ਪਹਿਲੀ ਵਾਰ ਪਬਲਿਕ ਪਲੇਸ ''ਤੇ ਸਪਾਟ ਹੋਈ ਕਪਿਲ ਸ਼ਰਮਾ ਦੀ ਪਤਨੀ, ਕੈਮਰੇ ਸਾਹਮਣੇ ਦਿੱਤੇ ਖੂਬਸੂਰਤ ਪੋਜ਼
Wednesday, Oct 13, 2021 - 10:55 AM (IST)
ਮੁੰਬਈ- ਕਾਮੇਡੀਅਨ ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਬਹੁਤ ਹੀ ਘੱਟ ਪਬਲਿਕ ਪਲੇਸ 'ਤੇ ਸਪਾਟ ਕੀਤੀ ਜਾਂਦੀ ਹੈ। ਗਿੰਨੀ ਚਤਰਥ ਨੂੰ ਇਕ ਦੋ ਵਾਰ ਹੀ ਪਤੀ ਕਪਿਲ ਸ਼ਰਮਾ ਦੇ ਸ਼ੋਅ ਜਾਂ ਕਿਸੇ ਪਾਰਟੀਜ਼ 'ਚ ਦੇਖਿਆ ਗਿਆ ਹੈ। ਇਸ ਵਿਚਾਲੇ ਮੰਗਲਵਾਰ ਸ਼ਾਮ ਨੂੰ ਗਿੰਨੀ ਨੂੰ ਮੀਡੀਆ ਦੇ ਕੈਮਰੇ 'ਚ ਕੈਦ ਕੀਤਾ ਗਿਆ।
ਉਹ ਸਟੋਰ 'ਚ ਸਪਾਟ ਹੋਈ ਸੀ। ਇਸ ਦੌਰਾਨ ਉਹ ਯੈਲੋ ਰੰਗ ਦੇ ਕੁੜਤੇ 'ਚ ਬਹੁਤ ਹੀ ਸਿੰਪਲ ਅੰਦਾਜ਼ 'ਚ ਨਜ਼ਰ ਆਈ। ਉਨ੍ਹਾਂ ਨੇ ਵਾਲਾਂ ਦਾ ਬਨ ਬਣਾਇਆ ਸੀ। ਇਸ ਦੌਰਾਨ ਗਿੰਨੀ ਨੇ ਬਹੁਤ ਹੀ ਪਿਆਰ ਨਾਲ ਮੀਡੀਆ ਕਰਮਚਾਰੀਆਂ ਨਾਲ ਗੱਲ ਕੀਤੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਲਦੀ ਘਰ ਜਾਣ ਦਿੱਤਾ ਜਾਵੇ ਕਿਉਂਕਿ ਉਸ ਦਾ ਪੁੱਤਰ ਤ੍ਰਿਸ਼ਾਨ ਘਰ 'ਚ ਇਕੱਲਾ ਹੈ। ਨਵਰਾਤਿਆਂ ਦੇ ਬਾਰੇ 'ਚ ਗੱਲ ਕਰਦੇ ਹੋਏ ਗਿੰਨੀ ਨੇ ਕਿਹਾ ਕਿ ਉਹ 'ਕੰਜਕ ਪੂਜਾ' ਦੀ ਸ਼ੋਪਿੰਗ ਕਰਨ ਆਈ ਸੀ।
ਇਸ ਸ਼ੁੱਭ ਦਿਨ 'ਤੇ ਕਾਮੇਡੀਅਨ ਦੀ ਪਤਨੀ ਕੰਨਿਆ ਪੂਜਨ ਲਈ ਤੋਹਫੇ ਲੈਣ ਆਈ ਸੀ। ਗਿੰਨੀ ਨੇ ਇਹ ਵੀ ਕਿਹਾ ਕਿ ਉਹ ਅਜੇ ਘਰ 'ਚ ਬੱਚਿਆਂ ਦੇ ਨਾਲ ਰੁੱਝੀ ਹੈ। ਗਿੰਨੀ ਨੂੰ ਪਹਿਲੀ ਵਾਰ ਇੰਝ ਸਪਾਟ ਕੀਤਾ ਗਿਆ ਹੈ।
ਕਪਿਲ ਨੇ 12 ਦਸੰਬਰ 2018 ਨੂੰ ਗਿੰਨੀ ਚਤਰਥ ਨਾਲ ਵਿਆਹ ਕੀਤਾ ਸੀ। ਵਿਆਹ ਦੇ 1 ਸਾਲ ਬਾਅਦ ਜੋੜੇ ਦੇ ਘਰ ਪਹਿਲੇ ਬੱਚੇ ਦੀ ਕਿਲਕਾਰੀ ਗੂੰਜੀ। ਉਧਰ ਫਰਵਰੀ 2021 ਨੂੰ ਜੋੜਾ ਦੂਜੀ ਵਾਰ ਇਕ ਪਿਆਰੇ ਪੁੱਤਰ ਦਾ ਮਾਤਾ-ਪਿਤਾ ਬਣਿਆ ਜਿਸ ਦਾ ਨਾਂ ਤ੍ਰਿਸ਼ਾਨ ਸ਼ਰਮਾ ਹੈ।