ਗਾਇਕ ਕੰਠ ਕਲੇਰ ਦਾ ਨਵਾਂ ਗੀਤ ‘ਉਦਾਸ’ ਹੋਇਆ ਰਿਲੀਜ਼ (ਵੀਡੀਓ)

Thursday, Jan 28, 2021 - 03:17 PM (IST)

ਗਾਇਕ ਕੰਠ ਕਲੇਰ ਦਾ ਨਵਾਂ ਗੀਤ ‘ਉਦਾਸ’ ਹੋਇਆ ਰਿਲੀਜ਼ (ਵੀਡੀਓ)

ਚੰਡੀਗੜ੍ਹ (ਬਿਊਰੋ) :  ਪੰਜਾਬੀ ਗਾਇਕ ਕੰਠ ਕਲੇਰ ਆਪਣੇ ਨਵੇਂ ਸਿੰਗਲ ਟਰੈਕ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਹਨ । ਜੀ ਹਾਂ ‘ਉਦਾਸ’ ਟਾਈਟਲ ਹੇਠ ਉਹ ਆਪਣਾ ਨਵਾਂ ਗੀਤ ਲੈ ਕੇ ਆਏ ਹਨ । ਇਸ ਦਰਦ ਭਰੇ ਗੀਤ ਨੂੰ ਗਾਇਕ ਕੰਠ ਕਲੇਰ ਨੇ ਗਾਇਆ ਤੇ ਪਾਰਸ ਮੰਨੀ ਨੇ ਫੀਚਰਿੰਗ ਕੀਤੀ ਹੈ। ਕੰਠ ਕਲੇਰ ਦੇ ਇਸ ਗੀਤ ਦੇ ਬੋਲ Tari Johal Bidhipuria ਨੇ ਲਿਖੇ ਤੇ ਮਿਊਜ਼ਿਕ ਸੁਖਬੀਰ ਰੰਧਾਵਾ ਨੇ ਦਿੱਤਾ ਹੈ। ਇਸ ਗੀਤ ਦਾ ਸ਼ਾਨਦਾਰ ਵੀਡੀਓ Director 7vinder ਤਿਆਰ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । 

ਜੇ ਗੱਲ ਕਰੀਏ ਕੰਠ ਕਲੇਰ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ। ਦਰਸ਼ਕਾਂ ਵੱਲੋਂ ਉਨ੍ਹਾਂ ਦੇ ਗੀਤਾਂ ਨੂੰ ਪਸੰਦ ਕੀਤਾ ਜਾਂਦਾ ਹੈ। ਗਾਇਕ ਕੰਠ ਕਲੇਰ ਨੇ ਇਸ ਤੋਂ ਪਹਿਲਾਂ ਵੀ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ, ਜੋ ਕਿ ਦਰਸ਼ਕਾਂ ਨੂੰ ਅਕਸਰ ਬਹੁਤ ਜ਼ਿਆਦਾ ਪਸੰਦ ਆਏ ਹਨ। ਕੰਠ ਕਲੇਰ ਜੋ ਕਿ ਕਦੇ ਹਰਵਿੰਦਰ ਕਲੇਰ ਦੇ ਨਾਂ ਨਾਲ ਜਾਣੇ ਸਨ ਅੱਜ ਉਨ੍ਹਾਂ ਨੂੰ ਕੰਠ ਕਲੇਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਕੰਠ ਕਲੇਰ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਅਤੇ ਸਕੂਲ ‘ਚ ਉਹ ਆਪਣੇ ਇਸ ਹੁਨਰ ਦਾ ਪ੍ਰਦਰਸ਼ਨ ਬਾਲ ਸਭਾ ‘ਚ ਕਰਦੇ ਸਨ । ਸੁਭਾਅ ਤੋਂ ਸ਼ਰਮਾਕਲ ਅਤੇ ਬੇਹੱਦ ਸੰਜੀਦਾ ਰਹਿਣ ਵਾਲੇ ਕੰਠ ਕਲੇਰ ਬਚਪਨ ‘ਚ ਗਾਉਣ ਦੌਰਾਨ ਬਹੁਤ ਹੀ ਸ਼ਰਮਾਉਂਦੇ ਸਨ ।

ਨੋਟ —  ਕੰਠ ਕਲੇਰ ਇਸ ਗੀਤ 'ਤੇ ਤੁਹਾਡੀ ਕੀ ਹੈ ਰਾਏ? ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News