ਬੰਦ ਹੋਣ ਜਾ ਰਿਹਾ ਕਪਿਲ ਸ਼ਰਮਾ ਦਾ ਸ਼ੋਅ, ਜੂਨ ’ਚ ਆਵੇਗਾ ਆਖਰੀ ਐਪੀਸੋਡ, ਜਾਣੋ ਵਜ੍ਹਾ

Sunday, Apr 16, 2023 - 03:27 PM (IST)

ਬੰਦ ਹੋਣ ਜਾ ਰਿਹਾ ਕਪਿਲ ਸ਼ਰਮਾ ਦਾ ਸ਼ੋਅ, ਜੂਨ ’ਚ ਆਵੇਗਾ ਆਖਰੀ ਐਪੀਸੋਡ, ਜਾਣੋ ਵਜ੍ਹਾ

ਮੁੰਬਈ (ਬਿਊਰੋ)– ਲੰਬੇ ਸਮੇਂ ਬਾਅਦ ਟੀ. ਵੀ. ’ਤੇ ਆ ਰਿਹਾ ‘ਦਿ ਕਪਿਲ ਸ਼ਰਮਾ ਸ਼ੋਅ’ ਹੁਣ ਅਸਥਾਈ ਤੌਰ ’ਤੇ ਬੰਦ ਹੋਣ ਜਾ ਰਿਹਾ ਹੈ। ਸ਼ੋਅ ਦਾ ਆਖਰੀ ਐਪੀਸੋਡ ਜੂਨ ’ਚ ਟੈਲੀਕਾਸਟ ਹੋਵੇਗਾ। ਸ਼ੋਅ ਦੇ ਨਿਰਮਾਤਾਵਾਂ ਨੇ ਕਿਹਾ ਕਿ ਉਹ ਜਲਦ ਹੀ ਨਵੇਂ ਤੇ ਰਚਨਾਤਮਕ ਵਿਚਾਰਾਂ ਨਾਲ ਵਾਪਸ ਆਉਣਗੇ।

ਮੇਕਰਸ ਮੁਤਾਬਕ ਕਪਿਲ ਸ਼ਰਮਾ ਪਰਿਵਾਰ ਨਾਲ ਸਮਾਂ ਬਿਤਾਉਣ ਲਈ ਕੰਮ ਤੋਂ ਬਰੇਕ ਲੈਣ ਜਾ ਰਹੇ ਹਨ। ਮੇਕਰਸ ਨੇ ਕਿਹਾ ਕਿ ਇਸ ਬ੍ਰੇਕ ਨਾਲ ਉਨ੍ਹਾਂ ਨੂੰ ਸ਼ੋਅ ’ਚ ਕੁਝ ਨਵਾਂ ਤੇ ਰਚਨਾਤਮਕ ਬਦਲਾਅ ਲਿਆਉਣ ਦਾ ਸਮਾਂ ਮਿਲੇਗਾ ਤੇ ਉਹ ਇਕ ਵਾਰ ਫਿਰ ਤੋਂ ਨਵੀਂ ਸ਼ੁਰੂਆਤ ਕਰਨਗੇ।

ਇਹ ਖ਼ਬਰ ਵੀ ਪੜ੍ਹੋ : ਰਾਜਸਥਾਨ ਦੀ 19 ਸਾਲਾ ਨੰਦਿਨੀ ਗੁਪਤਾ ਦੇ ਸਿਰ ਸਜਿਆ ‘ਮਿਸ ਇੰਡੀਆ 2023’ ਦਾ ਤਾਜ

ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਮੁਤਾਬਕ ਸ਼ੋਅ ਦੇ ਮੇਕਰਸ ਨੇ ਉਨ੍ਹਾਂ ਨੂੰ ਦੱਸਿਆ ਕਿ ਕਪਿਲ ਦੇ ਸੀਜ਼ਨਲ ਬ੍ਰੇਕ ਲੈਣ ਨਾਲ ਸ਼ੋਅ ਨੂੰ ਫਾਇਦਾ ਹੋਇਆ ਹੈ। ਇਸ ਬ੍ਰੇਕ ’ਚ ਸਾਨੂੰ ਸਮੱਗਰੀ ਤੇ ਕਾਸਟ ਬਾਰੇ ਸੋਚਣ ਦਾ ਮੌਕਾ ਮਿਲਦਾ ਹੈ।

ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਤਾਂ ਕਿ ਸ਼ੋਅ ਬੋਰਿੰਗ ਨਾ ਹੋਵੇ, ਕੰਟੈਂਟ ਰਿਪੀਟ ਨਾ ਹੋਵੇ। ਕਪਿਲ ਦੇ ਬ੍ਰੇਕ ਲੈਣ ਤੋਂ ਬਾਅਦ ਅਸੀਂ ਨਵੀਂ ਸ਼ੁਰੂਆਤ ਕਰਾਂਗੇ। ਸ਼ੋਅ ਦੇ ਕਿਰਦਾਰ ਤੇ ਕਾਸਟ ’ਤੇ ਕੰਮ ਕਰਨਗੇ ਤੇ ਸ਼ੋਅ ਲਈ ਨਵਾਂ ਫਾਰਮੇਟ ਵੀ ਤੈਅ ਕਰ ਸਕਦੇ ਹਨ।

ਮੇਕਰਸ ਨੇ ਦੱਸਿਆ, ‘‘ਅਸੀਂ ਅਜੇ ਸ਼ੋਅ ਦੀ ਆਖਰੀ ਤਾਰੀਖ਼ ਤੈਅ ਨਹੀਂ ਕੀਤੀ ਹੈ ਪਰ ਅਸੀਂ ਮਈ ’ਚ ਹੀ ਸ਼ੂਟਿੰਗ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ। ਸ਼ੋਅ ਦਾ ਆਖਰੀ ਐਪੀਸੋਡ ਜੂਨ ’ਚ ਦੇਖਣ ਨੂੰ ਮਿਲੇਗਾ।’’

ਨਾਲ ਹੀ ਇਸ ਦੌਰਾਨ ਕਪਿਲ ਸ਼ਰਮਾ ਅੰਤਰਰਾਸ਼ਟਰੀ ਦੌਰੇ ’ਤੇ ਜਾ ਰਹੇ ਹਨ। ਇਸ ਕਾਰਨ ਉਹ ਹੁਣ ਬ੍ਰੇਕ ਲੈ ਰਹੇ ਹਨ। ਸਾਡੀ ਟੀਮ ਕਪਿਲ ਦੇ ਬ੍ਰੇਕ ਲੈਣ ਤੋਂ ਪਹਿਲਾਂ ਕੁਝ ਐਪੀਸੋਡਸ ਸ਼ੂਟ ਕਰੇਗੀ ਕਿਉਂਕਿ ਇਹ ਤੈਅ ਨਹੀਂ ਹੈ ਕਿ ਕਪਿਲ ਕਿੰਨੇ ਸਮੇਂ ਲਈ ਬ੍ਰੇਕ ’ਤੇ ਰਹਿਣਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News