ਬਾਕਸ ਆਫਿਸ ’ਤੇ ਕਮਾਈ ਦੇ ਝੰਡੇ ਗੱਡ ਰਹੀ ਫ਼ਿਲਮ ‘ਕਾਂਤਾਰਾ’, 3 ਦਿਨਾਂ ’ਚ ਕਮਾਏ ਇੰਨੇ ਕਰੋੜ

10/17/2022 1:42:34 PM

ਮੁੰਬਈ (ਬਿਊਰੋ)– ਕੰਨੜਾ ਫ਼ਿਲਮ ‘ਕਾਂਤਾਰਾ’ 14 ਅਕਤੂਬਰ ਨੂੰ ਸਿਨੇਮਾਘਰਾਂ ’ਚ ਹਿੰਦੀ ਭਾਸ਼ਾ ’ਚ ਰਿਲੀਜ਼ ਹੋਈ ਹੈ। ਇਹ ਫ਼ਿਲਮ ਉਂਝ 30 ਸਤੰਬਰ ਨੂੰ ਰਿਲੀਜ਼ ਹੋ ਚੁੱਕੀ ਹੈ ਪਰ ਹਿੰਦੀ ’ਚ ਇਸ ਨੂੰ ਬੀਤੇ ਸ਼ੁੱਕਰਵਾਰ ਨੂੰ ਰਿਲੀਜ਼ ਕੀਤਾ ਗਿਆ।

ਫ਼ਿਲਮ ਕਮਾਈ ਦੇ ਮਾਮਲੇ ’ਚ ਚੰਗੇ ਅੰਕੜੇ ਨਾਲ ਅੱਗੇ ਆ ਰਹੀ ਹੈ। ਸ਼ੁੱਕਰਵਾਰ ਨੂੰ ਫ਼ਿਲਮ ਨੇ 1.27 ਕਰੋੜ ਰੁਪਏ ਦੀ ਕਮਾਈ ਕੀਤੀ। ਸ਼ਨੀਵਾਰ ਨੂੰ ਫ਼ਿਲਮ ਨੇ 2.75 ਕਰੋੜ ਰੁਪਏ ਕਮਾਏ ਤੇ ਐਤਵਾਰ ਨੂੰ ਫ਼ਿਲਮ 3.50 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

ਇਹ ਖ਼ਬਰ ਵੀ ਪੜ੍ਹੋ : 2 ਮਹੀਨੇ ਬਾਅਦ ਲਾੜੀ ਬਣਨ ਵਾਲੀ ਸੀ ਵੈਸ਼ਾਲੀ ਠੱਕਰ, ਦੋਸਤਾਂ ਨਾਲ ਇਕ ਦਿਨ ਪਹਿਲਾਂ ਹੋਈ ਸੀ ਇਹ ਗੱਲਬਾਤ

ਫ਼ਿਲਮ ਨੇ 3 ਦਿਨਾਂ ’ਚ 7.52 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਸ ਤੋਂ ਸਾਫ ਹੈ ਕਿ ‘ਕਾਂਤਾਰਾ’ ਹਰ ਦਿਨ ਕਮਾਈ ਦੇ ਮਾਮਲੇ ’ਚ ਲੰਘੇ ਦਿਨ ਨਾਲੋਂ ਵੱਧ ਕਮਾਈ ਕਰ ਰਹੀ ਹੈ।

PunjabKesari

ਦੱਸ ਦੇਈਏ ਕਿ ਫ਼ਿਲਮ ਦਾ ਬਜਟ 16 ਕਰੋੜ ਰੁਪਏ ਹੈ। ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਰਿਸ਼ਬ ਸ਼ੈੱਟੀ ਨੇ ਕੀਤਾ ਹੈ। ਫ਼ਿਲਮ ’ਚ ਮੁੱਖ ਭੂਮਿਕਾ ਵੀ ਰਿਸ਼ਬ ਸ਼ੈੱਟੀ ਨੇ ਨਿਭਾਈ ਹੈ। ਫ਼ਿਲਮ ਨੂੰ ਦਰਸ਼ਕਾਂ ਵਲੋਂ ਬੇਹੱਦ ਸਰਾਹਿਆ ਜਾ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News