KBC 13 ’ਚ ਕਪਿਲ ਸ਼ਰਮਾ ਨੇ ਸੁਣਾਈ ਕੰਗਨਾ ਰਨੌਤ ਨਾਲ ਜੁੜੀ ਮਜ਼ੇਦਾਰ ਗੱਲ, ਜਾਣੋ ਕੀ ਕਿਹਾ

Saturday, Nov 13, 2021 - 10:23 AM (IST)

KBC 13 ’ਚ ਕਪਿਲ ਸ਼ਰਮਾ ਨੇ ਸੁਣਾਈ ਕੰਗਨਾ ਰਨੌਤ ਨਾਲ ਜੁੜੀ ਮਜ਼ੇਦਾਰ ਗੱਲ, ਜਾਣੋ ਕੀ ਕਿਹਾ

ਮੁੰਬਈ- ਕਾਮੇਡੀ ਕਲਾਕਾਰ ਕਪਿਲ ਸ਼ਰਮਾ ਆਪਣੇ ਹਿਊਮਰ ਅਤੇ ਹਾਜ਼ਰ-ਜਵਾਬੀ ਲਈ ਜਾਣੇ ਜਾਂਦੇ ਹਨ। ਸਾਧਾਰਨ ਗੱਲਾਂ ਨੂੰ ਵੀ ਉਹ ਇਸ ਅੰਦਾਜ ਵਿਚ ਕਹਿੰਦੇ ਹਨ ਕਿ ਸੁਣਨ ਵਾਲੇ ਠਹਾਕੇ ਮਾਰ ਕੇ ਹੱਸ ਪੈਂਦੇ ਹਨ। ਸ਼ੋਅ 'ਕੌਣ ਬਣੇਗਾ ਕਰੋੜਪਤੀ' 'ਚ ਸ਼ੁੱਕਰਵਾਰ ਨੂੰ ਸਪੈਸ਼ਲ ਐਪੀਸੋਡ ਵਿਚ ਕਪਿਲ ਸ਼ਰਮਾ ਅਤੇ ਸੋਨੂੰ ਸੂਦ ਅਮਿਤਾਭ ਬੱਚਨ ਦੇ ਸਾਹਮਣੇ ਹਾਟ ਸੀਟ ’ਤੇ ਬੈਠਣਗੇ ਅਤੇ ਇਸ ਦੌਰਾਨ ਕਪਿਲ ਨੇ ਆਪਣੀਆਂ ਗੱਲਾਂ ਨਾਲ ਸ਼ੋਅ ਵਿਚ ਹਾਸੇ ਦੇ ਖ਼ੂਬ ਧਮਾਕੇ ਕੀਤੇ। ਗੱਲਬਾਤ ਦੌਰਾਨ ਕਪਿਲ ਸ਼ਰਮਾ ਨੇ ਕੰਗਨਾ ਰਨੌਤ ਦਾ ਜ਼ਿਕਰ ਇਕ ਖ਼ਾਸ ਅੰਦਾਜ ਵਿਚ ਕੀਤਾ ਤਾਂ ਬਿਗ ਬੀ ਅਤੇ ਸੋਨੂੰ ਸੂਦ ਵੀ ਆਪਣਾ ਹਾਸਾ ਨਹੀਂ ਰੋਕ ਸਕੇ।

KBC show में कपिल शर्मा ने अमिताभ बच्चन की लगाई क्लास, कहा-इनके घर में कोई
ਸੋਨੀ ਟੀਵੀ ਨੇ ਐਪੀਸੋਡ ਦਾ ਪ੍ਰੋਮੋ ਸ਼ੇਅਰ ਕੀਤਾ ਹੈ, ਜਿਸ ਵਿਚ ਕਪਿਲ ਸ਼ਰਮਾ, ਸੋਨੂੰ ਸੂਦ ਅਤੇ ਅਮਿਤਾਭ ਬੱਚਨ ਦੀ ਚਟਪਟੀ ਗੱਲਬਾਤ ਦਿਖਾਈ ਗਈ ਹੈ। ਕਪਿਲ, ਬਿਗ ਬੀ ਸਮਾਂਬੱਧਤਾ ਦੀ ਤਾਰੀਫ ਕਰਦੇ ਹੋਏ ਕਿੱਸਾ ਸੁਣਾਉਂਦੇ ਹਨ ਕਿ ਬਿਗ ਬੀ ਨੂੰ 'ਦਿ ਕਪਿਲ ਸ਼ਰਮਾ' ਸ਼ੋਅ ਵਿਚ ਆਉਣਾ ਸੀ ਤਾਂ ਉਹ ਸਵੇਰੇ 6 ਵਜੇ ਹੀ ਸੂਟ-ਬੂਟ ਪਹਿਣ ਕੇ ਤਿਆਰ ਹੋ ਕੇ ਪਹੁੰਚ ਗਏ। ਅਮਿਤਾਭ ਨੂੰ 9 ਵਜੇ ਸੈੱਟ ’ਤੇ ਪਹੁੰਚਣਾ ਸੀ ਪਰ ਉਹ 9 ਵਜ ਕੇ 2 ਮਿੰਟ ’ਤੇ ਪੁੱਜੇ। ਕਪਿਲ ਕਹਿੰਦੇ ਹਨ ਕਿ ਬਿਗ ਬੀ ਨੇ ਉਸ ਸਮੇਂ ਅਜਿਹੀ ਗੱਲ ਕਹੀ, ਜੋ ਉਨ੍ਹਾਂ ਦੇ ਨਾਲ ਰਹਿ ਗਈ। ਆਉਂਦੇ ਹੀ ਬਿਗ ਬੀ ਨੇ ਸਾਰਿਆਂ ਤੋਂ ਮੁਆਫੀ ਮੰਗਦੇ ਹੋਏ ਕਿਹਾ ਕਿ ਉਹ 2 ਮਿੰਟ ਦੇਰ ਨਾਲ ਪੁੱਜੇ ਹਨ। ਕਪਿਲ ਕਹਿੰਦੇ ਹਨ ਕਿ 2 ਮਿੰਟ ਦੀ ਦੇਰੀ ਵੀ ਕੋਈ ਦੇਰੀ ਹੁੰਦੀ ਹੈ।


ਇਸ ਤੋਂ ਬਾਅਦ ਸੋਨੂੰ ਸੂਦ ਇਕ ਕਿੱਸਾ ਸੁਣਾਉਂਦੇ ਹੋਏ ਕਹਿੰਦੇ ਹਨ ਕਿ ਇਕ ਵਾਰ ਉਨ੍ਹਾਂ ਨੇ ਕਪਿਲ ਸ਼ਰਮਾ ਨੂੰ ਫਿਟਨੈੱਸ ’ਤੇ ਧਿਆਨ ਦੇਣ ਲਈ ਕਿਹਾ ਸੀ ਅਤੇ ਆਪਣੇ ਟ੍ਰੇਨਰ ਯੋਗੇਸ਼ ਨੂੰ ਕਪਿਲ ਕੋਲ ਭੇਜਦੇ ਹੋਏ ਕਿਹਾ ਕਿ ਤੂੰ ਉਸ ਦੇ ਕੋਲ ਜਾ ਕੇ ਬੈਠ ਜਾਵੀਂ ਅਤੇ ਜਦੋਂ ਤੱਕ ਨਿਕਲੇ ਨਹੀਂ, ਉਸ ਨੂੰ ਛੱਡਣਾ ਨਾ, ਉਸ ਨੂੰ ਜਿਮ ਕਰਵਾਉਣਾ ਹੀ ਕਰਵਾਉਣਾ ਹੈ। ਕਪਿਲ ਸੋਨੂੰ ਦੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਕਹਿੰਦੇ ਹਨ ਕਿ ਇਨ੍ਹਾਂ ਨੇ ਮੈਨੂੰ ਜੋ ਟ੍ਰੇਨਰ ਯੋਗੇਸ਼ ਦਿੱਤਾ, ਉਸ ਨੇ ਬਿਲਕੁਲ ਨਹੀਂ ਛੱਡਿਆ ਮੈਨੂੰ, ਪਰ ਇਕ ਦਿਨ ਉਸ ਨੂੰ ਕੰਗਨਾ ਰਣੌਤ ਕਲਾਇੰਟ ਮਿਲ ਗਈ।

Kangana Ranaut Controversial Statement Over freedom BJP MP Varun Gandhi Hit  Back । कंगना के कड़वे बोल- गांधी जी के भीख के कटोरे में मिली आजादी, BJP MP  ने दिया जवाब |

ਉਸ ਦਿਨ ਮੇਰੀ ਛਾਤੀ ’ਤੇ ਡੰਬਲ ਪਏ-ਪਏ ਛੱਡ ਗਿਆ ਉਹ। ਇੰਨਾ ਸੁਣਦੇ ਹੀ ਬਿਗ ਬੀ ਤਾੜੀਆਂ ਵਜਾਉਂਦੇ ਹੋਏ ਜ਼ੋਰ ਨਾਲ ਹੱਸ ਪੈਂਦੇ ਹਨ। ਸੋਨੂੰ ਸੂਦ ਨਾਲ ਦਰਸ਼ਕ ਵੀ ਇਸ ਵਿਚ ਸਾਥ ਦਿੰਦੇ ਹਨ।


author

Aarti dhillon

Content Editor

Related News