ਰਿਸ਼ਬ ਸ਼ੈੱਟੀ ਦੀ ‘ਕੰਟਾਰਾ’ ਫ਼ਿਲਮ ਹਿੰਦੀ ’ਚ ਹੋਈ ਰਿਲੀਜ਼

10/14/2022 7:55:21 PM

ਮੁੰਬਈ (ਬਿਊਰੋ)– ਅਕਸਰ ਇਹ ਗੱਲ ਆਖੀ ਜਾਂਦੀ ਹੈ ਕਿ ਬਾਲੀਵੁੱਡ ਫ਼ਿਲਮਾਂ ’ਚ ਹੁਣ ਪਹਿਲਾਂ ਵਾਲਾ ਕੰਟੈਂਟ ਦੇਖਣ ਨੂੰ ਨਹੀਂ ਮਿਲ ਰਿਹਾ। ਸ਼ਾਇਦ ਇਸੇ ਕਰਕੇ ਬਾਲੀਵੁੱਡ ਫ਼ਿਲਮਾਂ ਬਾਕਸ ਆਫਿਸ ’ਤੇ ਫਲਾਪ ਹੋ ਰਹੀਆਂ ਹਨ, ਫਿਰ ਭਾਵੇਂ ਉਹ ਛੋਟੇ ਬਜਟ ਦੀਆਂ ਹੋਣ ਜਾਂ ਫਿਰ ਵੱਡੇ ਬਜਟ ਦੀਆਂ।

ਉਥੇ ਸਾਊਥ ਫ਼ਿਲਮਾਂ ਬਾਲੀਵੁੱਡ ’ਤੇ ਲਗਾਤਾਰ ਭਾਰੀ ਪੈ ਰਹੀਆਂ ਹਨ। ਭਾਵੇਂ ਉਹ ‘ਬਾਹੂਬਲੀ’ ਹੋਵੇ, ‘ਪੁਸ਼ਪਾ’, ‘ਆਰ. ਆਰ. ਆਰ.’ ਜਾਂ ਫਿਰ ‘ਕੇ. ਜੀ. ਐੱਫ.’। ਇਨ੍ਹਾਂ ਫ਼ਿਲਮਾਂ ਨੇ ਦਰਸ਼ਕਾਂ ਨੂੰ ਵੱਖਰਾ ਸਿਨੇਮਾ ਦੇਣ ਦੇ ਨਾਲ-ਨਾਲ ਬਾਕਸ ਆਫਿਸ ’ਤੇ ਵੀ ਧੁੰਮਾਂ ਪਾਈਆਂ ਹਨ।

ਇਹ ਖ਼ਬਰ ਵੀ ਪੜ੍ਹੋ : ਹੈਲਮੇਟ ਜਾਂ ਮਾਸਕ ਨਹੀਂ, ਇਸ ਵਾਰ ਰਾਜ ਕੁੰਦਰਾ ਨੇ ਛਾਣਨੀ ਨਾਲ ਲੁਕਾਇਆ ਮੂੰਹ, ਲੋਕ ਬੋਲੇ- ‘ਹੱਦ ਹੋ ਗਈ’

ਇਸੇ ਲਿਸਟ ’ਚ ਹੁਣ ਕੰਨੜਾ ਫ਼ਿਲਮ ‘ਕੰਟਾਰਾ’ ਦਾ ਵੀ ਨਾਂ ਆ ਗਿਆ ਹੈ। ‘ਕੰਟਾਰਾ’ 30 ਸਤੰਬਰ ਨੂੰ ਰਿਲੀਜ਼ ਹੋਈ ਸੀ ਪਰ ਅੱਜ ਇਸ ਨੂੰ ਹਿੰਦੀ ਭਾਸ਼ਾ ’ਚ ਦੇਸ਼ ਭਰ ’ਚ ਰਿਲੀਜ਼ ਕੀਤਾ ਗਿਆ ਹੈ। ਫ਼ਿਲਮ ਨੂੰ ਇੰਨਾ ਪਿਆਰ ਮਿਲ ਰਿਹਾ ਹੈ ਕਿ ਮੇਕਰਜ਼ ਨੇ ਇਸ ਨੂੰ ਹਿੰਦੀ ’ਚ ਰਿਲੀਜ਼ ਕਰਨ ਦਾ ਫ਼ੈਸਲਾ ਕਰ ਲਿਆ।

ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਰਿਸ਼ਬ ਸ਼ੈੱਟੀ ਨੇ ਕੀਤਾ ਹੈ, ਜੋ ਫ਼ਿਲਮ ’ਚ ਮੁੱਖ ਭੂਮਿਕਾ ਵੀ ਨਿਭਾਅ ਰਹੇ ਹਨ। ਫ਼ਿਲਮ ਦੇ ਡਾਇਰੈਕਸ਼ਨ ਤੇ ਅਦਾਕਾਰੀ ਦੀ ਬੇਹੱਦ ਤਾਰੀਫ਼ ਹੋ ਰਹੀ ਹੈ, ਉਥੇ ਇਸ ਦੇ ਸਕ੍ਰੀਨਪਲੇਅ ਤੇ ਕਹਾਣੀ ਨੂੰ ਵੀ ਪਸੰਦ ਕੀਤਾ ਜਾ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News