ਕਪਿਲ ਸ਼ਰਮਾ ਨੇ ਜਾਹਨਵੀ ਦੀ ਫ਼ਿਲਮ ‘ਮਿਲੀ’ ਲਈ ਦਿੱਤੀ ਵਧਾਈ, ਕਿਹਾ- ਸ਼ਾਨਦਾਰ ਰਿਵਿਊ ਮਿਲ ਰਹੇ ਹਨ

Friday, Nov 04, 2022 - 04:20 PM (IST)

ਕਪਿਲ ਸ਼ਰਮਾ ਨੇ ਜਾਹਨਵੀ ਦੀ ਫ਼ਿਲਮ ‘ਮਿਲੀ’ ਲਈ ਦਿੱਤੀ ਵਧਾਈ, ਕਿਹਾ- ਸ਼ਾਨਦਾਰ ਰਿਵਿਊ ਮਿਲ ਰਹੇ ਹਨ

ਨਵੀਂ ਦਿੱਲੀ- ਜਾਹਨਵੀ ਕਪੂਰ ਦੀ ਫ਼ਿਲਮ ‘ਮਿਲੀ’ ਹਾਲ ਹੀ ’ਚ ਰਿਲੀਜ਼ ਹੋਈ ਹੈ। ਜਿੱਥੇ ਅਦਾਕਾਰਾ ਨੂੰ ਇਸ ਫ਼ਿਲਮ ਲਈ ਕਈ ਰਿਵਿਊ ਮਿਲ ਰਹੇ ਹਨ। ਪ੍ਰਸ਼ੰਸਕਾਂ ਇਸ ਫ਼ਿਲਮ ਨੂੰ ਬੇਹੱਦ ਪਿਆਰ ਦੇ ਰਹੇ ਹਨ। ਇਸ ਦੌਰਾਨ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਵੀ ਜਾਹਨਵੀ ਫ਼ਿਲਮ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਫ਼ਿਲਮ ਨੂੰ ਬਹੁਤ ਵਧੀਆ ਰਿਵਿਊ ਮਿਲ ਰਹੇ ਹਨ।

ਇਹ ਵੀ ਪੜ੍ਹੋ- ਜਾਹਨਵੀ ਕਪੂਰ ਨੇ ਮੁੰਬਈ ’ਚ ਖਰੀਦਿਆ ਨਵਾਂ ਘਰ, 65 ਕਰੋੜ ਰੁਪਏ ਹੈ ਡੁਪਲੈਕਸ ਦੀ ਕੀਮਤ

ਕਪਿਲ ਸ਼ਰਮਾ ਨੇ ਇੰਸਟਾਗ੍ਰਾਮ ਹੈਂਡਲ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ। ਇਸ 'ਚ ਉਹ ਜਾਹਨਵੀ ਕਪੂਰ ਨਾਲ ਸੈਲਫ਼ੀ ਲੈਂਦੀ ਨਜ਼ਰ ਆ ਰਹੇ ਹਨ। ਦੋਵੇਂ ਕੈਮਰੇ ਵੱਲ ਦੇਖ ਕੇ ਮੁਸਕਰਾ ਰਹੇ ਹਨ।

PunjabKesari

ਤਸਵੀਰ ਸਾਂਝੀ ਕਰਦਿਆਂ ਕਪਿਲ ਸ਼ਰਮਾ ਨੇ ਲਿਖਿਆ ਕਿ ‘ਵਧਾਈ ਹੋਵੇ ਜਾਨਹਵੀ ਕਪੂਰ, ਮਿਲੀ ਨੂੰ ਚੰਗੇ ਰਿਵਿਊ ਮਿਲ ਰਹੇ ਹਨ, ਬਹੁਤ ਸਾਰਾ ਪਿਆਰ ਅਤੇ ਸ਼ੁਭਕਾਮਨਾਵਾਂ।’ ਕਪਿਲ ਦੀ ਇਸ ਪੋਸਟ ’ਤੇ ਜਾਹਨਵੀ ਨੇ ਧੰਨਵਾਦ ਕੀਤਾ ਹੈ।

ਇਹ ਵੀ ਪੜ੍ਹੋ- ਓਵਰ ਸਾਈਜ਼ ਕੋਟ ਅਤੇ ਮੈਚਿੰਗ ਪੈਂਟ ’ਚ ਪ੍ਰਿਅੰਕਾ ਦੀ ਬੋਲਡ ਲੁੱਕ, ‘ਮਿਸਿਜ਼ ਜੋਨਸ’ ਨੇ ਇੰਟਰਨੈੱਟ ਦਾ ਵਧਾਇਆ ਤਾਪਮਾਨ

ਕਪਿਲ ਅਤੇ ਜਾਹਨਵੀ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪ੍ਰਸ਼ੰਸਕ ਇਸ ਪੋਸਟ ’ਤੇ ਕੁਮੈਂਟ ਕਰਕੇ ਆਪਣੀਆਂ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ। 

PunjabKesari

ਦੱਸ ਦੇਈਏ ਜਾਹਨਵੀ ਕਪੂਰ ‘ਦਿ ਕਪਿਲ ਸ਼ਰਮਾ ਸ਼ੋਅ’ ’ਤੇ ਆਪਣੀ ਫ਼ਿਲਮ ‘ਮਿਲੀ’ ਦੇ ਪ੍ਰਮੋਸ਼ਨ ਲਈ ਪਹੁੰਚੀ ਸੀ। ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਿਤਾ ਬੋਨੀ ਕਪੂਰ ਵੀ ਮੌਜੂਦ ਸਨ। ਦੋਵਾਂ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਦੋਵਾਂ ਦੀ ਜੋੜੀ ਵੀ ਪਹਿਲੀ ਵਾਰ ਪਰਦੇ ’ਤੇ ਇਕੱਠੇ ਨਜ਼ਰ ਆਈ ਹੈ।


author

Shivani Bassan

Content Editor

Related News