ਕਪਿਲ ਸ਼ਰਮਾ ਦਾ ਖ਼ੁਲਾਸਾ, ਰਣਵੀਰ ਨੇ ਆਪਣੇ ਵਿਆਹ ''ਚ ਕੀਤਾ ਸੀ ਮੇਰਾ ਬਹੁਤ ਅਪਮਾਨ (ਵੀਡੀਓ)
Thursday, Jul 09, 2020 - 04:46 PM (IST)

ਮੁੰਬਈ (ਵੈੱਬ ਡੈਸਕ) — ਤਾਲਾਬੰਦੀ ਦੀ ਵਜ੍ਹਾ ਨਾਲ ਭਾਵੇਂ ਹੀ ਫ਼ਿਲਮਾਂ ਅਤੇ ਟੀ. ਵੀ. ਸੀਰੀਅਲਸ ਦੀਆਂ ਸ਼ੂਟਿੰਗਾਂ ਰੁਕੀਆਂ ਹੋਈਆਂ ਹਨ ਪਰ ਬਾਲੀਵੁੱਡ ਅਦਾਕਾਰਾ ਤੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਆਪਣੇ ਸ਼ੋਅ ਕਾਰਨ ਹਮੇਸ਼ਾ ਚਰਚਾ 'ਚ ਰਹਿੰਦੇ ਹਨ। ਉਨ੍ਹਾਂ ਦੇ 'ਦਿ ਕਪਿਲ ਸ਼ਰਮਾ ਸ਼ੋਅ' 'ਚ ਬਾਲੀਵੁੱਡ ਦੇ ਕਈ ਸਿਤਾਰੇ ਮਿਹਮਾਨ ਦੇ ਤੌਰ 'ਤੇ ਆਉਂਦੇ ਰਹਿੰਦੇ ਹਨ। ਇਹ ਸਿਤਾਰੇ ਆਪਣੀ ਜ਼ਿੰਦਗੀ ਬਾਰੇ ਕਈ ਰੋਚਕ ਤੇ ਦਿਲਚਸਪ ਖ਼ੁਲਾਸੇ ਕਰਦੇ ਹਨ। ਨਾਲ ਹੀ ਕਪਿਲ ਸ਼ਰਮਾ ਵੀ ਸ਼ੋਅ 'ਚ ਖ਼ੂਬ ਖ਼ੁਲਾਸੇ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਰਣਵੀਰ ਸਿੰਘ ਨੂੰ ਲੈ ਕੇ ਮਜ਼ੇਦਾਰ ਖ਼ੁਲਾਸਾ ਕੀਤਾ ਹੈ।
ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਪਿਲ ਸ਼ਰਮਾ ਦੇ ਸ਼ੋਅ ਦਾ ਇੱਕ ਥ੍ਰੋਬੈਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਅਦਾਕਾਰ ਰਣਵੀਰ ਸਿੰਘ ਨਾਲ ਜੁੜਿਆ ਇੱਕ ਕਿੱਸਾ ਦੱਸਦੇ ਹਨ। ਇਹ ਕਿੱਸਾ ਕਪਿਲ ਸ਼ਰਮਾ, ਰਣਵੀਰ ਸਿੰਘ ਦੀ ਪਤਨੀ ਤੇ ਅਦਾਕਾਰਾ ਦੀਪਿਕਾ ਪਾਦੂਕੋਣ ਨੂੰ ਦੱਸਦੇ ਹਨ, ਜੋ ਸ਼ੋਅ 'ਚ ਮਹਿਮਾਨ ਦੇ ਤੌਰ 'ਚ ਨਜ਼ਰ ਆ ਰਹੀ ਹੈ। ਵੀਡੀਓ 'ਚ ਕਪਿਲ ਸ਼ਰਮਾ ਦੀਪਿਕਾ ਪਾਦੂਕੋਣ ਨੂੰ ਕਹਿੰਦੇ ਹਨ ਕਿ ਰਣਵੀਰ ਸਿੰਘ ਨੇ ਆਪਣੇ ਵਿਆਹ 'ਚ ਮੇਰਾ ਬਹੁਤ ਅਪਮਾਨ ਕੀਤਾ ਸੀ। ਵੀਡੀਓ 'ਚ ਕਪਿਲ ਸ਼ਰਮਾ ਰਣਵੀਰ ਬਾਰੇ ਦੀਪਿਕਾ ਨੂੰ ਦੱਸਦੇ ਹਨ ਕਿ , 'ਰਣਵੀਰ ਨੇ ਮੈਨੂੰ ਵਿਆਹ 'ਚ ਬੁਲਾ ਕੇ ਮੇਰਾ ਬਹੁਤ ਅਪਮਾਨ ਕੀਤਾ। ਪਤਾ ਬੈ ਉਸ ਨੇ ਕੀ ਕੀਤਾ? ਤੁਸੀਂ ਤਾਂ ਉੱਥੇ ਨਹੀਂ ਸਨ, ਤੁਸੀਂ ਦੂਜੇ ਪਾਸੇ ਸੀ, ਮਹਿਮਾਨਾਂ ਨੂੰ ਮਿਲਣ ਗਏ ਸੀ।'
ਕਪਿਲ ਸ਼ਰਮਾ ਨੇ ਵੀਡੀਓ 'ਚ ਅੱਗੇ ਕਿਹਾ, 'ਰਣਵੀਰ ਮੈਨੂੰ ਬੁਲਾ ਕੇ ਕਹਿੰਦੇ ਹਨ ਦੇਖ ਦੀਪਿਕਾ ਲੈ ਗਿਆ ਮੈਂ। ਇਸ ਤਰ੍ਹਾਂ ਕੌਣ ਕਿਸੇ ਦਾ ਅਪਮਾਨ ਕਰਦਾ ਹੈ। ਕਪਿਲ ਸ਼ਰਮਾ ਦੀ ਇਸ ਗੱਲ 'ਤੇ ਦੀਪਿਕਾ ਪਾਦੂਕੋਣ ਹੱਸਣ ਲੱਗੀ ਤੇ ਕਹਿੰਦੀ ਹੈ ਕਿ 'ਇਹ ਸੱਚ ਹੈ'।
ਕਪਿਲ ਸ਼ਰਮਾ ਤੇ ਦੀਪਿਕਾ ਪਾਦੂਕੋਣ ਦਾ ਇਹ ਥ੍ਰੋਬੈਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਨ੍ਹਾਂ ਦੋਵੇਂ ਕਲਾਕਾਰਾਂ ਦੇ ਪ੍ਰਸ਼ੰਸਕ ਇਸ ਵੀਡੀਓ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਦੱਸਣਯੋਗ ਹੈ ਕਿ ਹਾਲ ਹੀ 'ਚ ਕਪਿਲ ਸ਼ਰਮਾ ਨੇ ਗਾਇਕਾ ਨੇਹਾ ਕੱਕੜ ਨਾਲ ਇੱਕ ਥ੍ਰੋਬੈਕ ਤਸਵੀਰ ਸਾਂਝੀ ਕੀਤੀ ਸੀ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।