‘ਕਾਂਤਾਰਾ : ਚੈਪਟਰ 1’ ਦਾ ਬਾਕਸ ਆਫਿਸ ’ਤੇ ਸ਼ਾਨਦਾਰ ਪ੍ਰਦਰਸ਼ਨ ਜਾਰੀ
Thursday, Oct 09, 2025 - 09:37 AM (IST)

ਮੁੰਬਈ- ਰਿਸ਼ਭ ਸ਼ੈੱਟੀ ਦੀ ਫਿਲਮ ‘ਕਾਂਤਾਰਾ : ਚੈਪਟਰ 1’ ਦਾ ਬਾਕਸ ਆਫਿਸ ਉੱਤੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਭਾਰਤ ਅਤੇ ਵਿਦੇਸ਼ਾਂ ਵਿਚ ਦਰਸ਼ਕਾਂ ਨੂੰ ਆਕਰਸ਼ਿਤ ਕਰ ਰਹੀ ਹੈ। 2022 ਦੀ ਬਲਾਕਬਸਟਰ ਫਿਲਮ ਦਾ ਮਚ-ਅਵੇਟਿਡ ਪ੍ਰੀਕਵਲ ਦੇਸ਼ ਭਰ ਦੇ ਸਿਨੇਮਾਘਰਾਂ ਵਿਚ ਧੁੰਮ ਮਚਾ ਰਿਹਾ ਹੈ ਅਤੇ ਇਸ ਦੀ ਸਫਲਤਾ ਦੇ ਕਈ ਸੰਕੇਤ ਦਿਸ ਰਹੇ ਹਨ।
ਦੁਸਹਿਰੇ ’ਤੇ ਸ਼ਾਨਦਾਰ ਰਿਲੀਜ਼ ਤੋਂ ਬਾਅਦ ਫਿਲਮ ਨੂੰ ਸ਼ਾਨਦਾਰ ਪ੍ਰਤੀਕਿਰਆ ਮਿਲੀ ਅਤੇ ਉਦੋਂ ਤੋਂ ਇਸ ਦੀ ਕਮਾਈ ਦੀ ਰਫ਼ਤਾਰ ਬਣੀ ਹੋਈ ਹੈ। ਚਾਰ ਦਿਨਾਂ ਵਿਚ ਫਿਲਮ ਦਾ ਕੁਲੈਕਸ਼ਨ 235 ਕਰੋਡ਼ ਰੁਪਏ ਤੱਕ ਪੁੱਜ ਗਿਆ ਹੈ।
ਫਿਲਮ ਨੂੰ ਵੱਖ-ਵੱਖ ਵਿਦੇਸ਼ੀ ਬਾਜ਼ਾਰਾਂ ਵਿਚ ਵੀ ਸ਼ਾਨਦਾਰ ਪ੍ਰਤੀਕਿਰਆ ਮਿਲੀ ਹੈ। ਰਿਸ਼ਭ ਸ਼ੈੱਟੀ ਦੁਆਰਾ ਲਿਖਤ, ਨਿਰਦੇਸ਼ਿਤ ਅਤੇ ਮੁੱਖ ਭੂਮਿਕਾ ਵਿਚ ‘ਕਾਂਤਾਰਾ : ਚੈਪਟਰ 1’ ਉਨ੍ਹਾਂ ਡੂੰਘੀਆਂ ਜੜ੍ਹਾਂ ਵਾਲੀਆਂ ਲੋਕ ਕਥਾਵਾਂ ਦੀ ਪੜਤਾਲ ਕਰਦੀ ਹੈ, ਜਿਸ ਨੇ ਮੂਲ ‘ਕਾਂਤਾਰਾ’ ਨੂੰ ਇਕ ਸੱਭਿਆਚਾਰਕ ਘਟਨਾ ਬਣਾ ਦਿੱਤਾ।
2022 ਵਿਚ ਆਈ ਇਸ ਫਿਲਮ ਦੀਆਂ ਘਟਨਾਵਾਂ ਤੋਂ ਇਕ ਹਜ਼ਾਰ ਸਾਲ ਪਹਿਲਾਂ ਦੀ ਕਹਾਣੀ, ਜਿਸ ਨੇ 15 ਕਰੋਡ਼ ਰੁਪਏ ਦੇ ਮਾਮੂਲੀ ਬਜਟ ’ਤੇ ਦੁਨੀਆ ਭਰ ਵਿਚ 400 ਕਰੋਡ਼ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ, ਇਹ ਨਵਾਂ ਅਧਿਆਏ ਇਸ ਦੇ ਰਹੱਸਮਈ ਅਤੇ ਆਤਮਕ ਬ੍ਰਹਿਮੰਡ ਦੇ ਉਜਾਗਰ ਹੋਣ ਦੀ ਪੜਤਾਲ ਕਰਦਾ ਹੈ। ‘ਕੰਤਾਰਾ : ਚੈਪਟਰ 1’ ਰੱਖਿਅਕ ਦੇਵਤਾ ‘ਪੰਜੁਰਲੀ ਦੇਵ’ ਦੇ ਪਿਛੋਕੜ ’ਤੇ ਆਧਾਰਿਤ ਹੈ, ਜਿਸ ਵਿਚ ਇਕ ਆਦਿਵਾਸੀ ਭਾਈਚਾਰੇ ਅਤੇ ਇਕ ਜ਼ੁਲਮੀ ਰਾਜੇ ਵਿਚਾਲੇ ਸੰਘਰਸ਼ ਨੂੰ ਦਿਖਾਇਆ ਗਿਆ ਹੈ ।