ਪਤਨੀ ਨਾਲ ''ਹੀਰੋਪੰਤੀ 2'' ਦੀ ਸਕ੍ਰੀਨਿੰਗ ''ਤੇ ਪਹੁੰਚੇ ਕਪਿਲ, ''ਮਿਸੇਜ ਸ਼ਰਮਾ'' ਦੀ ਮੁਸਕੁਰਾਹਟ ਨੇ ਲੁੱਟੀ ਮਹਿਫਿਲ (ਤਸਵੀਰਾਂ)

Friday, Apr 29, 2022 - 10:52 AM (IST)

ਪਤਨੀ ਨਾਲ ''ਹੀਰੋਪੰਤੀ 2'' ਦੀ ਸਕ੍ਰੀਨਿੰਗ ''ਤੇ ਪਹੁੰਚੇ ਕਪਿਲ, ''ਮਿਸੇਜ ਸ਼ਰਮਾ'' ਦੀ ਮੁਸਕੁਰਾਹਟ ਨੇ ਲੁੱਟੀ ਮਹਿਫਿਲ (ਤਸਵੀਰਾਂ)

ਮੁੰਬਈ- ਕਾਮੇਡੀਅਮ ਕਪਿਲ ਸ਼ਰਮਾ ਇੰਡਸਟਰੀ ਦੇ ਉਨ੍ਹਾਂ ਸਿਤਾਰਿਆਂ 'ਚੋਂ ਹਨ ਜੋ ਆਪਣੀ ਨਿੱਜੀ ਤੇ ਪ੍ਰੋਫੈਸ਼ਨਲ ਜ਼ਿੰਦਗੀ ਨੂੰ ਵੱਖ-ਵੱਖ ਰੱਖ ਕੇ ਚੱਲਦੇ ਹਨ। ਉਂਝ ਤਾਂ ਕਪਿਲ ਨੇ ਹੁਣ ਤੱਕ ਸੋਸ਼ਲ ਮੀਡੀਆ 'ਤੇ ਪਰਿਵਾਰ ਨਾਲ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਪਰ ਉਨ੍ਹਾਂ ਨੇ ਪਰਿਵਾਰ ਨਾਲ ਪਬਲਿਕ ਪਲੇਸ 'ਤੇ ਕਦੇ ਸਪਾਟ ਨਹੀਂ ਕੀਤਾ ਗਿਆ। ਇਥੇ ਤੱਕ ਕਿ ਕਪਿਲ ਪਤਨੀ ਗਿੰਨੀ ਚਤਰਥ ਨਾਲ ਇਕ-ਦੋ ਮੌਕਿਆਂ 'ਤੇ ਹੀ ਪਬਲਿਕ ਪਲੇਸ 'ਤੇ ਨਜ਼ਰ ਆਏ। ਗਿੰਨੀ ਚਤਰਥ ਨੂੰ ਕਦੇ-ਕਦੇ ਕਪਿਲ ਦੇ ਸ਼ੋਅ ਜਾਂ ਪਾਰਟੀਆਂ 'ਚ ਦੇਖਿਆ ਜਾਂਦਾ ਹੈ। 

PunjabKesari
ਇਸ ਦੌਰਾਨ ਵੀਰਵਾਰ ਰਾਤ ਗਿੰਨੀ ਅਤੇ ਕਪਿਲ ਨੂੰ ਇਕੱਠੇ ਮੀਡੀਆ ਦੇ ਕੈਮਰੇ 'ਚ ਕੈਪਚਰ ਕੀਤਾ ਗਿਆ। ਮੌਕਾ ਸੀ ਟਾਈਗਰ ਸ਼ਰਾਫ-ਤਾਰਾ ਸੁਤਾਰਿਆ ਸਟਾਰਰ ਫਿਲਮ 'ਹੀਰੋਪੰਤੀ 2' ਦੀ ਸਕ੍ਰੀਨਿੰਗ ਦਾ। ਇਸ ਸਕ੍ਰੀਨਿੰਗ 'ਚ ਉਂਝ ਤਾਂ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਪਰ ਸਭ ਦੀਆਂ ਨਜ਼ਰਾਂ ਗਿੰਨੀ 'ਤੇ ਸਨ।

PunjabKesari
ਇਸ ਦੌਰਾਨ ਗਿੰਨੀ ਫਲੋਰਲ ਪ੍ਰਿੰਟ ਲਾਗ ਡਰੈੱਸ 'ਚ ਬਹੁਤ ਹੀ ਪਿਆਰੀ ਲੱਗੀ। ਉਨ੍ਹਾਂ ਨੇ ਲੁੱਕ ਨੂੰ ਮਿਨੀਮਲ ਮੇਕਅਪ, ਖੁੱਲ੍ਹੇ ਵਾਲਾਂ ਨਾਲ ਪੂਰਾ ਕੀਤਾ ਸੀ। ਇਸ ਦੇ ਨਾਲ ਗਿੰਨੀ ਨੇ ਗ੍ਰੀਨ ਪਰਸ ਕੈਰੀ ਕੀਤਾ ਸੀ। 

PunjabKesari
ਗਿੰਨੀ ਦੇ ਚਿਹਰੇ 'ਤੇ ਮੁਸਕੁਰਾਹਟ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ। ਉਧਰ ਕਪਿਲ ਵੀ ਗ੍ਰੇਅ ਟੀ-ਸ਼ਰਟ ਅਤੇ ਬਲੈਕ ਪੈਂਟ 'ਚ ਨਜ਼ਰ ਆਏ। ਕਪਿਲ ਨੇ ਕੈਮਰੇ ਦੇ ਸਾਹਮਣੇ ਹੱਸਦੇ ਹੋਏ ਪੋਜ਼ ਦਿੱਤੇ। ਪ੍ਰਸ਼ੰਸਕ ਕਪਿਲ ਅਤੇ ਗਿੰਨੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।  

PunjabKesari

ਜ਼ਿਕਰਯੋਗ ਹੈ ਕਿ ਕਪਿਲ ਨੇ 12 ਸਤੰਬਰ 2018 ਨੂੰ ਗਿੰਨੀ ਚਤਰਥ ਨਾਲ ਵਿਆਹ ਰਚਾਇਆ ਸੀ। ਵਿਆਹ ਦੇ 1 ਸਾਲ ਬਾਅਦ ਕਪਿਲ ਦੇ ਘਰ ਪਹਿਲੇ ਬੱਚੇ ਦੀ ਕਿਲਕਾਰੀ ਗੂੰਜੀ। ਗਿੰਨੀ ਨੇ ਸਾਲ 2019 'ਚ 10 ਦਸੰਬਰ ਨੂੰ ਇਕ ਪਿਆਰੀ ਜਿਹੀ ਧੀ ਨੂੰ ਜਨਮ ਦਿੱਤੀ ਜਿਸ ਦਾ ਨਾਂ ਅਨਾਇਰਾ ਸ਼ਰਮਾ ਰੱਖਿਆ। ਉਧਰ 1 ਫਰਵਰੀ 2021 ਨੂੰ ਕਪਿਲ ਦੂਜੀ ਵਾਰ ਮਾਤਾ-ਪਿਤਾ ਬਣੇ। ਗਿੰਨੀ ਨੇ ਇਕ ਪਿਆਰੇ ਜਿਹੇ ਪੁੱਤਰ ਨੂੰ ਜਨਮ ਦਿੱਤਾ।

PunjabKesari
ਕੰਮ ਦੀ ਗੱਲ ਕਰੀਏ ਤਾਂ ਕਪਿਲ ਜਲਦ ਹੀ ਨੰਦਿਤਾ ਦਾਸ ਦੀ ਫਿਲਮ 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਕਪਿਲ ਫੂਡ ਡਿਲਿਵਰੀ ਬੁਆਏ ਦਾ ਕਿਰਦਾਰ ਨਿਭਾਉਂਦੇ ਹੋਏ ਦਿਖਣਗੇ। ਇਸ ਤੋਂ ਪਹਿਲੇ ਕਪਿਲ ਦੋ ਫਿਲਮਾਂ 'ਕਿਸ ਕਿਸ ਕੋ ਪਿਆਰ ਕਰੂ' ਅਤੇ 'ਫਿਰੰਗੀ' 'ਚ ਬਤੌਰ ਲੀਡ ਅਦਾਕਾਰ ਦਿਖੇ ਸਨ। ਦੋਵੇਂ ਹੀ ਫਿਲਮਾਂ ਬਾਕਸ ਆਫਿਸ 'ਤੇ ਜ਼ਿਆਦਾ ਸਫਲ ਨਹੀਂ ਰਹੀਆਂ।


author

Aarti dhillon

Content Editor

Related News