। ਇਹ ਐਪੀਸੋਡ 28 ਜਨਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

ਕਪਿਲ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਇਕ ਪ੍ਰੋਮੋ ਸਾਂਝਾ ਕਰਦਿਆਂ ਕਪਿਲ ਨੇ ਲਿਖਿਆ, ‘ਨੈੱਟਫਲਿਕਸ ਦੀ ਸਕ੍ਰੀਨ ’ਤੇ 28 ਜਨਵਰੀ ਨੂੰ ਮਿਲਦੇ ਹਾਂ। ਮੇਰੇ ਪਹਿਲੇ ਸਟੈਂਡਅੱਪ ਸਪੈਸ਼ਲ ‘ਕਪਿਲ ਸ਼ਰਮਾ : ਆਈ ਐਮ ਨੌਟ ਡੰਨ ਯੈੱਟ’ ਦੇ ਨਾਲ।’

 
 
 
 
 
 
 
 
 
 
 
 
 
 
 

A post shared by Kapil Sharma (@kapilsharma)

ਕਪਿਲ ਦੇ ਇਸ ਸਟੈਂਡਅੱਪ ’ਚ ਕੀ ਖ਼ਾਸ ਹੋਣ ਵਾਲਾ ਹੈ, ਇਸ ਦੀ ਝਲਕ ਸਾਨੂੰ ਇਸ ਪ੍ਰੋਮੋ ’ਚ ਦੇਖਣ ਨੂੰ ਮਿਲ ਰਹੀ ਹੈ। ਕਪਿਲ ਐਪੀਸੋਡ ਰਾਹੀਂ ਆਪਣੇ ਪੂਰੇ ਸਫਰ ਨੂੰ ਵੀ ਹਾਈਲਾਈਟ ਕਰਨਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News