''ਕਾਂਤਾਰਾ'' ਫੇਮ ਕਿਸ਼ੋਰ ਦਾ ਟਵਿੱਟਰ ਅਕਾਊਂਟ ਸਸਪੈਂਡ, ਲੋਕਾਂ ਨੇ ਐਲੋਨ ਮਸਕ ਤੋਂ ਮੰਗਿਆ ਜਵਾਬ

Tuesday, Jan 03, 2023 - 03:46 PM (IST)

''ਕਾਂਤਾਰਾ'' ਫੇਮ ਕਿਸ਼ੋਰ ਦਾ ਟਵਿੱਟਰ ਅਕਾਊਂਟ ਸਸਪੈਂਡ, ਲੋਕਾਂ ਨੇ ਐਲੋਨ ਮਸਕ ਤੋਂ ਮੰਗਿਆ ਜਵਾਬ

ਮੁੰਬਈ (ਬਿਊਰੋ) : ਸਾਲ 2022 'ਚ ਦੋ ਸੁਪਰਹਿੱਟ ਫ਼ਿਲਮਾਂ 'ਕਾਂਤਾਰਾ' ਅਤੇ 'ਪੋਨੀਯਿਨ ਸੇਲਵਨ : 1' ਦਾ ਹਿੱਸਾ ਰਹੇ ਅਦਾਕਾਰ ਕਿਸ਼ੋਰ ਦਾ ਟਵਿੱਟਰ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ ਹੈ। ਟਵਿੱਟਰ ਨੇ ਨਿਯਮਾਂ ਦੀ ਉਲੰਘਣਾ ਦੇ ਦੋਸ਼ 'ਚ ਉਨ੍ਹਾਂ ਦਾ ਅਕਾਊਂਟ ਸਸਪੈਂਡ ਕੀਤਾ ਹੈ। ਹਾਲਾਂਕਿ ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਟਵਿੱਟਰ ਨੇ ਕਿਸ ਟਵੀਟ ਕਾਰਨ ਇਹ ਕਾਰਵਾਈ ਕੀਤੀ ਹੈ ਅਤੇ ਨਾ ਹੀ ਅਦਾਕਾਰ ਦੇ ਪੱਖ ਤੋਂ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਕਿਸ਼ੋਰ ਦੇ ਪ੍ਰਸ਼ੰਸਕ ਟਵਿੱਟਰ ਦੀ ਇਸ ਹਰਕਤ ਤੋਂ ਕਾਫ਼ੀ ਨਾਰਾਜ਼ ਹਨ।

PunjabKesari

ਦੱਸਿਆ ਜਾ ਰਿਹਾ ਹੈ ਕਿ ਕਿਸ਼ੋਰ ਅਕਸਰ ਕਿਸਾਨਾਂ ਨੂੰ ਲੈ ਕੇ ਆਪਣੀ ਆਵਾਜ਼ ਬੁਲੰਦ ਕਰਦੇ ਨਜ਼ਰ ਆਉਂਦੇ ਹਨ ਅਤੇ ਉਹ ਆਪਣੇ ਟਵੀਟ ਅਤੇ ਬਿਆਨਾਂ ਕਾਰਨ ਸੁਰਖੀਆਂ 'ਚ ਆ ਜਾਂਦੇ ਹਨ। ਕਿਸ਼ੋਰ ਨੇ ਇਸ ਤੋਂ ਪਹਿਲਾਂ ਕਸ਼ਮੀਰੀ ਪੰਡਤਾਂ ਦੇ ਕਤਲਾਂ ਦੀ ਤੁਲਨਾ ਮੁਸਲਮਾਨਾਂ ਦੇ ਕਤਲਾਂ ਨਾਲ ਕਰਨ ਵਾਲੇ ਸਾਈ ਪੱਲਵੀ ਦੇ ਵਿਵਾਦਿਤ ਬਿਆਨ ਦਾ ਸਮਰਥਨ ਕੀਤਾ ਸੀ। ਇਸ 'ਤੇ ਉਨ੍ਹਾਂ ਨੇ ਮੀਡੀਆ ਨੂੰ ਸਵਾਲ ਕਰਦਿਆਂ ਪੱਤਰਕਾਰਾਂ ਨੂੰ ਸਵਾਲ ਕੀਤਾ ਕਿ ਕੀ ਫ਼ਿਲਮੀ ਹਸਤੀਆਂ ਲਈ ਸਮਾਜਿਕ ਮੁੱਦਿਆਂ 'ਤੇ ਆਪਣੀ ਰਾਏ ਰੱਖਣਾ ਅਪਰਾਧ ਹੈ?

PunjabKesari

'ਕਾਂਤਾਰਾ' 'ਚ ਨਿਭਾਈ ਅਹਿਮ ਭੂਮਿਕਾ
'ਕਾਂਤਾਰਾ' 'ਚ ਰਿਸ਼ਭ ਸ਼ੈੱਟੀ ਦੇ ਖ਼ਿਲਾਫ਼ ਮੁੱਖ ਵਿਰੋਧੀ (ਪੁਲਸ ਅਫਸਰ) ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਨੇ ਅੰਧਵਿਸ਼ਵਾਸ ਖ਼ਿਲਾਫ਼ ਬੋਲਿਆ ਹੈ। 'ਕਾਂਤਾਰਾ' 'ਤੇ ਉਨ੍ਹਾਂ ਕਿਹਾ ਸੀ ਕਿ ਸਾਰੀਆਂ ਚੰਗੀਆਂ ਫ਼ਿਲਮਾਂ ਵਾਂਗ ਇਸ ਨੇ ਵੀ ਜਾਤ, ਧਰਮ ਅਤੇ ਭਾਸ਼ਾ ਦੀਆਂ ਹੱਦਾਂ ਪਾਰ ਕਰਕੇ ਲੋਕਾਂ ਨੂੰ ਜੋੜਿਆ ਹੈ। ਇਹ ਮਨੋਰੰਜਨ ਰਾਹੀਂ ਜਾਗਰੂਕਤਾ ਪੈਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿਨੇਮਾ ਨੂੰ ਅੰਧ-ਵਿਸ਼ਵਾਸ ਨੂੰ ਵਧਾਵਾ ਦੇਣ ਅਤੇ ਫਿਰਕੂ ਭਾਵਨਾਵਾਂ ਭੜਕਾ ਕੇ ਲੋਕਾਂ ਨੂੰ ਵੰਡਣ ਲਈ ਵਰਤਿਆ ਜਾਵੇ ਤਾਂ ਵੱਡੀ ਫ਼ਿਲਮ ਵੀ ਮਨੁੱਖਤਾ ਦੀ ਸਭ ਤੋਂ ਵੱਡੀ ਹਾਰ ਹੋਵੇਗੀ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ। 


author

sunita

Content Editor

Related News