ਇਸ ਦਿਨ ਦੁਨੀਆ ਭਰ ''ਚ ਰਿਲੀਜ਼ ਹੋਵੇਗੀ ‘ਕੰਤਾਰਾ ਚੈਪਟਰ 1’
Thursday, Sep 11, 2025 - 10:19 AM (IST)

ਮੁੰਬਈ- ਹੋਮਬਲੇ ਫਿਲਮਸ ਨੇ ਵੱਡਾ ਐਲਾਨ ਕਰਦੇ ਹੋਏ ਦੱਸਿਆ ਕਿ ਫਿਲਮ ‘ਕੰਤਾਰਾ : ਚੈਪਟਰ 1’ ਪੂਰੀ ਦੁਨੀਆ ਵਿਚ ਰਿਲੀਜ਼ ਕੀਤੀ ਜਾਵੇਗੀ। ਫਿਲਮ ਨੂੰ ਭਾਰਤ ਹੀ ਨਹੀਂ, ਸਗੋਂ 30 ਤੋਂ ਜ਼ਿਆਦਾ ਦੇਸ਼ਾਂ ਦੇ ਸਿਨੇਮਾਘਰਾਂ ਵਿਚ ਰਿਲੀਜ਼ ਕੀਤਾ ਜਾਵੇਗਾ।
ਰਿਸ਼ਭ ਸ਼ੈੱਟੀ ਦੁਆਰਾ ਡਾਇਰੈਕਟਿਡ ‘ਕੰਤਾਰਾ ਚੈਪਟਰ 1’ ਹੁਣ ਸਿਰਫ ਭਾਰਤ ਤੱਕ ਹੀ ਸੀਮਿਤ ਨਹੀਂ ਰਹਿਣ ਵਾਲੀ ਹੈ। ਇਹ ਫਿਲਮ ਇਕੋ ਵੇਲੇ ਦੁਨੀਆ ਦੀਆਂ ਕਈ ਵੱਡੀਆਂ ਇੰਟਰਨੈਸ਼ਨਲ ਮਾਰਕੀਟਸ ਜਿਵੇਂ ਯੂ.ਕੇ., ਯੂ.ਏ.ਈ., ਸਊਦੀ ਅਰਬ, ਕਤਰ, ਕੁਵੈਤ, ਬਹਿਰੀਨ, ਓਮਾਨ, ਯੂ.ਐੱਸ.ਏ., ਕੈਨੇਡਾ, ਰੂਸ, ਬੇਲਾਰੂਸ, ਯੂਕ੍ਰੇਨ, ਨੇਪਾਲ, ਬੰਗਲਾਦੇਸ਼, ਸ਼੍ਰੀਲੰਕਾ, ਮਲੇਸ਼ੀਆ, ਸਿੰਗਾਪੁਰ, ਇੰਡੋਨੇਸ਼ੀਆ, ਫਿਜ਼ੀ, ਮਾਰੀਸ਼ਸ, ਕੈਰੇਬੀਅਨ, ਜਾਪਾਨ, ਆਸਟ੍ਰੇਲੀਆ ਅਤੇ ਜਰਮਨੀ ਜਿਹੇ ਦੇਸ਼ਾਂ ਵਿਚ ਰਿਲੀਜ਼ ਕੀਤੀ ਜਾਵੇਗੀ।
2022 ਵਿਚ ਦੇਸ਼ ਹੀ ਨਹੀਂ, ਸਗੋਂ ਵਿਦੇਸ਼ਾਂ ਵਿਚ ਸਫਲਤਾ ਆਪਣੇ ਨਾਂ ਕਰਨ ਵਾਲੀ ‘ਕੰਤਾਰਾ’ ਦੀ ਦੁਨੀਆ ਭਰ ਵਿਚ ਇਕ ਮਜ਼ਬੂਤ ਫੈਨ ਫਾਲੋਅਇੰਗ ਹੈ। ਅਜਿਹੇ ਵਿਚ ‘ਕੰਤਾਰਾ : ਚੈਪਟਰ 1’ ਇਸ ਕਹਾਣੀ ਨੂੰ ਹੋਰ ਅੱਗੇ ਲੈ ਜਾਣ ਦਾ ਵਾਅਦਾ ਕਰਦੀ ਹੈ। ਫਿਲਮ 2 ਅਕਤੂੂਬਰ ਨੂੰ ਕੰਨੜ, ਹਿੰਦੀ, ਤੇਲਗੂ, ਮਲਿਆਲਮ, ਤਾਮਿਲ, ਬੰਗਾਲੀ ਅਤੇ ਇੰਗਲਿਸ਼ ਵਿਚ ਰਿਲੀਜ਼ ਹੋਵੇਗੀ।