ਕੰਨੜ ਫ਼ਿਲਮ ਇੰਡਸਟਰੀ ’ਚ ਡਰੱਗਸ ਦਾ ਬੋਲਬਾਲਾ, ਫਾਰੈਂਸਿਕ ਰਿਪੋਰਟ ’ਚ ਪੁਸ਼ਟੀ

08/25/2021 11:45:09 AM

ਬੈਂਗਲੁਰੂ (ਬਿਊਰੋ)– ਕੰਨੜ ਫ਼ਿਲਮ ਇੰਡਸਟਰੀ ’ਚ ਡਰੱਗਸ ਦੀ ਵਰਤੋਂ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਬੈਂਗਲੁਰੂ ਪੁਲਸ ਨੇ ਖ਼ੁਲਾਸਾ ਕੀਤਾ ਹੈ ਕਿ ਇੰਡਸਟਰੀ ਦੇ ਡਰੱਗਸ ’ਚ ਡੁੱਬੇ ਹੋਣ ਦੇ ਦੋਸ਼ ਸਹੀ ਹਨ। ਫਾਰੈਂਸਿਕ ਰਿਪੋਰਟ ਦੇ ਆਧਾਰ ’ਤੇ ਪੁਲਸ ਨੇ ਦੱਸਿਆ ਕਿ ਬੀਤੇ ਸਾਲ ਜਿਨ੍ਹਾਂ ਕਲਾਕਾਰਾਂ ਨੂੰ ਡਰੱਗਸ ਦੀ ਵਰਤੋਂ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ, ਉਨ੍ਹਾਂ ’ਚੋਂ ਕਈ ਨਸ਼ੇ ਦੇ ਆਦੀ ਸਨ।

ਕੰਨੜ ਫ਼ਿਲਮ ਅਦਾਕਾਰਾ ਸੰਜਨਾ ਗਲਰਾਨੀ, ਰਾਗਿਨੀ ਦ੍ਰਿਵੇਦੀ, ਪਾਰਟੀਆਂ ਕਰਨ ਵਾਲਾ ਵੀਰੇਨ ਖੰਨਾ ਤੇ ਸਾਬਕਾ ਮੰਤਰੀ ਜੀਵਰਾਜ ਅਲਵਾ ਦਾ ਬੇਟਾ ਆਦਿਿਤਆ ਅਲਵਾ ਡਰੱਗਸ ਦੇ ਮਾਮਲੇ ’ਚ ਗ੍ਰਿਫ਼ਤਾਰ ਹੋਇਆ ਸੀ।

ਪੁਲਸ ਕਮਿਸ਼ਨਰ ਕਮਲ ਪੰਤ ਨੇ ਦੱਸਿਆ, ‘ਬੀਤੇ ਸਾਲ ਸਤੰਬਰ ’ਚ ਇਹ ਕੇਸ ਦਰਜ ਕੀਤਾ ਗਿਆ ਸੀ ਤੇ ਬੈਂਗਲੁਰੂ ਪੁਲਸ ਨੇ ਇਕ ਸਾਲ ਤੋਂ ਘੱਟ ਸਮੇਂ ’ਚ ਇਸ ਦੀ ਜਾਂਚ ਪੂਰੀ ਕਰ ਲਈ ਹੈ। ਸਿਟੀ ਕ੍ਰਾਈਮ ਬ੍ਰਾਂਚ (ਸੀ. ਸੀ. ਬੀ.) ਨੇ ਅਹਿਮ ਸਬੂਤ ਇਕੱਠੇ ਕੀਤੇ, ਜਿਨ੍ਹਾਂ ਕਾਰਨ ਫਾਰੈਂਸਿਕ ਸਾਇੰਸ ਲੈਬਾਰਟਰੀ (ਐੱਫ. ਐੱਸ. ਐੱਲ.) ਤੋਂ ਸਾਕਾਰਾਤਮਕ ਰਿਪੋਰਟ ਮਿਲੀ ਹੈ ਤੇ ਮਜ਼ਬੂਤ ਕੇਸ ਬਣਿਆ।’

ਇਹ ਖ਼ਬਰ ਵੀ ਪੜ੍ਹੋ : 2022 ’ਚ ਕੀ ਕਾਂਗਰਸ ਵਲੋਂ ਚੋਣ ਲੜਨਗੇ ਸੋਨੂੰ ਸੂਦ? ਜਾਣੋ ਵਾਇਰਲ ਖ਼ਬਰ ਦਾ ਸੱਚ

ਪੁਲਸ ਨੇ ਅਦਾਲਤ ’ਚ ਦੋਸ਼ ਪੱਤਰ ਦਾਖ਼ਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਫਿਲਹਾਲ ਮਾਮਲੇ ’ਤੇ ਕੋਈ ਰਾਏ ਨਹੀਂ ਰੱਖਣਾ ਚਾਹੁੰਦੇ। ਹਾਲਾਂਿਕ ਐੱਫ. ਐੱਸ. ਐੱਲ. ਰਿਪੋਰਟ ਤੋਂ ਸਾਫ ਹੈ ਕਿ ਡਰੱਗਸ ਦੀ ਵਰਤੋਂ ਕੀਤੀ ਜਾ ਰਹੀ ਸੀ। ਇੰਡਸਟਰੀ ਨਾਲ ਜੁੜੇ ਲੋਕਾਂ ਤੋਂ ਇਲਾਵਾ ਕੁਝ ਅਫਰੀਕੀ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਉਥੇ ਜਾਂਚ ਦੌਰਾਨ ਜਾਣਕਾਰੀਆਂ ਲੀਕ ਕਰਨ ਦੇ ਦੋਸ਼ੀ ਕੁਝ ਪੁਲਸ ਮੁਲਾਜ਼ਮ ਵੀ ਸਸਪੈਂਡ ਕੀਤੇ ਗਏ ਸਨ।

ਸੀ. ਸੀ. ਬੀ. ਨੇ ਜਾਂਚ ਉਦੋਂ ਸ਼ੁਰੂ ਕੀਤੀ ਸੀ, ਜਦੋਂ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਨੇ ਮੁਹੰਮਦ ਅਨੂਪ, ਰਿਜੇਸ਼ ਰਵਿੰਦਰਨ ਤੇ ਅਨਿਖਾ ਦਿਵਨੇਸ਼ ਨੂੰ ਅਗਸਤ 2020 ’ਚ ਡਰੱਗਸ ਰੱਖਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਸੀ। ਸ਼ੁਰੂਆਤੀ ਜਾਂਚ ਤੋਂ ਬਾਅਦ ਐੱਨ. ਸੀ. ਬੀ. ਨੇ ਦਾਅਵਾ ਕੀਤਾ ਸੀ ਕਿ ਗ੍ਰਿਫ਼ਤਾਰ ਕੀਤੇ ਗਏ ਲੋਕ ਕੰਨੜ ਫ਼ਿਲਮ ਇੰਡਸਟਰੀ ਨਾਲ ਜੁੜੇ ਲੋਕਾਂ ਨੂੰ ਡਰੱਗਸ ਦੀ ਸਪਲਾਈ ਕਰ ਰਹੇ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News