ਹੋਮਬੇਲ ਫ਼ਿਲਮਜ਼ ਦੀ ‘ਕੰਟਾਰਾ’ 2500 ਤੋਂ ਵੱਧ ਸਕ੍ਰੀਨਜ਼ ’ਤੇ ਕੱਲ ਹੋਵੇਗੀ ਰਿਲੀਜ਼
Thursday, Oct 13, 2022 - 12:57 PM (IST)
![ਹੋਮਬੇਲ ਫ਼ਿਲਮਜ਼ ਦੀ ‘ਕੰਟਾਰਾ’ 2500 ਤੋਂ ਵੱਧ ਸਕ੍ਰੀਨਜ਼ ’ਤੇ ਕੱਲ ਹੋਵੇਗੀ ਰਿਲੀਜ਼](https://static.jagbani.com/multimedia/2022_10image_12_57_011352488kantra.jpg)
ਮੁੰਬਈ (ਬਿਊਰੋ) – ਆਪਣੇ ਕੰਨੜ ਵਰਜ਼ਨ ਲਈ ਜਨਤਾ ਤੋਂ ਚੰਗੀਆਂ ਸਮੀਖਿਆਵਾਂ ਪ੍ਰਾਪਤ ਕਰਨ ਤੋਂ ਬਾਅਦ ‘ਕੰਟਾਰਾ’ 14 ਅਕਤੂਬਰ ਨੂੰ ਪੂਰੇ ਭਾਰਤ ’ਚ ਹਿੰਦੀ ’ਚ ਰਿਲੀਜ਼ ਲਈ ਤਿਆਰ ਹੈ। ‘ਕੰਟਾਰਾ’ ਦਾ ਆਰੀਜਨਲ ਕੰਨੜ ਵਰਜ਼ਨ 30 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਇਆ ਸੀ ਤੇ ਉਦੋਂ ਤੋਂ ਇਸ ਨੂੰ ਬਹੁਤ ਪਿਆਰ ਮਿਲ ਰਿਹਾ ਹੈ।
ਪੀਰੀਅਡ ਐਕਸ਼ਨ ਬਲਾਕਬਸਟਰ ‘ਕੇ. ਜੀ. ਐੱਫ. 2’ ਤੋਂ ਬਾਅਦ ਦਰਸ਼ਕਾਂ ਨੂੰ ਹੋਮਬੇਲ ਫ਼ਿਲਮਜ਼ ਦੀ ਇਕ ਹੋਰ ਦਿਲਚਸਪ ਕਹਾਣੀ ‘ਕੰਟਾਰਾ’ ਦੇਖਣ ਨੂੰ ਮਿਲੀ ਹੈ। ਲੋਕਾਂ ਦਾ ਦਿਲ ਜਿੱਤਣ ਤੋਂ ਬਾਅਦ ਹੁਣ ਇਸ ਫ਼ਿਲਮ ਨੂੰ ਵੱਖ-ਵੱਖ ਖੇਤਰਾਂ ਦੀਆਂ ਮਸ਼ਹੂਰ ਹਸਤੀਆਂ ਦਾ ਪਿਆਰ ਵੀ ਮਿਲ ਰਿਹਾ ਹੈ।
ਅਨਿਲ ਕੁੰਬਲੇ ਤੋਂ ਲੈ ਕੇ ਪ੍ਰਭਾਸ ਤੱਕ, ਕਈ ਮਸ਼ਹੂਰ ਹਸਤੀਆਂ ਨੇ ਸੋਸ਼ਲ ਮੀਡੀਆ ’ਤੇ ਫ਼ਿਲਮ ਦੇਖਣ ਤੋਂ ਬਾਅਦ ਆਪਣੇ ਤਜਰਬੇ ਸਾਂਝੇ ਕਰਕੇ ਫ਼ਿਲਮ ਪ੍ਰਤੀ ਆਪਣਾ ਪਿਆਰ ਜ਼ਾਹਿਰ ਕੀਤਾ ਹੈ। ਜਦੋਂ ਤੋਂ ਨਿਰਮਾਤਾਵਾਂ ਨੇ ‘ਕੰਟਾਰਾ’ ਦਾ ਦਿਲਚਸਪ ਹਿੰਦੀ ਟਰੇਲਰ ਰਿਲੀਜ਼ ਕੀਤਾ ਹੈ, ਇਸ ਨੇ ਦਰਸ਼ਕਾਂ ਦੇ ਉਤਸ਼ਾਹ ਦੇ ਪੱਧਰ ਨੂੰ ਹੋਰ ਵਧਾ ਦਿੱਤਾ ਹੈ, ਜੋ ਸਿਨੇਮਾਘਰਾਂ ’ਚ ਫ਼ਿਲਮ ਦੇਖਣ ਲਈ ਆਪਣੀ ਦਿਲਚਸਪੀ ਦਿਖਾ ਰਹੇ ਹਨ।
ਦਰਸ਼ਕਾਂ ਦੇ ਉਤਸ਼ਾਹ ਨੂੰ ਦੇਖਦਿਆਂ ਨਿਰਮਾਤਾਵਾਂ ਨੇ ਅੱਜ ਤੋਂ ਫ਼ਿਲਮ ਲਈ ਐਡਵਾਂਸ ਟਿਕਟ ਬੁਕਿੰਗ ਵਿੰਡੋ ਖੋਲ੍ਹ ਦਿੱਤੀ ਹੈ। ਇਹ ਫ਼ਿਲਮ ਦੇਸ਼ ਭਰ ’ਚ 2500 ਤੋਂ ਵੱਧ ਸਕ੍ਰੀਨਜ਼ ’ਤੇ ਰਿਲੀਜ਼ ਹੋਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।